BREAKING NEWS
Search

ਪੰਜਾਬੀਆਂ ਦੇ ਪਸੰਦੀਦਾ ਇਸ ਦੇਸ਼ ਚ ਓਮੀਕਰੋਨ ਕਾਰਨ ਸਰਕਾਰ ਲੈਣ ਲੱਗੀ ਇਹ ਫੈਸਲਾ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਦੋ ਸਾਲਾਂ ਤੋਂ ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਦੇਸ਼ਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਸਾਰੇ ਦੇਸ਼ਾਂ ਵੱਲੋਂ ਆਪਣੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀਆਂ ਸਰਹੱਦਾਂ ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ। ਜਿੱਥੇ ਹਵਾਈ ਉਡਾਨਾਂ ਨੂੰ ਬੰਦ ਕੀਤਾ ਗਿਆ ਸੀ। ਉਥੇ ਹੀ ਦੇਸ਼ ਅੰਦਰ ਵੀ ਤਾਲਾਬੰਦੀ ਕੀਤੀ ਗਈ ਤਾਂ ਜੋ ਇਸ ਕਰੋਨਾ ਨੂੰ ਠੱਲ ਪਾਈ ਜਾ ਸਕੇ। ਟੀਕਾਕਰਨ ਤੋਂ ਬਾਅਦ ਅਤੇ ਪਾਬੰਦੀਆਂ ਦੀ ਪਾਲਣਾ ਕਰਨ ਤੋਂ ਬਾਅਦ ਜਿੱਥੇ ਬੜੀ ਮੁਸ਼ਕਲ ਨਾਲ ਇਸ ਉਪਰ ਕਾਬੂ ਪਾਇਆ ਗਿਆ ਸੀ। ਉਥੇ ਹੀ ਪਿਛਲੇ ਸਾਲ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੀ ਗਈ ਜਾਣਕਾਰੀ ਨੇ ਮੁੜ ਤੋਂ ਸਾਰੇ ਦੇਸ਼ਾਂ ਵਿੱਚ ਚਿੰਤਾ ਨੂ ਵਧਾ ਦਿੱਤਾ ਸੀ ਜਿੱਥੇ ਦੱਸਿਆ ਗਿਆ ਸੀ ਕਿ ਦੱਖਣੀ ਅਫਰੀਕਾ ਵਿੱਚ ਕਰੋਨਾ ਦਾ ਨਵਾਂ ਰੂਪ ਵਧੇਰੇ ਤੇਜ਼ੀ ਨਾਲ ਫੈਲਣ ਵਾਲਾ ਖ਼ਤਰਨਾਕ ਵਾਇਰਸ ਹੈ।

ਹੁਣ ਪੰਜਾਬੀਆਂ ਦੇ ਪਸੰਦੀਦਾ ਇਸ ਦੇਸ਼ ਵਿੱਚ ਵੀ ਓਮੀਕਰੋਨ ਕਾਰਨ ਸਰਕਾਰ ਇਹ ਫੈਸਲਾ ਲੈਣ ਲੱਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਉੱਥੇ ਹੀ ਹੁਣ ਨਿਊਜ਼ੀਲੈਂਡ ਦੇ ਵਿਚ ਵੀ ਇਸ ਵਾਇਰਸ ਦੇ ਨਵੇਂ ਰੂਪ ਦੇ ਮਾਮਲੇ ਨਿਊਜ਼ੀਲੈਂਡ ਵਿੱਚ ਵਧ ਰਹੇ ਹਨ। ਕਿਉਂਕਿ ਹੁਣ ਆਕਲੈਂਡ ਦੇ ਵਿਚ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਏ ਪਰਿਵਾਰ ਦੇ 9 ਮੈਂਬਰ ਇਸ ਵਾਇਰਸ ਦੀ ਚਪੇਟ ਵਿੱਚ ਆਏ ਹਨ। ਕਰੋਨਾ ਦੇ ਇਸ ਪ੍ਰਸਾਰ ਨੂੰ ਦੇਖਦੇ ਹੋਏ ਹੋਣ ਦੇਸ਼ ਦੀ ਪ੍ਰਧਾਨ ਮੰਤਰੀ ਵੱਲੋਂ ਨਵੀਂਆਂ ਪਾਬੰਦੀਆਂ ਲਗਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਹੈ ਕਿ ਜਿਥੇ ਇਹ ਨਵਾਂ ਰੂਪ ਵਧੇਰੇ ਤੇਜ਼ੀ ਨਾਲ ਫੈਲ ਰਿਹਾ ਹੈ ਉਥੇ ਹੀ ਇਸ ਵਧੇਰੇ ਪ੍ਰਸਾਰ ਵਾਲੇ ਵਾਇਰਸ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਹੈ। ਨਿਊਜ਼ੀਲੈਂਡ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿਥੇ ਇਸ ਨਵੇਂ ਰੂਪ ਨੇ ਮਹਾਂਮਾਰੀ ਦਾ ਰੂਪ ਧਾਰਨ ਨਹੀਂ ਕੀਤਾ ਹੈ। ਦੇਸ਼ ਵਿਚ ਜਿਥੇ ਸਾਰੇ ਲੋਕਾਂ ਨੂੰ ਆਪਣੇ ਪਰਿਵਾਰ ਸਮੇਤ ਘੁੰਮਣ-ਫਿਰਨ ਦੀ ਆਜ਼ਾਦੀ ਹੋਵੇਗੀ ਉਥੇ ਹੀ ਸਾਰੇ ਕਾਰੋਬਾਰ ਵੀ ਖੁੱਲ੍ਹੇ ਰਹਿ ਸਕਣਗੇ।

ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਹੁਣ ਦੇਸ਼ ਅੰਦਰ ਲਾਲ ਸੈਟਿੰਗ ਸੋਮਵਾਰ ਤੋਂ ਪ੍ਰਭਾਵੀ ਹੋਵੇਗੀ। ਉਨ੍ਹਾਂ ਕਿਹਾ ਹੈ ਕਿ ਇਸ ਦਾ ਮਤਲਬ ਤਾਲਾਬੰਦੀ ਨਹੀਂ ਹੈ। ਇਸ ਯੋਜਨਾ ਦੇ ਅਨੁਸਾਰ ਇਸ ਨਵੇਂ ਵਾਈਰਸ ਦੀ ਚਪੇਟ ਵਿੱਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਇਆ ਜਾਵੇਗਾ। ਉੱਥੇ ਹੀ ਇਸ ਵਿੱਚ ਲੋਕਾਂ ਨੂੰ ਮਾਸਕ ਪਾਉਣ ਦੀ ਲੋੜ ਅਤੇ ਇਕੱਠ ਵਿਚ ਗਿਣਤੀ ਨੂੰ ਸੀਮਤ ਕਰਨਾ ਵੀ ਸ਼ਾਮਲ ਹੋਵੇਗਾ।