ਆਈ ਤਾਜਾ ਵੱਡੀ ਖਬਰ 

ਸਰਕਾਰ ਵੱਲੋਂ ਦੇਸ਼ ਵਿੱਚ ਜਿੱਥੇ ਬੱਚਿਆਂ ਨੂੰ ਵਧੇਰੇ ਪੜ੍ਹਨ ਲਿਖਣ ਤੇ ਜ਼ੋਰ ਦਿੱਤਾ ਜਾਂਦਾ ਹੈ। ਉੱਥੇ ਹੀ ਕਈ ਪਰਵਾਰ ਅਜਿਹੇ ਹੁੰਦੇ ਹਨ ਜੋ ਆਪਣੇ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਵੀ ਕਰਦੇ ਹਨ। ਅਤੇ ਕੁਝ ਲੋਕਾਂ ਵਲੋਂ ਕਈ ਬੱਚਿਆਂ ਨੂੰ ਅਗਵਾ ਕਰਕੇ ਵੀ ਇਸ ਕੰਮ ਵਿਚ ਲਗਾ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਜਿੱਥੇ ਅਜਿਹੇ ਭਿਖਾਰੀਆਂ ਨੂੰ ਠੱਲ ਪਾਈ ਜਾ ਰਹੀ ਹੈ। ਉਥੇ ਹੀ ਕਈ ਅਜਿਹੇ ਮਾਮਲੇ ਦੀ ਸਾਹਮਣੇ ਆ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਉਥੇ ਹੀ ਕੁਝ ਭਿਖਾਰੀਆਂ ਵੱਲੋਂ ਭੀਖ ਮੰਗ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ।

ਹੁਣ ਦੁਨੀਆ ਦਾ ਸਭ ਤੋਂ ਅਮੀਰ ਭਿਖਾਰੀ ਬੰਬੇ ਵਿੱਚ ਰਹਿੰਦਾ ਹੈ ਜਿਸ ਦੀ ਕੁੱਲ ਜਾਇਦਾਦ 7.5 ਕਰੋੜ ਰੁਪਏ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬੰਬੇ ਤੋਂ ਸਾਹਮਣੇ ਆਇਆ ਹੈ। ਜਿੱਥੇ ਦੁਨੀਆਂ ਦਾ ਸੱਭ ਤੋਂ ਅਮੀਰ ਭਿਖਾਰੀ ਰਹਿੰਦਾ ਹੈ। ਜਿਸ ਦਾ ਨਾਂ ਭਾਰਤ ਜੈਨ ਹੈ ਅਤੇ ਜਿਸ ਵੱਲੋਂ ਮੁੰਬਈ ਦੀਆਂ ਸੜਕਾਂ ਤੇ ਭੀਖ ਮੰਗ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਗਿਆ। ਦੱਸਿਆ ਗਿਆ ਹੈ ਕਿ ਇਸ ਵਿਅਕਤੀ ਵੱਲੋਂ ਜਿਥੇ ਸੜਕਾਂ ਤੇ ਭੀਖ ਮੰਗ ਕੇ ਰੋਜ਼ਾਨਾ ਦਾ ਢਾਈ-ਤਿੰਨ ਹਜ਼ਾਰ ਰੁਪਏ ਕਮਾਇਆ ਜਾਂਦਾ ਹੈ ਅਤੇ ਮਹੀਨੇ ਵਿੱਚ ਉਹ ਸੱਠ ਹਜ਼ਾਰ ਤੋਂ ਲੈ ਕੇ 75 ਹਜ਼ਾਰ ਰੁਪਏ ਕਮਾ ਲੈਂਦਾ ਹੈ।

ਉੱਥੇ ਹੀ ਉਸ ਦੀ ਕੁੱਲ ਜਾਇਦਾਦ ਬੰਬਈ ਦੇ ਵਿੱਚ 1.4 ਕਰੋੜ ਰੁਪਏ ਦੀ ਹੈ। ਜਿਸ ਵਿੱਚ ਉਸਦੇ ਦੋ ਫਲੈਟ ਹਨ ਅਤੇ ਦੋ ਦੁਕਾਨਾਂ ਵੀ ਖਰੀਦੀਆਂ ਹੋਈਆਂ ਹਨ ਜਿਨ੍ਹਾਂ ਤੋਂ ਉਸ ਨੂੰ ਮਹੀਨੇ ਦੀ ਇੰਨਕਮ 30,000 ਰੁਪਏ ਹੁੰਦੀ ਹੈ। ਇਸ ਵਿਅਕਤੀ ਦੇ ਪਰਿਵਾਰ ਵੱਲੋਂ ਜਿੱਥੇ ਉਸ ਨੂੰ ਭੀਖ ਮੰਗਣ ਤੋਂ ਰੋਕਿਆ ਜਾਂਦਾ ਹੈ ਪਰ ਉਹ ਲਗਾਤਾਰ ਆਪਣਾ ਕੰਮ ਕਰ ਰਿਹਾ ਹੈ।

ਉਸ ਵੱਲੋਂ ਜਿਥੇ ਗਰੀਬੀ ਦੇ ਕਾਰਨ ਪੜ੍ਹਾਈ ਪੂਰੀ ਨਹੀਂ ਕੀਤੀ ਗਈ ਅਤੇ ਉਸ ਵੱਲੋਂ ਭੀਖ ਮੰਗਣ ਦਾ ਕੰਮ ਸ਼ੁਰੂ ਕਰ ਲਿਆ ਗਿਆ ਸੀ। ਉਥੇ ਹੀ ਉਸ ਵੱਲੋਂ ਆਪਣੇ ਬੱਚਿਆਂ ਨੂੰ ਵਧੀਆ ਸਿਖਿਆ ਦਿਤੀ ਗਈ ਹੈ ਜੋ ਕਿ ਸਫਲਤਾਪੂਰਵਕ ਆਪਣੀ ਸਿੱਖਿਆ ਪੂਰੀ ਕਰ ਚੁੱਕੇ ਹਨ। ਇਹ ਵਿਅਕਤੀ ਦੁਨੀਆਂ ਦਾ ਸਭ ਤੋਂ ਅਮੀਰ ਭਿਖਾਰੀ ਹੈ।


                                       
                            
                                                                   
                                    Previous Postਪੰਜਾਬ ਚ ਭਾਰੀ ਮੀਂਹ ਦੇ ਚਲਦਿਆਂ ਇਥੇ ਕੀਤਾ ਭਲਕੇ ਛੁੱਟੀ ਦਾ ਐਲਾਨ , ਵਿਦਿਅਕ ਅਦਾਰੇ ਰਹਿਣਗੇ ਬੰਦ
                                                                
                                
                                                                    
                                    Next Postਕ੍ਰਿਕੇਟ ਖੇਡਦੇ 14 ਬੱਚਿਆਂ ਚੋਂ 8 ਬੱਚਿਆਂ ਦੀ ਹੋਈ ਦਰਦਨਾਕ ਮੌਤ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



