ਆਈ ਤਾਜ਼ਾ ਵੱਡੀ ਖਬਰ 

ਆਉਣ ਵਾਲੇ ਸਾਲ ਦੇ ਵਿਚ ਕਈ ਸੂਬਿਆਂ ਅੰਦਰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਕਾਰਨ ਇਨ੍ਹਾਂ ਸੂਬਿਆਂ ਦਾ ਮਾਹੌਲ ਇਸ ਵੇਲੇ ਸਿਆਸਤ ਨਾਲ ਭਰਪੂਰ ਹੈ। ਨਿੱਤ ਆਏ ਦਿਨ ਹੀ ਕਈ ਸਿਆਸਤਦਾਨਾਂ ਵੱਲੋਂ ਕਈ ਤਰਾਂ ਦੇ ਬਿਆਨ ਦਿੱਤੇ ਜਾਂਦੇ ਹਨ ਜੋ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਇਨ੍ਹਾਂ ਸੂਬਿਆਂ ਦੇ ਵਿੱਚੋਂ ਪੰਜਾਬ ਸੂਬੇ ਅੰਦਰ ਵੀ ਆਉਣ ਵਾਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ। ਜਿੱਥੇ ਇੱਕ ਪਾਸੇ ਵਿਧਾਨ ਸਭਾ ਸੀਟਾਂ ਲਈ ਨੁਮਾਇੰਦੇ ਆਪਣੀ ਤਿਆਰੀ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਇਹਨਾਂ ਵੱਲੋਂ ਇੱਕ ਦੂਜੇ ਉਪਰ ਕਈ ਤੰਜ ਵੀ ਕੱਸੇ ਜਾ ਰਹੇ ਹਨ।

ਪੰਜਾਬ ਸੂਬੇ ਅੰਦਰਲੀ ਕਾਂਗਰਸ ਪਾਰਟੀ ਦੇ ਵਿਚ ਚੱਲ ਰਿਹਾ ਵਿਵਾਦ ਰੁਕਣ ਦੀ ਥਾਂ ‘ਤੇ ਹੋਰ ਅੱਗੇ ਵਧਦਾ ਜਾ ਰਿਹਾ ਹੈ ਜਿੱਥੇ ਆਏ ਦਿਨ ਕੋਈ ਨਾ ਕੋਈ ਬਿਆਨਬਾਜ਼ੀ ਸੁਨਣ ਨੂੰ ਮਿਲਦੀ ਹੈ। ਇਸੇ ਤਹਿਤ ਹੁਣ ਰਵਨੀਤ ਬਿੱਟੂ ਨੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਪਰ ਇਕ ਤੰਜ ਕੱਸਦੇ ਹੋਏ ਆਪਣੀ ਸਰਕਾਰ ਨੂੰ ਆਖਿਆ ਹੈ ਕਿ ਸੂਬਾ ਵਾਸੀਆਂ ਲਈ ਕੋਈ ਵੀ ਰਾਹਤ ਪੈਕੇਜ ਜਾਂ ਸਕੀਮ ਦਾ ਐਲਾਨ ਕਰਨ ਤੋਂ ਪਹਿਲਾਂ ਸੂਬਾਈ ਪਾਰਟੀ ਪ੍ਰਧਾਨ ਨੂੰ ਖੁਸ਼ ਕਰ ਲਓ ਨਹੀਂ ਤਾਂ ਬਾਅਦ ਵਿੱਚ ਇਹ ਆਪਣੀ ਹੀ ਸਰਕਾਰ ਉੱਪਰ ਸਵਾਲ ਚੁੱਕ ਲੈਣਗੇ।

