BREAKING NEWS
Search

ਪ੍ਰਧਾਨ ਮੰਤਰੀ ਮੋਦੀ ਇਸ ਮਹੀਨੇ ਦੇ ਅਖੀਰ ਚ ਕਰ ਸਕਦੇ ਹਨ ਇਹ ਕੰਮ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਕੋਰੋਨਾ ਦੇ ਚੱਲਦੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹੋਈਆਂ ਸੀ । ਜਿਸ ਕਾਰਨ ਹਵਾਈ ਉਡਾਣਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਰੋਕ ਲੱਗੀ ਹੋਈ ਸੀ। ਜਿਸ ਕਾਰਨ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਜਿਸ ਦੇ ਚੱਲਦੇ ਦੇਸ਼ ਦੇ ਵਿਕਾਸ ਦੇ ਬਹੁਤ ਸਾਰੇ ਕੰਮ ਰੁਕੇ ਹੋਏ ਸਨ । ਜਿਵੇਂ ਕਿ ਇੱਕ ਦੇਸ਼ ਦੇ ਦੂਜੇ ਦੇਸ਼ਾਂ ਦੇ ਨਾਲ ਰਿਸ਼ਤੇ ਮਜ਼ਬੂਤ ਕਰਨ ਦੇ ਲਈ ਸਮੇਂ-ਸਮੇਂ ਤੇ ਮੰਤਰੀਆਂ ਦੇ ਵੱਲੋਂ ਦੂਜੇ ਦੇਸ਼ਾਂ ਦੇ ਦੌਰੇ ਕੀਤੇ ਜਾਂਦੇ ਹਨ । ਪਰ ਕੋਰੋਨਾ ਦੇ ਚੱਲਦੇ ਪਿਛਲੇ ਕੁਝ ਸਾਲਾਂ ਤੋਂ ਪਿਛਲੇ ਸਾਲ ਤੋਂ ਬਹੁਤ ਸਾਰੇ ਮੰਤਰੀਆਂ ਦੇ ਵੱਲੋਂ ਇਕ ਦੂਜੇ ਦੇਸ਼ ਦਾ ਦੌਰਾ ਨਹੀਂ ਗਿਆ ।

ਇਸੇ ਵਿਚਕਾਰ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਾਰੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਦਰਅਸਲ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੰਤ ਦੇ ਵਿੱਚ ਅਮਰੀਕਾ ਯਾਤਰਾ ਸੀ ਜਾ ਸਕਦੇ ਨੇ , ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਅਤੇ ਉਹ ਬਾਈ ਸਤੰਬਰ ਤੋਂ ਲੈ ਕੇ ਸਤਾਈ ਸਤੰਬਰ ਤਕ ਅਮਰੀਕਾ ਵਿੱਚ ਰਹਿਣਗੇ । ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਅਤੇ ਨਿਊਯਾਰਕ ਦੇ ਵਿਚ ਵੀ ਜਾਣਗੇ ।

ਜ਼ਿਕਰਯੋਗ ਹੈ ਕਿ ਜਦੋਂ ਦੀਆਂ ਅਮਰੀਕਾ ਦੇ ਵਿੱਚ ਜੋਅ ਬਿਡੇਨ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਅਮਰੀਕਾ ਯਾਤਰਾ ਤੇ ਜੋਅ ਬਿਡੇਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਾਣਗੇ । ਇਸ ਯਾਤਰਾ ਦੌਰਾਨ ਅਫ਼ਗਾਨਿਸਤਾਨ ਦੇ ਮਾਮਲਿਆਂ ਸਬੰਧੀ ਵੀ ਗੱਲਬਾਤ ਹੋ ਸਕਦੀ ਹੈ ।

ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਤੋਂ ਅਜਿਹਾ ਪਤਾ ਲੱਗਿਆ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਪੱਚੀ ਸਤੰਬਰ ਨੂੰ ਸੰਯੁਕਤ ਰਾਸ਼ਟਰ ਅਾਮ ਸਭਾ ਨੂੰ ਸੰਬੋਧਿਤ ਕਰ ਸਕਦੇ ਨੇ ਤੇ ਦੇਸ਼ ਦੇ ਵਿੱਚ ਚਲ ਰਹੇ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਜਾ ਸਕਦੀ ਹੈ । ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ ਇਸ ਸਮੇਂ ਜੋ ਤੂਫ਼ਾਨ ਦੇ ਚਲਦੇ ਜੋ ਹਾਲਾਤ ਬਣੇ ਹੋਏ ਨੇ ਉਸ ਤੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਜੋਅ ਬਿਡੇਨ ਦੀ ਨਾਲ ਅਹਿਮ ਗੱਲਬਾਤ ਹੋ ਸਕਦੀ ਹੈ ।