ਆਈ ਤਾਜ਼ਾ ਵੱਡੀ ਖਬਰ 

ਹਰ ਇਨਸਾਨ ਆਪਣੇ ਕੰਮਕਾਰ ਦੇ ਸਿਲਸਿਲੇ ਵਿਚ ਜਿਥੇ ਘਰ ਤੋਂ ਨਿਕਲਦਾ ਹੈ ਉਥੇ ਹੀ ਅੱਜਕਲ ਬਹੁਤ ਸਾਰੇ ਲੋਕਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਹੈ। ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਬਿਹਤਰੀਨ ਸਿਹਤ ਸਹੂਲਤਾਂ ਮੁਹਈਆ ਕਰਵਾਏ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਮਿਹਨਤ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨਜ਼ਦੀਕੀ ਸਿਹਤ ਸਹੂਲਤਾਂ ਘੱਟ ਕੀਮਤ ਤੇ ਮਿਲ ਸਕਣ। ਕਿਉਂਕਿ ਅੱਜਕਲ੍ਹ ਮਹਿੰਗਾਈ ਦੇ ਦੌਰ ਵਿੱਚ ਲੋਕਾਂ ਲਈ ਆਪਣੇ ਘਰ ਦੇ ਗੁਜ਼ਾਰੇ ਕਰਨੇ ਵੀ ਮੁਸ਼ਕਿਲ ਹੋ ਗਏ ਹਨ।

ਉਥੇ ਹੀ ਲੋਕਾਂ ਨੂੰ ਆਉਣ ਜਾਣ ਦੇ ਸਮੇਂ ਕਈ ਤਰ੍ਹਾਂ ਦੇ ਹਾਦਸਿਆਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ। ਜਿੱਥੇ ਕੁਝ ਵਾਹਨ ਚਾਲਕਾਂ ਦੀ ਗਤੀ ਦੇ ਨਾਲ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ। ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਏਥੇ ਦਵਾਈ ਲੈਣ ਨਿਕਲੇ ਪਤੀ-ਪਤਨੀ ਹਾਦਸੇ ਦਾ ਸ਼ਿਕਾਰ ਹੋਏ ਹਨ ਅਤੇ ਪਤਨੀ ਦੀ ਦਰਦਨਾਕ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਟਾਂਡਾ ਉੜਮੁੜ ਦੇ ਅਧੀਨ ਆਉਂਦੇ ਖੁੱਡਾ ਤੋ ਹੁਸ਼ਿਆਰਪੁਰ ਸੰਪਰਕ ਸੜਕ ਤੋਂ ਸਾਹਮਣੇ ਆਈ ਹੈ।

ਜਿੱਥੇ ਮੰਗਲਵਾਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਦੇ ਵਿਚ ਇਕ ਪਤੀ ਪਤਨੀ ਜਦੋਂ ਜਿੱਥੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਜਾ ਰਹੇ ਹਨ , ਉਸ ਸਮੇਂ ਪਤੀ ਕਮਲਜੀਤ ਸਿੰਘ ਅਤੇ ਉਸ ਦੀ ਪਤਨੀ ਗੁਰਦੇਵ ਕੌਰ ਵੱਲੋਂ ਜਦੋਂ ਬੋਦਲ ਕੋਟਲੀ ਨੇੜੇ ਜਾ ਰਹੇ ਸਨ ,ਦੋਨੋਂ ਪਤੀ-ਪਤਨੀ ਨੂੰ ਇੱਕ ਟਰੈਕਟਰ ਟਰਾਲੀ ਵੱਲੋਂ ਟੱਕਰ ਮਾਰ ਦਿੱਤੀ ਗਈ ਜਿੱਥੇ ਪਤੀ-ਪਤਨੀ ਟਰੈਕਟਰ ਟਰਾਲੀ ਦੀ ਚਪੇਟ ਵਿਚ ਆ ਗਏ। ਪਤੀ ਜਿੱਥੇ ਗੰਭੀਰ ਹਾਲਤ ਵਿਚ ਜ਼ਖਮੀ ਹੋਇਆ ਹੈ ਉੱਥੇ ਹੀ ਪਤਨੀ ਦੀ ਘਟਨਾ ਸਥਾਨ ਤੇ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਇਹ ਹਾਦਸਾ ਮੰਗਲਵਾਰ ਦੀ ਸਵੇਰ ਨੂੰ ਸਾਢੇ ਅੱਠ ਵਜੇ ਦੇ ਕਰੀਬ ਵਾਪਰਿਆ ਹੈ। ਜ਼ਖਮੀ ਪਤੀ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਦਵਾਈ ਲੈਣ ਨਿਕਲੇ ਪਤੀ ਪਤਨੀ ਨਾਲ ਹੋਇਆ ਅਜਿਹਾ ਜੋ ਕਦੇ ਸੋਚਿਆ ਨਹੀਂ ਸੀ, ਦਰਦਨਾਕ ਹਾਦਸੇ ਚ ਹੋਈ ਘਰਵਾਲੀ ਦੀ ਮੌਤ
                                                      
                              ਤਾਜਾ ਖ਼ਬਰਾਂ                               
                              ਦਵਾਈ ਲੈਣ ਨਿਕਲੇ ਪਤੀ ਪਤਨੀ ਨਾਲ ਹੋਇਆ ਅਜਿਹਾ ਜੋ ਕਦੇ ਸੋਚਿਆ ਨਹੀਂ ਸੀ, ਦਰਦਨਾਕ ਹਾਦਸੇ ਚ ਹੋਈ ਘਰਵਾਲੀ ਦੀ ਮੌਤ
                                       
                            
                                                                   
                                    Previous Postਝਾੜੀਆਂ ਚ ਵਾਪਰਿਆ ਅਜਿਹਾ ਖੌਫਨਾਕ ਕਾਂਡ, ਦੇਖ ਇਲਾਕੇ ਚ ਫੈਲੀ ਦਹਿਸ਼ਤ
                                                                
                                
                                                                    
                                    Next Postਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਆਈ ਵੱਡੀ ਮਾੜੀ ਖਬਰ, ਵਿਜੀਲੈਂਸ ਕੋਲ ਪਹੁੰਚੀ ਸ਼ਿਕਾਇਤ
                                                                
                            
               
                            
                                                                            
                                                                                                                                            
                                    
                                    
                                    



