ਆਈ ਤਾਜਾ ਵੱਡੀ ਖਬਰ 

ਅੱਜਕਲ ਦੇ ਦੌਰ ਵਿਚ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿੱਥੇ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ ਪਰ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਜਿੱਥੇ ਪਰਿਵਾਰਾਂ ਵੱਲੋਂ ਅਜਿਹੇ ਰਿਸ਼ਤਿਆਂ ਨੂੰ ਸਹਿਮਤੀ ਨਹੀਂ ਦਿੱਤੀ ਜਾਂਦੀ ਅਤੇ ਕੁਝ ਬੱਚਿਆਂ ਵੱਲੋਂ ਗੁੱਸੇ ਵਿੱਚ ਆ ਕੇ ਅਜਿਹੇ ਕਦਮ ਚੁੱਕ ਲਏ ਜਾਂਦੇ ਹਨ। ਜਿਸ ਕਾਰਨ ਬਹੁਤ ਸਾਰੇ ਮਾਪਿਆਂ ਨੂੰ ਕਈ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਬਹੁਤ ਸਾਰੇ ਬੱਚਿਆਂ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ। ਹੁਣ ਇੱਥੇ ਪ੍ਰੇਮੀ ਜੋੜੇ ਨੇ ਦਿੱਤੀ ਜਾਨ, ਫਿਰ ਘਰਦਿਆਂ ਨੇ ਉਹਨਾਂ ਦੀਆਂ ਮੂਰਤੀਆਂ ਬਣਾ ਕੀਤਾ ਵਿਆਹ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪ੍ਰੇਮੀ ਜੋੜੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਅਤੇ ਹੁਣ ਦੋਹਾਂ ਦੇ ਪਰਿਵਾਰ ਵੱਲੋਂ ਆਪਸੀ ਸਹਿਮਤੀ ਦੇ ਨਾਲ ਦੋਹਾਂ ਦੀਆਂ ਮੂਰਤੀਆਂ ਬਣਾ ਕੇ ਸਮਾਜਕ ਤੌਰ ਤੇ ਵਿਆਹ ਕੀਤਾ ਗਿਆ ਹੈ। ਦੱਸ ਦਈਏ ਕਿ ਤਾਪੀ ਜ਼ਿਲ੍ਹੇ ਦੇ ਵਿੱਚ ਨੇਵਾਣਾ ਪਿੰਡ ਦੇ ਇਕ 21 ਸਾਲਾ ਨੌਜਵਾਨ ਗਣੇਸ਼ ਪਾਡਵੀ ਤੇ ਉਸੇ ਪਿੰਡ ਦੀ 20 ਸਾਲਾ ਨੌਜਵਾਨ ਲੜਕੀ ਰੰਜਨਾਬੇਨ ਪਾਡਵੀ ‘ਚ ਪ੍ਰੇਮ ਸੰਬੰਧ ਸਨ। ਇਸ ਗੱਲ ਦਾ ਜਿੱਥੇ ਗਣੇਸ਼ ਦੇ ਪਿਤਾ ਦੀਪਕ ਨੂੰ ਪਤਾ ਲੱਗਾ ਅਤੇ ਉਨ੍ਹਾਂ ਵੱਲੋਂ ਆਪਣੇ ਪੁੱਤ ਨੂੰ ਝਿੜਕਿਆ ਗਿਆ ਸੀ।

ਜਿਸ ਤੋਂ ਬਾਅਦ ਗੁੱਸੇ ਵਿਚ ਆ ਕੇ 14 ਅਗਸਤ 2022 ਨੂੰ ਗਣੇਸ਼ ਅਤੇ ਰੰਜਨਾ ਨੇ ਦਰੱਖਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਸੀ। ਉਥੇ ਹੀ ਹੁਣ ਦੋਹਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਦੇ ਨਾਲ ਗਣੇਸ਼ ਅਤੇ ਰੰਜਨ ਨਾਮ ਦੇ ਮੁੰਡਾ ਅਤੇ ਕੁੜੀ ਦੀਆਂ ਮੂਰਤੀਆਂ ਦਾ ਵਿਆਹ ਸਮਾਜਿਕ ਰੀਤੀ-ਰਿਵਾਜ਼ ਨਾਲ ਕਰਵਾਇਆ ਗਿਆ।

ਵਿਆਹ ਦੀਆਂ ਸਾਰੀਆਂ ਰਸਮਾਂ ਤੋਂ ਬਾਅਦ ਦੋਹਾਂ ਦੀਆਂ ਮੂਰਤੀਆਂ ਇਕ ਹੀ ਸਥਾਨ ‘ਤੇ ਸਥਾਪਤ ਕੀਤੀਆਂ ਗਈਆਂ ਹਨ। ਪਰਿਵਾਰ ਵੱਲੋਂ ਇਹ ਵਿਆਹ ਸਮਾਜਿਕ ਰੀਤੀ ਰਿਵਾਜਾਂ ਤੇ ਅਨੁਸਾਰ ਹੀ ਕੀਤਾ ਗਿਆ ਹੈ। ਸਮਾਰੋਹ ਦੇ ਵਿੱਚ ਜਿੱਥੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਵੀ ਸ਼ਾਮਲ ਹੋਏ ਹਨ ਉੱਥੇ ਹੀ ਇਹ ਚਰਚਾ ਵਿੱਚ ਵੀ ਬਣਿਆ ਹੋਇਆ ਹੈ।


                                       
                            
                                                                   
                                    Previous Postਪੰਜਾਬ: 88 ਸਾਲਾਂ ਬਜ਼ੁਰਗ ਦੀ ਰਾਤੋ ਰਾਤ ਕਿਸਮਤ ਨੇ ਮਾਰੀ ਪਲਟੀ, ਨਿਕਲੀ 5 ਕਰੋੜ ਦੀ ਲਾਟਰੀ
                                                                
                                
                                                                    
                                    Next Postਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਨੇ 118 ਵਰ੍ਹਿਆਂ ਦੀ ਉਮਰ ਚ ਲਏ ਆਖਰੀ ਸਾਹ
                                                                
                            
               
                            
                                                                            
                                                                                                                                            
                                    
                                    
                                    



