ਆਈ ਤਾਜਾ ਵੱਡੀ ਖਬਰ 

ਹਰ ਸਾਲ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਕੈਨੇਡਾ ਦੀ ਧਰਤੀ ਤੇ ਜਾਂਦੇ ਹਨ । ਜਿੱਥੇ ਜਾ ਕੇ ਉਹ ਆਪਣੇ ਸੁਨਹਿਰੀ ਭਵਿੱਖ ਨੂੰ ਵੇਖਦੇ ਹਨ । ਹਰੇਕ ਪੰਜਾਬੀ ਇਹ ਚਾਹੁੰਦਾ ਹੈ ਕਿ ਉਹ ਕਨੇਡਾ ਜਾ ਕੇ ਪੱਕਾ ਹੋ ਜਾਵੇ ਤੇ ਉਸਨੂੰ ਪੀਆਰ ਮਿਲ ਜਾਵੇ। ਇਸੇ ਵਿਚਾਲੇ ਹੁਣ ਕੈਨੇਡਾ ਗਏ ਪੰਜਾਬੀਆਂ ਦੇ ਲਈ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਕਨੇਡਾ ਵੱਲੋਂ ਹੁਣ ਪੀਆਰ ਦਾ ਰਾਹ ਬੰਦ ਕਰ ਦਿੱਤਾ ਗਿਆ । ਜਿਸ ਦੇ ਚਲਦੇ ਜਿਹੜੇ ਪੰਜਾਬੀ ਹੁਣ ਪੱਕਾ ਹੋਣ ਦਾ ਸੁਪਨਾ ਵੇਖਦੇ ਪਏ ਸੀ, ਉਨਾਂ ਦਾ ਇਹ ਸੁਪਨਾ ਹੁਣ ਚਕਣਾ ਚੂਰ ਹੋਣ ਵਾਲਾ ਹੈ । ਜ਼ਿਕਰਯੋਗ ਹੈ ਕਿ ਹੁਣ ਪਰਵਾਸੀਆਂ, ਖਾਸ ਕਰਕੇ ਪੰਜਾਬੀਆਂ ਦੇ ਕੈਨੇਡਾ ਵਿਚ ਪੱਕੇ ਹੋਣ ਦਾ ਆਖਰੀ ਰਾਹ Labour Market Impact Assessments – LMIs ਨੂੰ ਵੀ ਬੰਦ ਕੀਤਾ ਜਾ ਰਿਹਾ ਰਿਹਾ ਹੈ । ਜਿਸਦੇ ਚਲਦੇ ਹੁਣ ਕਨੇਡਾ ਪੱਕੇ ਹੋਣ ਦਾ ਸੁਪਨਾ ਵੇਖਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ । ਇਸ ਸਬੰਧੀ ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਦਿੱਤੀ ਗਈ ਜਿਨਾਂ ਵੱਲੋਂ ਇਹ ਗੱਲ ਸਾਫ ਆਖ ਦਿੱਤੀ ਗਈ ਕਿ PR ਲਈ LMIA ਦੀ ਵੱਡੇ ਪੱਧਰ ਉਤੇ ਦੁਰਵਰਤੋਂ ਹੋ ਰਹੀ ਹੈ ਤੇ ਫੈਡਰਲ ਸਰਕਾਰ LMIA ਰਾਹੀਂ ਮਿਲਣ ਵਾਲੇ 50 ਵਾਧੂ ਅੰਕਾਂ ਦੀ ਸਹੂਲਤ ਖ਼ਤਮ ਕਰਨ ਉਤੇ ਵਿਚਾਰ ਕਰ ਰਹੀ ਹੈ। ਇਸ ਵੇਲੇ ਬਿਨੈਕਾਰ ਇਕ LMIA ਲਈ 50 ਅੰਕ ਜਾਂ ਐਕਸਪ੍ਰੈੱਸ ਐਂਟਰੀ ਪ੍ਰਣਾਲੀ ਦੇ ਅਧੀਨ ਪ੍ਰਬੰਧਨ ਦੇ ਅਹੁਦਿਆਂ ਲਈ 200 ਅੰਕ ਪ੍ਰਾਪਤ ਕਰ ਸਕਦੇ ਹਨ । Labour Market Impact Assessments ਦੇ ਨਾਮ ਉਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਤੇ ਕਾਲਾ ਬਾਜ਼ਾਰੀ ਹੁੰਦੀ ਪਈ ਹੈ ਤੇ ਇਸ ਕਾਲਾ ਬਾਜ਼ਾਰੀ ਨੂੰ ਕਰਦਿਆਂ ਇਕ ਕਾਗ਼ਜ਼ ਲਈ 70 ਹਜ਼ਾਰ ਡਾਲਰ ਤੱਕ ਦੀ ਮੰਗ ਕੀਤੀ ਜਾ ਰਹੀ । ਜਿਸ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਵਿਚ ਸਖ਼ਤੀ ਕਰਨ ਲਈ ਮਜਬੂਰ ਹੋ ਰਹੀ । ਇਸੇ ਨੂੰ ਵੇਖਦਿਆਂ ਹੋਇਆਂ ਹੁਣ ਕੈਨੇਡਾ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ, ਜਿਸਦੇ ਚਲਦੇ ਜਿਹੜੇ ਲੋਕ ਇਹ ਸੁਪਨਾ ਵੇਖਦੇ ਪਏ ਹਨ ਕਿ ਇਸ ਤਰੀਕੇ ਦੇ ਨਾਲ ਪੀਆਰ ਮਿਲ ਜਾਵੇਗੀ । ਹੁਣ ਉਸ ਉੱਪਰ ਪਾਬੰਦੀ ਲੱਗਣ ਜਾ ਰਹੀ ਹੈ ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਪੱਕੇ ਹੋਣ ਵਾਸਤੇ ਪੀਆਰ ਨਹੀਂ ਮਿਲੇਗੀ । ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਦੇ ਵੱਲੋਂ ਹੁਣ ਲਗਾਤਾਰ ਕਨੇਡਾ ਗਏ ਪ੍ਰਵਾਸੀਆਂ ਦੇ ਲਈ ਵੱਖੋ ਵੱਖਰੇ ਹੁਕਮ ਜਾਰੀ ਕੀਤੇ ਜਾ ਰਹੇ ਹਨ । ਇਸੇ ਵਿਚਾਲੇ ਹੁਣ ਇਸ ਵੱਡੇ ਝਟਕੇ ਨੇ ਕਿਤੇ ਨਾ ਕਿਤੇ ਕਨੇਡਾ ਗਏ ਪ੍ਰਵਾਸੀਆਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ।

                                       
                            
                                                                   
                                    Previous Postਸਟੇਜ ਤੇ ਹੋਈ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ , ਇੰਡਸਟਰੀ ਚ ਪਿਆ ਮਾਤਮ
                                                                
                                
                                                                    
                                    Next Postਇਥੇ ਵਾਪਰਿਆ ਵੱਡਾ ਜਹਾਜ਼ ਹਾਦਸਾ - ਹੋਈਆਂ ਮੌਤਾਂ
                                                                
                            
               
                             
                                                                            
                                                                                                                                             
                                     
                                     
                                    



