ਦੀਵਾਲੀ ਵਾਲੇ ਦਿਨ ਮੌਸਮ ਨੂੰ ਲੈ ਕੇ ਆਈ ਵੱਡੀ ਖਬਰ,ਹੋ ਜਾਓ ਸਾਵਧਾਨ

ਪੰਜਾਬ ਦੇ ਮੌਸਮ ਵਿੱਚ ਹੁਣ ਵਾਧੇ ਪੱਧਰ ‘ਤੇ ਤਬਦੀਲੀਆਂ ਦੇ ਅਸਾਰ ਨਜ਼ਰ ਆ ਰਹੇ ਹਨ। ਸ਼ਾਮ ਦੇ ਸਮੇਂ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਰੁੱਤ ਦੇ ਬਦਲਾਅ ਦੀ ਸ਼ੁਰੂਆਤ ਸਾਫ਼ ਮਹਿਸੂਸ ਕੀਤੀ ਜਾ ਸਕਦੀ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਮੁਤਾਬਕ, ਅਗਲੇ ਹਫ਼ਤੇ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਵਿਭਾਗ ਨੇ ਦੱਸਿਆ ਕਿ 17 ਤੋਂ 21 ਅਕਤੂਬਰ ਤੱਕ ਕਿਸੇ ਵੀ ਤਾਰੀਖ਼ ਲਈ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਧੁੱਪ ਖਿਲੀ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਹਲਕਾ ਸੁਕਾ ਮੌਸਮ ਬਣਿਆ ਰਹੇਗਾ।

ਖੇਤੀਬਾੜੀ ਮਾਹਿਰਾਂ ਨੇ ਵੀ ਇਸ ਮੌਸਮ ਨੂੰ ਝੋਨੇ ਦੀ ਫ਼ਸਲ ਲਈ ਫਾਇਦੇਮੰਦ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਹੋਈ ਵਧੀਕ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਝੋਨਾ ਅਜੇ ਪੂਰੀ ਤਰ੍ਹਾਂ ਪੱਕਿਆ ਨਹੀਂ ਸੀ, ਇਸ ਲਈ ਹੁਣ ਦੀ ਧੁੱਪ ਫ਼ਸਲ ਦੇ ਪੱਕਣ ਲਈ ਲਾਭਦਾਇਕ ਰਹੇਗੀ। ਇਸ ਨਾਲ ਨਾਲ ਵਾਯੂਮੰਡਲ ਵਿੱਚ ਹਲਕੀ ਨਮੀ ਬਣੀ ਰਹੇਗੀ ਜੋ ਖੇਤੀ ਲਈ ਚੰਗੀ ਮੰਨੀ ਜਾਂਦੀ ਹੈ।

ਹਾਲਾਂਕਿ, ਮੌਸਮ ਦੇ ਇਕਦਮ ਬਦਲਣ ਕਾਰਨ ਲੋਕ ਮੌਸਮੀ ਬਿਮਾਰੀਆਂ ਜਿਵੇਂ ਕਿ ਬੁਖ਼ਾਰ, ਖਾਂਸੀ, ਡੇਂਗੂ, ਟਾਈਫਾਈਡ ਆਦਿ ਦਾ ਸ਼ਿਕਾਰ ਹੋ ਸਕਦੇ ਹਨ। ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਵੇਰੇ ਅਤੇ ਸ਼ਾਮ ਦੇ ਸਮੇਂ ਪੂਰੀ ਬਾਂਹ ਵਾਲੇ ਕੱਪੜੇ ਪਹਿਨ ਕੇ ਬਾਹਰ ਨਿਕਲਣ, ਸਾਫ਼-ਸੁਥਰਾ ਪਾਣੀ ਪੀਣ ਅਤੇ ਆਪਣੇ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ।