ਆਈ ਤਾਜਾ ਵੱਡੀ ਖਬਰ 

ਜਿੱਥੇ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ ਹਰ ਇੱਕ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਕੁੱਝ ਲੋਕਾਂ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ। ਕੁਝ ਸ਼ਰਾਰਤੀ ਅਨਸਰ ਅਜਿਹੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ ਜਿੱਥੇ ਉਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਸਕਣ। ਠੱਗੀ ਮਾਰਨ ,ਲੁੱਟ ਖੋਹ ਦੀਆਂ ਵਾਰਦਾਤਾਂ ਤਾਂ ਤੁਸੀਂ ਆਮ ਹੀ ਸੁਣੀਆਂ ਹੋਣਗੀਆਂ।

ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪਣੇ ਆਪ ਨੂੰ ਗੁਰੂ ਦਸਣਾ ਗਲਤ ਗੱਲ ਹੈ। ਇੱਕ ਬੰਦਾ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੱਸ ਰਿਹਾ ਹੈ। ਇਸ ਸਬੰਧੀ ਉਸ ਦੀ ਘਰਵਾਲ਼ੀ ਵੱਲੋਂ ਕਈ ਖੁਲਾਸੇ ਕੀਤੇ ਗਏ ਹਨ। ਇਕ ਵਿਅਕਤੀ ਮਲਕੀਤ ਸਿੰਘ ਬਲਰਾ ਆਪਣੇ ਆਪ ਨੂੰ ਕਦੇ ਗੁਰੂ ਗੋਬਿੰਦ ਸਿੰਘ ਦੱਸ ਰਿਹਾ ਹੈ ਤੇ ਕਦੇ ਕਹਿ ਰਿਹਾ ਹੈ ਕੇ ਗੁਰੂ ਗੋਬਿੰਦ ਸਿੰਘ ਜੀ ਮੇਰੇ ਨਾਲ ਹਨ।

ਇਹ ਵੀਡਿਉ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਕਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫੀ ਠੇਸ ਪੁੱਜੀ ਹੈ। ਇਸ ਵਿਅਕਤੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੇ ਮਾਤਾ ਸਾਹਿਬ ਕੌਰ ਅਤੇ ਸਾਹਿਬਜ਼ਾਦਿਆਂ ਨੇ ਜਨਮ ਲੈ ਲਿਆ ਹੈ, ਤੇ ਕਾਲਕੀ ਅਵਤਾਰ ਵੀ ਪੈਦਾ ਹੋ ਚੁੱਕਿਆ ਹੈ। ਇਸ ਘਟਨਾ ਕਾਰਨ ਮਲਕੀਤ ਸਿੰਘ ਖਿਲਾਫ ਐਫਆਈਆਰ ਵੀ ਦਰਜ ਹੋ ਚੁੱਕੀ ਹੈ ।

ਜਲਦੀ ਹੀ ਉਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾਵੇਗਾ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਸ ਵਿਅਕਤੀ ਤੇ ਮਾਮਲਾ ਦਰਜ ਕਰਨ ਤੇ ਟਿੱਪਣੀ ਕੀਤੀ ਗਈ। ਇਸ ਵਿਵਾਦ ਤੋਂ ਬਾਅਦ ਕੁਝ ਹੋਰ ਸੱਚ ਸਾਹਮਣੇ ਆਇਆ ਹੈ। ਉਸ ਦੀ ਪਤਨੀ ਨੇ ਮੀਡੀਆ ਨੂੰ ਦੱਸਿਆ ਇਹੋ ਜਿਹੀਆਂ ਗੱਲਾਂ ਕਰਨੀਆਂ ਮਲਕੀਤ ਸਿੰਘ ਨੇ 2017 ਸ਼ੁਰੂ ਕੀਤੀਆਂ ਸਨ। ਉਸ ਦੀ ਪਤਨੀ ਹਰਪ੍ਰੀਤ ਕੌਰ ਨੇ ਵੀ ਉਸ ਦੇ ਗੰਭੀਰ ਇਲਜ਼ਾਮ ਲਗਾਏ ਹਨ। ਜਦੋਂ ਮਲਕੀਤ  ਸਿੰਘ  ਨੂੰ ਅਜਿਹੀਆਂ ਹਰਕਤਾਂ ਕਰਨ ਤੋਂ ਰੋਕਿਆ ਜਾਂਦਾ ਹੈ, ਤਾਂ ਉਸ ਵੱਲੋਂ ਮੇਰੀ ਮਾਰ ਕੁਟਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮਲਕੀਤ ਸਿੰਘ ਤੇ ਹੋਰ ਔਰਤਾ ਨਾਲ ਗ਼ਲਤ ਹਰਕਤਾਂ ਕਰਨ ਦਾ ਦੋਸ਼ ਵੀ  ਲਾਇਆ। ਹਰਪ੍ਰੀਤ ਕੌਰ ਨੇ ਦੱਸਿਆ ਕਿ ਮਲਕੀਤ ਸਿੰਘ ਨੇ 2017 ਵਿਚ ਹੀ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ। ਜਿਸ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਚਾਰ ਕੀਤਾ। ਹਰਪ੍ਰੀਤ ਕੌਰ ਦੇ ਦੱਸਿਆ ਕਿ ਉਸ ਦਾ ਵਿਆਹ 2002 ਵਿਚ ਹੋਇਆ ਸੀ। ਉਸ ਦੇ ਦੋ ਮੁੰਡੇ ਤੇ ਦੋ ਕੁੜੀਆਂ ਹਨ। ਸਾਨੂੰ ਹੀ ਉਹ ਮਾਤਾ ਸਾਹਿਬ ਕੌਰ ਅਤੇ ਸਾਹਿਬਜ਼ਾਦੇ ਆਖ ਰਿਹਾ ਹੈ।

                                       
                            
                                                                   
                                    Previous Postਦਿਵਾਲੀ ਦੇ ਚਾਅ ਚ ਤਿਆਰੀਆਂ ਕਰਦਿਆਂ 4 ਬੱਚਿਆਂ ਦੀ ਹੁਣੇ ਹੁਣੇ ਹੋਈ ਇਸ ਤਰਾਂ ਹੋਈ  ਮੌਤ , ਛਾਇਆ ਸੋਗ
                                                                
                                
                                                                    
                                    Next Postਹੁਣੇ ਹੁਣੇ ਅਸਮਾਨ ਚ ਹੋਇਆ ਭਿਆਨਕ ਹਾਦਸਾ, ਹੋਈਆਂ ਮੌਤਾਂ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



