ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਦੇਸ਼ ਸਮੋਆ ਦੇ ਨੇੜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 6.6 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਸਮੋਆ ਦੀ ਰਾਜਧਾਨੀ ਅਪੀਆ ਤੋਂ ਲਗਭਗ 440 ਕਿਲੋਮੀਟਰ ਦੱਖਣ-ਪੱਛਮ ਵੱਲ, 314 ਕਿਲੋਮੀਟਰ ਦੀ ਡੂੰਘਾਈ ‘ਤੇ ਰਿਹਾ। ਹਾਲਾਂਕਿ ਕਿਸੇ ਜਾਨੀ ਜਾਂ ਵੱਡੇ ਮਾਲੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ, ਪਰ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ।
‘ਸਮੋਆ ਆਬਜ਼ਰਵਰ’ ਵੈੱਬਸਾਈਟ ਦੇ ਅਨੁਸਾਰ, ਇਕ ਸਰਕਾਰੀ ਕਰਮਚਾਰੀ ਜੈਰੇਟ ਮਾਲੀਫਾ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਚੋਟ ਦੀ ਰਿਪੋਰਟ ਨਹੀਂ ਮਿਲੀ। ਮਾਲੀਫਾ ਵੱਲੋਂ ਭੇਜੀ ਇੱਕ ਈਮੇਲ ਵਿੱਚ ਇਹ ਵੀ ਕਿਹਾ ਗਿਆ ਕਿ ਸਮੋਆ ਮੌਸਮ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਸਮੋਆ “ਰਿੰਗ ਆਫ ਫਾਇਰ” ਨਾਮਕ ਖੇਤਰ ਵਿੱਚ ਸਥਿਤ ਹੈ, ਜਿੱਥੇ ਭੂਚਾਲ ਅਤੇ ਜਵਾਲਾਮੁਖੀ ਫਟਣੀਆਂ ਆਮ ਗੱਲ ਹੈ।