ਹੁਣੇ ਆਈ ਤਾਜਾ ਵੱਡੀ ਖਬਰ 

ਇਹ ਦੁਨੀਆਂ ਬਹੁਤ ਹੀ ਵਿਸ਼ਾਲ ਹੈ ਅਤੇ ਇਸ ਵਿੱਚ ਆਪਣਾ ਨਾਂਅ ਬਣਾਉਣ ਦੇ ਲਈ ਇਨਸਾਨ ਨੂੰ ਬਹੁਤ ਜਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਵੱਖ ਵੱਖ ਖੇਤਰਾਂ ਦੇ ਵਿਚ ਇਨਸਾਨ ਕੰਮ ਕਰਦਾ ਹੋਇਆ ਅੱਗੇ ਵੱਧਦਾ ਹੈ ਅਤੇ ਉਸ ਵੱਲੋਂ ਕੀਤਾ ਗਿਆ ਦਿੜ੍ਰ ਨਿਸ਼ਚਾ ਅਤੇ ਲਗਨ ਹੀ ਉਸ ਮਨੁੱਖ ਨੂੰ ਉਸ ਦੀ ਮੰਜ਼ਿਲ ਵੱਲ ਲੈ ਜਾਂਦੀ ਹੈ। ਆਪਣੀ ਬਾਹਾਂ ਦੇ ਜ਼ੋਰ ਨਾਲ ਜਦੋਂ ਇਨਸਾਨ ਦੁਨੀਆਂ ਦੀ ਹਰ ਮੁਸੀਬਤ ਨੂੰ ਪਲਟ ਕੇ ਰੱਖ ਦਿੰਦਾ ਹੈ ਤਾਂ ਉਸ ਦੇ ਜੇਤੂ ਰੱਥ ਨੂੰ ਰੋਕ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।

ਇਸ ਸੰਸਾਰ ਦੇ ਵਿਚ ਜਦੋਂ ਮੁੱਕੇਬਾਜ਼ੀ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਮੁਹੰਮਦ ਅਲੀ ਦਾ ਨਾਮ ਆਪੋ ਆਪ ਮੂਹਰੇ ਆ ਜਾਂਦਾ ਹੈ ਜਿਨ੍ਹਾਂ ਦੇ ਅੱਗੇ ਵੱਡੇ ਤੋਂ ਵੱਡਾ ਮੁਕਾਬਲੇਬਾਜ਼ ਵੀ ਸਹਿਮ ਜਾਂਦੇ ਸਨ। ਪਰ ਇੱਕ ਅਜਿਹਾ ਮੁੱਕੇਬਾਜ਼ ਵੀ ਸੀ ਜਿਸ ਨੇ ਇਕ ਵੱਖਰੇ ਫ਼ੈਸਲੇ ਵਿਚ ਮੁਹੰਮਦ ਅਲੀ ਨੂੰ ਹਰਾ ਦਿੱਤਾ ਸੀ। ਇਸ ਮੁੱਕੇਬਾਜ਼ ਦਾ ਨਾਮ ਲਿਓਨ ਸਪਿੰਕਸ ਸੀ ਜਿਨ੍ਹਾਂ ਦਾ ਬੀਤੀ 5 ਫਰਵਰੀ ਨੂੰ ਦਿਹਾਂਤ ਹੋ ਗਿਆ। ਉਹ 67 ਸਾਲ ਦੇ ਸਨ ਅਤੇ ਅਮਰੀਕਾ ਵਿਖੇ ਰਹਿ ਰਹੇ ਸਨ।

ਉਨ੍ਹਾਂ ਦੇ ਇਕ ਦੋਸਤ ਜੋਅ ਬਰਨਾਲ ਨੇ ਦੱਸਿਆ ਕਿ ਸਾਬਕਾ ਮੁੱਕੇਬਾਜ ਲਿਓਨ ਸਪਿੰਕਸ ਨੇ ਸ਼ੁੱਕਰਵਾਰ ਦੀ ਰਾਤ ਨੂੰ ਹੈਂਡਰਸਨ ਨੇਵਾਡਾ ਵਿਖੇ ਆਪਣੇ ਘਰ ਦੇ ਨਜ਼ਦੀਕ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ ਪਿਛਲੇ ਕਈ ਸਾਲਾਂ ਤੋਂ ਪ੍ਰੋਸਟੈਟ ਕੈਂਸਰ ਦੇ ਨਾਲ ਪੀੜਤ ਸਨ। ਲਿਓਨ ਸਪਿੰਕਸ ਮੁੱਕੇਬਾਜ਼ੀ ਜਗਤ ਵਿਚ ਕਦਮ ਰੱਖਣ ਤੋਂ ਪਹਿਲਾਂ ਸਮੁੰਦਰੀ ਸੈਨਾ ਵਿਚ ਕੰਮ ਕਰ ਚੁੱਕੇ ਸਨ। ਉਨ੍ਹਾਂ ਨੇ ਦੁਨੀਆਂ ਦੇ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨੂੰ ਹਰਾ ਕੇ ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਦਾ ਖ਼ਿਤਾਬ ਜਿਤਿਆ ਸੀ।

ਇਸ ਤੋਂ ਬਾਅਦ ਲਿਓਨ ਸਪਿੰਕਸ ਦੀ ਮੁਸਕਰਾਹਟ ਉਹਨਾਂ ਦੀ ਇੱਕ ਪਹਿਚਾਣ ਬਣ ਗਈ ਸੀ। ਆਪਣੇ ਭਰਾ ਦੇ ਨਾਲ ਮਿਲ ਕੇ ਲਿਓਨ ਸਪਿੰਕਸ ਨੇ ਇੱਕ ਯੂਐਸ ਓਲੰਪਿਕ ਬਾਕਸਿੰਗ ਟੀਮ ਬਣਾਈ ਸੀ। ਇਸ ਸਾਬਕਾ ਮੁੱਕੇਬਾਜ਼ ਖਿਡਾਰੀ ਨੇ ਆਪਣੇ ਕਰੀਅਰ ਦੌਰਾਨ ਬਹੁਤ ਸਾਰੇ ਤਕੜੇ ਖਿਡਾਰੀਆਂ ਨੂੰ ਹਰਾਇਆ ਸੀ ਅਤੇ ਕਈ ਸਾਰੇ ਇਨਾਮ ਵੀ ਜਿੱਤੇ ਸਨ। ਉਹ ਸਾਲ 1995 ਵਿਚ ਰਿਟਾਇਰ ਹੋਏ ਅਤੇ ਉਨ੍ਹਾਂ ਵੱਲੋਂ ਮੁੱਕੇਬਾਜ਼ੀ ਖੇਡ ਵਿੱਚ ਦਿੱਤੇ ਗਏ ਯੋਗਦਾਨ ਕਾਰਨ ਸਾਲ 2017 ਵਿੱਚ ਉਨ੍ਹਾਂ ਦਾ ਨਾਮ ਬਾਕਸਿੰਗ ਹਾਲ ਆਫ਼ ਫ਼ੇਮ ਵਿਚ ਦਰਜ ਕੀਤਾ ਗਿਆ ਸੀ।


                                       
                            
                                                                   
                                    Previous Postਪੰਜਾਬ ਚ ਕਿਸਾਨ ਅੰਦੋਲਨ ਬਾਰੇ 11 ਫਰਵਰੀ ਲਈ ਹੋ ਗਿਆ ਇਹ ਵੱਡਾ ਐਲਾਨ
                                                                
                                
                                                                    
                                    Next Postਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਇਹ ਵੱਡਾ ਕੰਮ, ਲੋਕਾਂ ਚ ਖੁਸ਼ੀ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



