ਆਈ ਤਾਜ਼ਾ ਵੱਡੀ ਖਬਰ 

ਅੱਜਕਲ੍ਹ ਭਾਰਤ ਵਿੱਚ ਵਿਦੇਸ਼ ਭੇਜਣ ਦੇ ਨਾਂਅ ਉੱਤੇ ਲੋਕਾਂ ਵੱਲੋਂ ਬਹੁਤ ਸਾਰੇ ਧੋਖਾ-ਧੜੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿੱਥੇ ਕੁਝ ਲੋਕਾਂ ਵੱਲੋਂ ਆਪਣੀਆਂ ਧੀਆਂ ਦਾ ਵਿਆਹ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਲੜਕੇ ਪਰਿਵਾਰ ਵੱਲੋਂ ਪੈਸਾ ਲਗਾ ਕੇ ਉਨ੍ਹਾਂ ਦੀ ਧੀ ਨੂੰ ਬਾਹਰ ਭੇਜ ਦਿੱਤਾ ਜਾਵੇ। ਉਧਰ ਲੜਕੀ ਪਰਿਵਾਰ ਵੀ ਇਸ ਉਮੀਦ ਨਾਲ ਲੜਕੀ ਉਪਰ ਪੈਸਾ ਲਗਾ ਕੇ ਬਾਹਰ ਭੇਜਦਾ ਹੈ ਕਿ ਜਿਸ ਦੇ ਜ਼ਰੀਏ ਉਨ੍ਹਾਂ ਦਾ ਪੁੱਤਰ ਵੀ ਕੈਨੇਡਾ ਚਲਾ ਜਾਵੇਗਾ। ਉੱਥੇ ਹੀ ਕਈ ਮਾਮਲਿਆਂ ਵਿੱਚ ਲੜਕੀਆਂ ਵੱਲੋਂ ਵਿਦੇਸ਼ ਜਾ ਕੇ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਆਏ ਦਿਨ ਕੀ ਅਜਿਹੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਡਰ ਦਾ ਮਾ-ਹੌ-ਲ ਪੈਦਾ ਹੋ ਜਾਂਦਾ ਹੈ।

ਹੁਣ ਮੁੰਡੇ ਨੂੰ ਅਜਿਹਾ ਕਸੂਤਾ ਫਸਾਇਆ ਗਿਆ ਹੈ ਜਿਸ ਬਾਰੇ ਸੋਚਿਆ ਨਹੀਂ ਗਿਆ ਸੀ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾਂ ਨੂਰਪੁਰ ਬੇਦੀ ਤੋਂ ਸਾਹਮਣੇ ਆਈ ਹੈ। ਜਿਸ ਦੇ ਅਧੀਨ ਆਉਣ ਵਾਲੇ ਇੱਕ ਪਿੰਡ ਮਾਧੋਵਾਲ ਦੇ ਨੌਜਵਾਨ ਦੇ ਪਿਤਾ ਵੱਲੋਂ ਪੁਲਿਸ ਨੂੰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੋਰੀਆ ਵਿਚ ਰਹਿ ਰਿਹਾ ਸੀ। ਉਧਰ ਉਨ੍ਹਾਂ ਦੀ ਬੇਟੀ ਦੀ ਇਕ ਸਹੇਲੀ ਵੱਲੋਂ ਕੈਨੇਡਾ ਵਿੱਚ ਹੀ ਉਨ੍ਹਾਂ ਦੇ ਪੁੱਤਰ ਨਾਲ ਉਸ ਸਮੇਂ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਨ੍ਹਾਂ ਦਾ ਪੁੱਤਰ ਆਪਣੀ ਭੈਣ ਨਾਲ ਗੱਲਬਾਤ ਕਰਦਾ ਸੀ।

