ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਸਮੇਂ ਵਿਚ ਜਿੱਥੇ ਬਹੁਤ ਸਾਰੀਆਂ ਆਪਸੀ ਗਲਤੀਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਵਿਆਹੁਤਾ ਰਿਸ਼ਤੇ ਟੁੱਟ ਰਹੇ ਹਨ। ਜਿਸ ਦਾ ਅਸਰ ਕਈ ਪਰਵਾਰਾਂ ਤੇ ਪੈਂਦਾ ਹੈ। ਉਥੇ ਹੀ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਹੋਰ ਲੋਕਾਂ ਦੇ ਵਿੱਚ ਵੀ ਅਜਿਹੇ ਰਿਸ਼ਤਿਆਂ ਨੂੰ ਲੈ ਕੇ ਡਰ ਪੈਦਾ ਹੋ ਜਾਂਦਾ ਹੈ। ਜਿਸ ਦੇ ਚਲਦਿਆਂ ਹੋਇਆਂ ਨੌਜਵਾਨ ਪੀੜ੍ਹੀ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਦੇਖਦੇ ਹੋਏ ਸੋਚ-ਸਮਝ ਕੇ ਫੈਸਲੇ ਲੈ ਰਹੀ ਹੈ। ਉਥੇ ਹੀ ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਹਨ ਜੋ ਜੁੜਨ ਤੋਂ ਪਹਿਲਾਂ ਹੀ ਟੁੱਟ ਜਾਂਦੇ ਹਨ ਅਤੇ ਉਨ੍ਹਾਂ ਦੇ ਕਾਰਨ ਕਈ ਪਰਵਾਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਨੌਜਵਾਨਾ ਦੇ ਚਲਦਿਆਂ ਹੋਇਆਂ ਗਲਤ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ।

ਹੁਣ ਇਥੇ ਵਿਆਹ ਤੋਂ ਪਹਿਲਾਂ ਸੁਪਨੇ ਵਿਖਾਏ ਅਤੇ ਫਿਰ ਪ੍ਰੇਮੀ ਵੱਲੋਂ ਮੁੱਕਰ ਜਾਣ ਤੇ ਕੁੜੀ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਰੋਜ਼ਪੁਰ ਦੇ ਅਧੀਨ ਆਉਣ ਵਾਲੇ ਪਿੰਡ ਖ਼ਲੀਲ ਵਾਲੀ ਬਸਤੀ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਕੁੜੀ ਵੱਲੋਂ ਇਸ ਲਈ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਗਈ ਹੈ। ਕਿਉਂਕਿ ਉਸ ਦੇ ਮੰਗੇਤਰ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕੀਤਾ ਗਿਆ ਸੀ।

ਲੜਕੇ ਵੱਲੋਂ ਜਿੱਥੇ ਰਿਸ਼ਤਾ ਕਰਵਾਉਣ ਤੋਂ ਬਾਅਦ ਲੜਕੀ ਨੂੰ ਬੀ ਸੀ ਏ ਕਰਵਾਉਣ ਵਾਸਤੇ ਦਾਖਲ ਕਰਵਾਇਆ ਗਿਆ ਸੀ। ਰਿਸ਼ਤਾ ਤੈਅ ਹੋਣ ਤੇ ਜਿਥੇ ਲੜਕਾ ਅਤੇ ਲੜਕੀ ਆਪਸ ਵਿੱਚ ਮਿਲਦੇ ਰਹੇ ਅਤੇ ਕਈ ਜਗ੍ਹਾ ਘੁੰਮਦੇ ਰਹੇ। ਉਥੇ ਹੀ ਲੜਕੀ ਉਪਰ ਲੜਕੇ ਵੱਲੋਂ ਕਈ ਗੰਭੀਰ ਦੋਸ਼ ਲਗਾ ਕੇ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸਦੇ ਚਲਦਿਆਂ ਹੋਇਆਂ ਲੜਕੀ ਮਾਨਸਿਕ ਤਣਾਅ ਵਿਚ ਆ ਗਈ ਅਤੇ ਮਾਪਿਆਂ ਵੱਲੋਂ ਲੜਕੇ ਦੇ ਪਰਿਵਾਰ ਨਾਲ ਵਿਆਹ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ

ਤਾਂ ਉਨ੍ਹਾਂ ਨੂੰ ਵੀ ਘਰ ਤੋਂ ਬੇਇਜ਼ਤ ਕਰਕੇ ਅਤੇ ਉਨ੍ਹਾਂ ਦੀ ਕੁੜੀ ਨੂੰ ਚਰਿਤਰਹੀਣ ਦੱਸ ਕੇ ਵਿਆਹ ਤੋਂ ਇਨਕਾਰ ਕਰਦੇ ਹੋਏ ਘਰੋਂ ਕੱਢ ਦਿੱਤਾ ਗਿਆ। ਇਹ ਘਟਨਾ ਬਰਦਾਸ਼ਤ ਨਾ ਕਰਦੇ ਹੋਏ ਲੜਕੀ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ।


                                       
                            
                                                                   
                                    Previous Postਪੰਜਾਬ ਦੇ ਸਰਕਾਰੀ ਸਕੂਲਾਂ 28 ਫਰਵਰੀ ਤਕ ਲਈ ਸੁਣਾਇਆ ਇਹ ਹੁਕਮ, ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ: ਝੋਨੇ ਦੀ ਵਾਢੀ ਕਰ ਰਹੇ ਕਿਸਾਨ ਨੂੰ ਮੌਤ ਲੈ ਗਈ ਇੰਝ ਆਪਣੇ ਨਾਲ, ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    