ਜਾਣਕਾਰੀ ਲਈ ਦੱਸ ਦੇਈਏ ਕਿ ਰਵਨੀਤ ਬਿੱਟੂ ਵੱਲੋਂ ਇਹ ਬਿਆਨਬਾਜ਼ੀ ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਪੰਜਾਬ ਦਾ ਮੰਤਰੀ ਮੰਡਲ ਤੇਲ ਦੀਆਂ ਕੀਮਤਾਂ ਉਪਰ ਲੱਗੇ ਹੋਏ ਵੈਟ ਨੂੰ ਘਟਾਉਣ ਲਈ ਕੋਈ ਵੱਡਾ ਫੈਸਲਾ ਲੈ ਸਕਦਾ ਹੈ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਪਿਛਲੀ ਵਾਰ ਜਦੋਂ ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਦਰਾਂ ਵਿਚ ਕਟੌਤੀ ਕੀਤੀ ਗਈ ਸੀ ਤਾਂ ਉਸ ਸਮੇਂ ਨਵਜੋਤ ਸਿੱਧੂ ਵੱਲੋਂ ਕਿਹਾ ਗਿਆ ਸੀ ਪੰਜਾਬ ਦੀ ਜਨਤਾ ਨੂੰ ਚੋਣਾਂ ਨੇੜੇ ਲੌਲੀਪੌਪ ਨਹੀਂ, ਰੋਡਮੈਪ ਚਾਹੀਦਾ ਹੈ।

ਹਾਲਾਂਕਿ ਇਸ ਤੋਂ ਬਾਅਦ ਸਿੱਧੂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚੰਨੀ ਦੇ ਨਾਲ ਕੇਦਾਰਨਾਥ ਵੀ ਗਏ ਸਨ ਜਿੱਥੇ ਉਹ ਦੋਵੇਂ ਇਕੱਠੇ ਦਿਖੇ ਪਰ ਉਥੋਂ ਆਉਣ ਮਗਰੋਂ ਸਿੱਧੂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਫਿਰ ਆਪਣੀ ਹੀ ਸਰਕਾਰ ਉਪਰ ਕਈ ਸਵਾਲ ਖੜੇ ਕਰ ਦਿੱਤੇ। ਜਿਸ ‘ਤੇ ਜਵਾਬੀ ਹਮਲਾ ਕਰਦੇ ਹੋਏ ਬਿੱਟੂ ਨੇ ਆਖਿਆ ਕਿ ਲੱਗਦਾ ਹੈ ‘ਕੇਦਾਰਨਾਥ ਸਮਝੌਤਾ’ ਟੁੱਟ ਗਿਆ। ਇਸ ਹਮਲੇ ਤੋਂ ਬਾਅਦ ਹੁਣ ਰਵਨੀਤ ਬਿੱਟੂ ਵੱਲੋਂ ਸਿੱਧੂ ਨੂੰ ਲੈ ਕੇ ਇਕ ਵਾਰ ਫਿਰ ਤੰਜ ਕੱਸਿਆ ਗਿਆ ਹੈ।

Home  ਤਾਜਾ ਖ਼ਬਰਾਂ  ਨਵਜੋਤ ਸਿੱਧੂ ਬਾਰੇ ਹੁਣ ਕਾਂਗਰਸ ਦੇ ਇਸ ਵੱਡੇ ਆਗੂ ਲੀਡਰ ਨੇ ਦਿੱਤਾ ਇਹ ਵੱਡਾ ਬਿਆਨ – ਸਾਰੇ ਪਾਸੇ ਹੋ ਗਈ ਚਰਚਾ
                                                      
                              ਤਾਜਾ ਖ਼ਬਰਾਂ                               
                              ਨਵਜੋਤ ਸਿੱਧੂ ਬਾਰੇ ਹੁਣ ਕਾਂਗਰਸ ਦੇ ਇਸ ਵੱਡੇ ਆਗੂ ਲੀਡਰ ਨੇ ਦਿੱਤਾ ਇਹ ਵੱਡਾ ਬਿਆਨ – ਸਾਰੇ ਪਾਸੇ ਹੋ ਗਈ ਚਰਚਾ
                                       
                            
                                                                   
                                    Previous Postਇਸ ਮਸ਼ਹੂਰ ਸ਼ਖਸ਼ੀਅਤ ਦੇ ਘਰੇ ਪਿਆ ਮਾਤਮ ਸੁਖਬੀਰ ਬਾਦਲ ਪਹੁੰਚੇ ਅਫਸੋਸ ਕਰਨ – ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ਚ ਇਥੇ ਅੱਗ ਨੇ ਮਚਾਈ ਭਾਰੀ ਤਬਾਹੀ ਮਚੀ ਹਾਹਾਕਾਰ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



