BREAKING NEWS
Search

ਪੰਜਾਬ:ਇਥੇ ਪੇਪਰ ਦੇਕੇ ਆ ਰਹੇ ਵਿੱਦਿਆਰਥੀਆਂ ਨੂੰ ਏਦਾਂ ਮਿਲੀ ਮੌਤ, ਪਰਿਵਾਰ ਚ ਪਿਆ ਮਾਤਮ ਰੋ ਰੋ ਹੋਏ ਬੇਹਾਲ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਅਣਹੋਣੀ ਨੂੰ ਕੋਈ ਵੀ ਨਹੀਂ ਟਾਲ ਸਕਦਾ । ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਜ਼ਿਆਦਾਤਰ ਹਾਦਸਿਆਂ ਦੌਰਾਨ ਕਈ ਤਰ੍ਹਾਂ ਦਾ ਨੁਕਸਾਨ ਹੋ ਜਾਂਦਾ ਹੈ । ਪਰ ਕਈ ਹਾਦਸੇ ਅਜਿਹੇ ਹੁੰਦੇ ਹਨ ਜੋ ਕਿਸੇ ਦੀ ਜਾਨ ਤੱਕ ਲੈ ਲੈਂਦੇ ਹਨ ਤੇ ਕੁਝ ਹਾਦਸੇ ਰੂਹ ਕੰਬਾਊ ਹੁੰਦੇ ਹਨ । ਅਜਿਹਾ ਹੀ ਇੱਕ ਰੂਹ ਕੰਬਾਊ ਹਾਦਸਾ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆਇਆ । ਜਿੱਥੇ ਸਕੂਲ ਦੇ ਬੱਚੇ ਪੇਪਰ ਦੇਣ ਤੋਂ ਬਾਅਦ ਨਹਿਰ ਵਿੱਚ ਨਹਾਉਣ ਗਏ ਪਰ ਉਹ ਵਾਪਸ ਪਰਤ ਕੇ ਘਰ ਨਹੀਂ ਆਏ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਵਿਦਿਆਰਥੀ ਪੇਪਰ ਦੇਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਮੋਟਰਸਾਈਕਲ ’ਤੇ ਨਹਾਉਣ ਗੰਡਾਖੇੜੀ ਭਾਖੜਾ ਨਹਿਰ ਦੇ ਪੁਲ ਉੱਪਰ ਪਹੁੰਚ ਗਏ। ਜਿਸ ਦੌਰਾਨ ਜਦੋਂ ਇਕ ਵਿਦਿਆਰਥੀ ਨਹਾਉਣ ਦੇ ਲਈ ਨਹਿਰ ਵਿੱਚ ਕੁੱਦਿਆ ਤਾਂ ਪਾਣੀ ਦੇ ਤੇਜ਼ ਵਹਾਅ ਦੇ ਨਾਲ ਉਹ ਡੁੱਬਣ ਲੱਗ ਪਿਆ , ਜਿਸ ਦੇ ਚੱਲਦੇ ਦੂਜੇ ਦੋਸਤ ਵੱਲੋਂ ਉਸ ਦੀ ਜਾਣ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ । ਜਿਸ ਦੇ ਚੱਲਦੇ ਦੋਵਾਂ ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ।ਦੋਵੇਂ ਵਿਦਿਆਰਥੀਆਂ ਦੀ ਉਮਰ ਲਗਭਗ 17 ਤੋਂ 19 ਸਾਲ ਦੇ ਕਰੀਬ ਹੈ। ਉਥੇ ਹੀ ਜਦੋਂ ਇਸ ਦਰਦਨਾਕ ਘਟਨਾ ਬਾਰੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਜ਼ਿਕਰਯੋਗ ਹੈ ਕਿ ਇਹ ਮਾਮਲਾ ਪਟਿਆਲਾ ਦੀ ਗੰਡਾਖੇੜੀ ਭਾਖੜਾ ਨਹਿਰ ਚ ਵਾਪਰਿਆ ਹੈ ।

ਜਿਸ ਤੋਂ ਬਾਅਦ ਗੋਤਾਖੋਰਾਂ ਦੀਆਂ ਟੀਮਾਂ ਵੱਲੋਂ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਬਰਾਮਦ ਕਰ ਲਈਆਂ ਗਈਆਂ ਹਨ । ਜਾਣਕਾਰੀ ਅਨੁਸਾਰ ਇਹ ਦੋਵੇਂ ਵਿਦਿਆਰਥੀ ਬਨੂੜ ਦੇ ਰਹਿਣ ਵਾਲੇ ਸਨ । ਦੋਵੇਂ ਵਿਦਿਆਰਥੀ ਇਕ ਨਿਜੀ ਸਕੂਲ ਵਿੱਚ ਦਸਵੀਂ ਦੇ ਪੇਪਰ ਦੇਣ ਤੋਂ ਬਾਅਦ ਜਦੋਂ ਘਰ ਵਾਪਸ ਆ ਰਹੀ ਸੀ ਤਾਂ ਮੁੜਦੇ ਸਮੇਂ ਨਹਿਰ ਵਿੱਚ ਨਹਾਉਣ ਚਲੇ ਗਏ ।

ਜਦੋਂ ਕਾਫੀ ਸਮੇਂ ਤੱਕ ਇਹ ਦੋਵੇਂ ਨੌਜਵਾਨ ਘਰ ਨਹੀਂ ਪਰਤੇ ਤਾਂ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਦੇ ਵੱਲੋਂ ਇਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ । ਜਦੋਂ ਦੋਵੇਂ ਨੌਜਵਾਨ ਨਹੀਂ ਮਿਲੇ ਤਾਂ ਮਾਮਲਾ ਪੁਲਸ ਤੱਕ ਪਹੁੰਚਿਆ ਅਤੇ ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਨੌਜਵਾਨਾ ਦੀਆਂ ਲਾਸ਼ਾਂ ਨਹਿਰ ਵਿੱਚੋਂ ਬਰਾਮਦ ਕਰ ਲਈਆਂ । ਹੁਣ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।