ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੜਕੇ ਲੜਕੀਆਂ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਵਿਆਹ ਕਰਵਾਉਂਦੇ ਹਨ । ਕਈ ਵਾਰ ਤਾਂ ਉਨ੍ਹਾਂ ਦਾ ਇਹ ਕਦਮ ਠੀਕ ਸਾਬਤ ਹੋ ਜਾਂਦਾ ਹੈ , ਪਰ ਕਈ ਵਾਰ ਇਸ ਦਾ ਖਮਿਆਜ਼ਾ ਆਪਣੀ ਪੂਰੀ ਜ਼ਿੰਦਗੀ ਭੁਗਤਨਾ ਪੈ ਸਕਦਾ ਹੈ । ਅਜਿਹਾ ਹੀ ਇਕ ਮਾਮਲਾ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਤੋਂ ਸਾਹਮਣੇ ਆਇਆ । ਜਿੱਥੇ ਦੋ ਸਾਲ ਪਹਿਲਾਂ ਹੋਏ ਵਿਆਹ ਦਾ ਦਰਦਨਾਕ ਅੰਤ ਹੋਇਆ । ਇਸ ਪ੍ਰੇਮ ਵਿਆਹ ਦਾ ਅੰਤ ਕੁਝ ਇਸ ਕਦਰ ਹੋਇਆ ਕਿ ਕਿਸੇ ਨੂੰ ਆਪਣੀ ਜਾਨ ਗੁਆਉਣੀ ਪੈ ਗਈ । ਦਰਅਸਲ ਆਪਣੇ ਪਿਆਰ ਨੂੰ ਪਾਉਣ ਲਈ ਇੱਕ ਕੁੜੀ ਵੱਲੋਂ ਆਪਣੇ ਘਰਦਿਆਂ ਦੇ ਖ਼ਿਲਾਫ਼ ਜਾ ਕੇ ਵਿਆਹ ਕਰਵਾ ਲਿਆ ਗਿਆ।

ਪਰ ਇਹ ਵਿਆਹ ਕਰਵਾਉਣਾ ਉਸ ਨੂੰ ਉਸ ਵੇਲੇ ਭਾਰੀ ਪਿਆ ਜਦ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਪਤੀ ਨਸ਼ੇੜੀ ਨਿਕਲਿਆ । ਜਿਸ ਕਾਰਨ ਕੁੜੀ ਦੇ ਵੱਲੋਂ ਤੰਗ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ ਗਈ । ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਤੇ ਪੁਲੀਸ ਦੇ ਵੱਲੋਂ ਆਪਣੀ ਪਤਨੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਸਤੇ ਦੋਸ਼ੀ ਪਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

ਪਰ ਅਜੇ ਤੱਕ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕਾ ਅੰਮ੍ਰਿਤ ਕੌਰ ਜਦ ਉਨੀ ਸਾਲਾਂ ਦੀ ਸੀ ਤਾਂ ਉਸਦੇ ਵੱਲੋਂ ਗੁਰਵਿੰਦਰ ਸਿੰਘ ਜੋ ਕਪੂਰਥਲਾ ਦਾ ਰਹਿਣ ਵਾਲਾ ਸੀ ਉਸ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਗਿਆ । ਜਿਸਦੇ ਚਲਦੇ ਲੜਕੀ ਦਾ ਪੇਕਾ ਪਰਿਵਾਰ ਉਸ ਤੋਂ ਕਾਫੀ ਨਿਰਾਸ਼ ਸੀ।

ਪਰ ਪੂਰੇ ਛੇ ਮਹੀਨਿਆਂ ਬਾਅਦ ਅੰਮ੍ਰਿਤ ਕੌਰ ਨੂੰ ਉਸਦੇ ਪੇਕੇ ਪਰਿਵਾਰ ਵੱਲੋਂ ਮਿਲਣਾ ਸ਼ੁਰੂ ਕਰ ਦਿੱਤਾ ਗਿਆ । ਜਿਸ ਦੇ ਚਲਦੇ ਲੜਕੀ ਦੇ ਪੇਕੇ ਪਰਿਵਾਰ ਨੇ ਪੁਲੀਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਵੀ ਉਨ੍ਹਾਂ ਦੀ ਬੇਟੀ ਸਾਡੇ ਕੋਲ ਆਉਂਦੀ ਸੀ ਤਾਂ ਉਹ ਅਕਸਰ ਹੀ ਦੱਸਦੀ ਸੀ ਕਿ ਉਸ ਦਾ ਪਤੀ ਨਸ਼ੇ ਕਰਦਾ ਹੈ ਤੇ ਉਸ ਨੂੰ ਖਰਚਾ ਨਹੀਂ ਦਿੰਦਾ । ਜਿਸ ਕਾਰਨ ਉਹ ਬਹੁਤਾ ਦਾ ਪ੍ਰੇਸ਼ਾਨ ਰਹਿੰਦੀ ਹੈ । ਜਿਸ ਤੋਂ ਬਾਅਦ ਉਨ੍ਹਾਂ ਦੀ ਲਡ਼ਕੀ ਦੇ ਵੱਲੋਂ ਇਸੇ ਪ੍ਰੇਸ਼ਾਨੀ ਦੇ ਚੱਲਦੇ ਫਾਹਾ ਲਗਾ ਕੇ ਆਪਣੀਆਂ ਆਤਮਹੱਤਿਆ ਜੀਵਨ ਲੀਲਾ ਸਮਾਪਤ ਕਰ ਲਈ ਗਈ । ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।


                                       
                            
                                                                   
                                    Previous Postਟਰੂਡੋ ਨੇ ਪਾਰਟੀ ਨੂੰ 2025 ਤੱਕ ਬਣਾਏ ਰੱਖਣ ਲਈ ਸੱਤਾ ‘ਚ ਵਿਰੋਧੀ ਦਲ ਨਾਲ ਕੀਤਾ ਸਮਝੌਤਾ
                                                                
                                
                                                                    
                                    Next Postਪੰਜਾਬ ਚ ਇਥੇ ਸ਼ਰੇਆਮ ਹੋਇਆ ਗੁੰਡਾ ਗਰਦੀ ਦਾ ਤਾਂਡਵ – ਨੌਜਵਾਨ ਨੂੰ ਦਿੱਤੀ ਗਈ ਇਸ ਤਰਾਂ ਨਾਲ ਮੌਤ
                                                                
                            
               
                            
                                                                            
                                                                                                                                            
                                    
                                    
                                    




