BREAKING NEWS
Search

ਪੰਜਾਬੀਆਂ ਲਈ ਅੰਤਰਾਸ਼ਟਰੀ ਉਡਾਣਾਂ ਬਾਰੇ ਆਈ ਵੱਡੀ ਖੁਸ਼ਖਬਰੀ, ਹੋਇਆ ਇਹ ਐਲਾਨ

ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਕਾਰਨ ਸੰਸਾਰ ਦੇ ਵਿਚ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਇਨ੍ਹਾਂ ਪਾਬੰਦੀਆਂ ਦੇ ਵਿਚ ਆਵਾਜਾਈ ਦੇ ਤ-ਮਾ-ਮ ਰਾਸਤਿਆਂ ਨੂੰ ਵੀ ਬੰਦ ਕੀਤਾ ਗਿਆ ਸੀ ਤਾਂ ਜੋ ਇਸ ਬਿਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ। ਪਰ ਹੁਣ ਜਿਉਂ ਜਿਉਂ ਇਸ ਬਿਮਾਰੀ ਦੀ ਗਤੀ ਘਟ ਹੋ ਰਹੀ ਹੈ ਓਵੇਂ ਹੀ ਆਵਾਜਾਈ ਦੇ ਵੱਖ ਵੱਖ ਮਾਧਿਅਮ ਨੂੰ ਮੁੜ ਤੋਂ ਚਾਲੂ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਹੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਖੁਸ਼ਖਬਰੀ ਸੁਣਨ ਵਿਚ ਆ ਰਹੀ ਹੈ।

ਕੋਰੋਨਾ ਕਾਰਨ ਬੰਦ ਕੀਤੀਆਂ ਗਈਆਂ ਦੁਬਈ ਅਤੇ ਸ਼ਾਰਜਾਹ ਦੀਆਂ ਉਡਾਣਾਂ ਨੂੰ ਇੱਕ ਵਾਰ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਉਡਾਣਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੌਮਾਂਤਰੀ ਏਅਰਪੋਰਟ ਅਥਾਰਿਟੀ ਵੱਲੋਂ ਕੀਤਾ ਗਿਆ ਹੈ। ਜਿਸ ਤਹਿਤ ਹੁਣ ਚੰਡੀਗੜ੍ਹ ਏਅਰਪੋਰਟ ਤੋਂ ਦੁਬਈ ਅਤੇ ਸ਼ਾਰਜਾਹ ਦੇ ਲਈ 28 ਦਸੰਬਰ ਤੋਂ ਹਵਾਈ ਉਡਾਣਾਂ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਬਿਹਤਰ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਦੇ ਅਧਿਕਾਰੀ ਪ੍ਰਿੰਸ ਨੇ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਏਅਰਪੋਰਟ ਤੋਂ ਜਲਦੀ ਹੀ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਕੋਰੋਨਾ ਵਾਇਰਸ ਦੇ ਦੂਸਰੇ ਹਮਲੇ ਨੂੰ ਦੇਖਦੇ ਹੋਏ ਫਿਲਹਾਲ ਇਹ ਫਲਾਈਟ ਹਫ਼ਤੇ ਦੇ ਵਿੱਚ ਇੱਕ ਵਾਰ ਹੀ ਉਡਾਣ ਭਰੇਗੀ। ਉਧਰ ਜਹਾਜ਼ ਅਧਿਕਾਰੀਆਂ ਦਾ ਇਸ ਸਬੰਧੀ ਆਖਣਾ ਹੈ ਕਿ ਜੇਕਰ ਦੁਬਈ ਅਤੇ ਸ਼ਾਰਜਾਹ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ ਤਾਂ ਉਡਾਣਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਫ਼ਿਲਹਾਲ 28 ਦਸੰਬਰ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਉਡਾਣਾਂ ਲਈ ਏਅਰਲਾਈਨ ਵੱਲੋਂ ਐਡਵਾਂਸ ਵਿੱਚ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਚੰਡੀਗੜ੍ਹ-ਦੁਬਈ ਤੋਂ ਆਉਣ ਜਾਣ ਵਾਲੀ ਫਲਾਈਟ ਇੰਡੀਗੋ ਏਅਰਲਾਈਨ ਵੱਲੋਂ ਸ਼ੁਰੂ ਕੀਤੀ ਗਈ ਹੈ। ਇਹ ਫ਼ਲਾਈਟ ਦੁਬਈ ਤੋਂ ਚੱਲ ਕੇ ਦੁਪਹਿਰ 2:20 ਵਜੇ ਚੰਡੀਗੜ੍ਹ ਏਅਰਪੋਰਟ ਉਪਰ ਲੈਂਡ ਕਰੇਗੀ ਅਤੇ ਚੰਡੀਗੜ੍ਹ ਤੋਂ ਦੁਬਈ ਵਾਸਤੇ ਇਹ ਫਲਾਈਟ ਸ਼ਾਮੀਂ 5 ਵਜੇ ਉਡਾਣ ਭਰੇਗੀ। ਸ਼ਾਰਜਾਹ-ਚੰਡੀਗੜ੍ਹ ਏਅਰਪੋਰਟ ਦੇ ਲਈ ਏਅਰ ਇੰਡੀਆ ਦੀ ਇੱਕ ਉਡਾਣ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਸਿਰਫ ਸ਼ਾਰਜਾਹ ਏਅਰਪੋਰਟ ਤੋਂ ਚੱਲ ਕੇ ਚੰਡੀਗੜ੍ਹ ਏਅਰਪੋਰਟ ਉਪਰ ਦੁਪਹਿਰ 3 ਵਜੇ ਹਰ ਸ਼ਨੀਵਾਰ ਨੂੰ ਹੀ ਆਇਆ ਕਰੇਗੀ। ਜਿਸ ਤੋਂ ਬਾਅਦ ਇਹ ਫਲਾਈਟ ਦਿੱਲੀ ਲਈ ਉਡਾਨ ਭਰੇਗੀ।