ਆਈ ਤਾਜ਼ਾ ਵੱਡੀ ਖਬਰ 

ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਵਿੱਚ ਛੁਪੇ ਹੋਏ ਟੈਲੇਂਟ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਜ਼ਾਹਿਰ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਤੇ ਜਿੱਥੇ ਤੁਹਾਨੂੰ ਹਰ ਇਕ ਖ਼ਬਰ ਮਿਲ ਜਾਂਦੀ ਹੈ। ਜਿੱਥੇ ਅੱਜ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕਾਂ ਵੱਲੋਂ ਵੱਖ-ਵੱਖ ਵੀਡੀਓ ਬਣਾ ਕੇ ਪੋਸਟ ਕੀਤੀਆਂ ਜਾਂਦੀਆਂ ਹਨ ਉਥੇ ਹੀ ਉਨ੍ਹਾਂ ਦਾ ਉਹਨਾਂ ਨੂੰ ਭਰਪੂਰ ਫਾਇਦਾ ਵੀ ਹੋ ਰਿਹਾ ਹੈ ਅਤੇ ਉਨ੍ਹਾਂ ਲਈ ਕਮਾਈ ਦਾ ਸਾਧਨ ਵੀ ਬਣ ਰਿਹਾ ਹੈ। ਇਸ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਬਹੁਤ ਸਾਰੇ ਪਰਿਵਾਰ ਹਰ ਪਾਸੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਉਥੇ ਹੀ ਸੋਸ਼ਲ ਮੀਡੀਆ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵਿਚ ਆਪਸੀ ਵਿਵਾਦ ਵੀ ਇਸ ਕਦਰ ਵਧ ਜਾਂਦਾ ਹੈ ਕਿ ਬਹੁਤ ਸਾਰੀਆਂ ਅਪਰਾਧਕ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਹੁਣ ਪਤਨੀ ਨੂੰ ਰੀਲ ਬਣਾਉਣ ਦਾ ਸ਼ੌਂਕ ਸੀ ਜਿੱਥੇ ਦੁਖੀ ਹੋ ਕੇ ਪਤੀ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਾਰਤ ਵਿੱਚ ਤਾਮਿਲ ਨਾਡੂ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਸੋਸ਼ਲ ਮੀਡੀਆ ਉਪਰ ਰੀਲ ਬਣਾਉਣ ਵਿਚ ਆਪਣਾ ਵਧੇਰੇ ਸਮਾਂ ਬਤੀਤ ਕਰਦੀ ਸੀ। ਉਥੇ ਹੀ ਆਪਣੀ ਪਤਨੀ ਦੇ ਇਸ ਸ਼ੌਕ ਨੂੰ ਦੇਖਦੇ ਹੋਏ ਉਸ ਦੇ 38 ਸਾਲਾ ਪਤੀ ਅੰਮ੍ਰਿਤਾਲਿੰਗਮ ਵੱਲੋਂ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਆਪਣੀ ਪਤਨੀ ਚਿੱਤਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

ਕਿਉਂਕਿ ਅਮ੍ਰਿਤਾਲਿੰਗਮ ਵੱਲੋਂ ਜਿੱਥੇ ਆਪਣੀ ਪਤਨੀ ਨੂੰ ਇਸ ਕੰਮ ਤੋਂ ਰੋਕਿਆ ਜਾ ਰਿਹਾ ਸੀ ਕਿ ਉਹ ਵਧੇਰੇ ਸਮਾਂ ਹੀ ਇਸ ਕੰਮ ਉਪਰ ਗੁਜ਼ਾਰਦੀ ਸੀ। ਕਿਉਂਕਿ ਉਹ ਇਕ ਕੱਪੜੇ ਦੀ ਫੈਕਟਰੀ ਵਿਚ ਕੰਮ ਕਰਨ ਦੇ ਦੌਰਾਨ ਇਸਟਾਗਰਾਮ ਅਤੇ ਟਿਕਟਾਕ ਉਪੱਰ ਆਪਣੀ ਰੀਲ ਬਣਾ ਕੇ ਪੋਸਟ ਕਰਦੀ ਰਹਿੰਦੀ ਸੀ। ਉੱਥੇ ਹੀ ਉਸ ਦਾ ਪਤੀ ਸਬਜ਼ੀ ਮੰਡੀ ਵਿੱਚ ਦਿਹਾੜੀਦਾਰ ਵਜੋਂ ਕੰਮ ਕਰਦਾ ਆ ਰਿਹਾ ਸੀ।

ਪਤਨੀ ਜਿੱਥੇ ਹਰ ਵਕਤ ਸੋਸ਼ਲ ਮੀਡੀਆ ਉਪਰ ਇਹ ਫਿਲਮ ਬਣਾਉਣ ਲਈ ਹੀ ਸਮਾਂ ਲਗਾਉਂਦੀ ਸੀ। ਜਿਸ ਕਾਰਨ ਉਨ੍ਹਾਂ ਦੇ ਆਪਸੀ ਤਕਰਾਰ ਦੇ ਚਲਦਿਆਂ ਹੋਇਆਂ ਉਹ ਆਪਣਾ ਕੈਰੀਅਰ ਬਣਾਉਣ ਵਾਸਤੇ ਦੋ ਮਹੀਨੇ ਪਹਿਲਾਂ ਹੀ ਚੇਨਈ ਚਲੇ ਗਈ ਸੀ। ਜਿੱਥੇ ਹੁਣ ਉਹ ਆਪਣੀ ਧੀ ਦੇ ਵਿਆਹ ਤੇ ਘਰ ਵਾਪਸ ਪਰਤੀ ਸੀ। ਇਸ ਦੌਰਾਨ ਆਪਸੀ ਤਕਰਾਰ ਵਿੱਚ ਪਤੀ ਵੱਲੋਂ ਗਲਾ ਘੁੱਟ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ।


                                       
                            
                                                                   
                                    Previous Postਕੈਨੇਡਾ ਚ ਪੰਜਾਬੀਆਂ ਦੀ ਬੱਲੇ ਬੱਲੇ, ਕਰਨਲ ਦਾ ਪੁੱਤ ਬਣਿਆ ਮੇਅਰ
                                                                
                                
                                                                    
                                    Next Postਪੰਜਾਬ ਦੇ ਥਾਣਿਆਂ ਚ ਹੁਣ ਜਨਤਾ ਨੂੰ ਮੁਲਾਜ਼ਮ ਕਹਿਣਗੇ ‘ਜੀ ਆਇਆਂ ਨੂੰ’ ! ਦਿੱਤੀ ਜਾ ਰਹੀ ਵਿਸ਼ੇਸ਼ ਟਰੇਨਿੰਗ
                                                                
                            
               
                            
                                                                            
                                                                                                                                            
                                    
                                    
                                    