ਇਸ ਲੜਕੀ ਨੇ ਵੇਖਿਆ ਕਿ ਪਰਿਵਾਰ ਆਰਥਿਕ ਪੱਖੋਂ ਚੰਗਾ ਹੈ, ਜਿਸ ਲਈ ਉਸ ਨੇ ਉਕਤ ਲੜਕੇ ਨਾਲ ਵਿਆਹ ਕਰਵਾਉਣ ਅਤੇ ਉਸ ਨੂੰ ਕੈਨੇਡਾ ਮੰਗਵਾਉਣ ਲਈ ਉਸ ਨਾਲ ਵਿਆਹ ਕਰਵਾ ਲਿਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਵਿਚ ਸ਼ਾਮਲ ਕਰ ਲਿਆ, ਜਿਸ ਤੋਂ ਬਾਅਦ ਲੜਕੀ ਵੱਲੋਂ ਆਪਣੀ ਪੜ੍ਹਾਈ ਅਤੇ ਲੜਕੇ ਨੂੰ ਸਪਾਊਸ ਵੀਜ਼ਾ ਲਈ ਪੈਸੇ ਦੇਣ ਵਾਸਤੇ ਆਖਿਆ ਜਿਸ ਵਾਸਤੇ ਉਸ ਨੇ ਲੜਕੇ ਤੋਂ 28 ਲੱਖ ਰੁਪਏ ਲੈ ਲਏ। ਜਿਸ ਤੋਂ ਬਾਅਦ ਉਸ ਵੱਲੋਂ ਲੜਕੇ ਨੂੰ ਕੈਨੇਡਾ ਨਹੀਂ ਬੁਲਾਇਆ ਗਿਆ।

ਇਸ ਠੱਗੀ ਦੀ ਘਟਨਾ ਤੋਂ ਬਾਅਦ ਆਪਸੀ ਸਹਿਮਤੀ ਦੇ ਨਾਲ ਹੀ ਲੜਕੀ ਪਰਿਵਾਰ ਵੱਲੋਂ ਉਸ ਦੀ ਮਾਤਾ ਵੱਲੋਂ 13 ਲੱਖ ਰੁਪਏ ਦੇ ਕੇ ਫੈਸਲਾ ਕੀਤੇ ਜਾਣ ਦੀ ਗੱਲ ਕੀਤੀ ਗਈ ਸੀ। ਪਰ ਉਹਨਾਂ ਵੱਲੋਂ ਕੋਈ ਵੀ ਪੈਸਾ ਵਾਪਸ ਨਹੀਂ ਕੀਤਾ ਗਿਆ ਅਤੇ ਨਾ ਹੀ ਲੜਕੇ ਨੂੰ ਬੁਲਾਇਆ ਗਿਆ ਹੈ। ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਵੱਲੋਂ ਕੈਨੇਡਾ ਵਿੱਚ ਰਹਿ ਰਹੀ ਕੁੜੀ ਲਵਪ੍ਰੀਤ ਕੌਰ, ਉਸਦੀ ਮਾਂ ਸੁਖਜੀਤ ਕੌਰ ਅਟਵਾਲ, ਭਰਾ ਪਰਮਵੀਰ ਸਿੰਘ ਅਟਵਾਲ ਅਤੇ ਭੈਣ ਨਵਨੀਤ ਕੌਰ ਅਟਵਾਲ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

Home  ਤਾਜਾ ਖ਼ਬਰਾਂ  ਪੁਆੜਾ ਕਨੇਡਾ ਦਾ : ਮੁੰਡਾ ਫਸਿਆ ਕਸੂਤਾ ਹੋ ਗਿਆ ਅਜਿਹਾ ਜੋ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ – ਤਾਜਾ ਵੱਡੀ ਖਬਰ
                                                      
                              ਤਾਜਾ ਖ਼ਬਰਾਂ                               
                              ਪੁਆੜਾ ਕਨੇਡਾ ਦਾ : ਮੁੰਡਾ ਫਸਿਆ ਕਸੂਤਾ ਹੋ ਗਿਆ ਅਜਿਹਾ ਜੋ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ – ਤਾਜਾ ਵੱਡੀ ਖਬਰ
                                       
                            
                                                                   
                                    Previous Postਵਿਆਹ ਦੀ ਚੌਥੀ ਰਾਤ 12 ਵਜੇ ਨਾਲ ਨਵੀਂ ਵਿਆਹੀ ਲਾੜੀ ਨੇ ਕਰਤਾ ਇਹ ਵੱਡਾ ਕਾਂਡ – ਤਾਜਾ ਵੱਡੀ ਖਬਰ
                                                                
                                
                                                                    
                                    Next Post500 ਸੈਨਿਕ ਅਤੇ 22 ਹੈਲੀਕਾਪਟਰ ਲਗਾ ਕੇ ਫੜਿਆ ਇਹ ਖਤਰਨਾਕ ਬੰਦਾ 43 ਕਰੋੜ ਦਾ ਸੀ ਇਨਾਮ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



