ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਕੱਲ੍ਹ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਜਿਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਕ ਵੱਡੀ ਜਿੱਤ ਹਾਸਲ ਆਪਣੇ ਨਾਮ ਦਰਜ ਕੀਤੀ ਹੈ l ਪੰਜਾਬ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਕੋਈ ਪਾਰਟੀ ਇੰਨੀਆਂ ਸੀਟਾਂ ਦੇ ਨਾਲ ਜਿੱਤੀ ਹੋਵੇ । ਜਿਸ ਦੇ ਚੱਲਦੇ ਜਿੱਥੇ ਆਮ ਆਦਮੀ ਪਾਰਟੀ ਵਿਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਹੈ ਉਥੇ ਹੀ ਦੂਜੇ ਪਾਸੇ ਪੰਜਾਬ ਭਰ ਦੇ ਲੋਕਾਂ ਦੀਆਂ ਉਮੀਦਾਂ ਵੀ ਹੁਣ ਇਸ ਪਾਰਟੀ ਤੋਂ ਲਗਾਤਾਰ ਵਧ ਰਹੀਆਂ ਹਨ । ਇਸੇ ਵਿਚਕਾਰ ਭਗਵੰਤ ਮਾਨ ਨਾਲ ਜੁੜੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅੱਜ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਰਹੇ ਭਗਵੰਤ ਮਾਨ ਅੱਜ ਯਾਨੀ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੇ ਲਈ ਦਿੱਲੀ ਜਾਣਗੇ ।

ਜ਼ਿਕਰਯੋਗ ਹੈ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਰਵਾਇਤੀ ਪਾਰਟੀਆਂ ਨੂੰ ਬਹੁਤ ਹੀ ਪਿੱਛੇ ਛੱਡਦੇ ਹੋਏ ਇਹ ਇਕ ਬੰਪਰ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਦੋਵਾਂ ਦਿੱਗਜ ਨੇਤਾਵਾਂ ਭਗਵੰਤ ਮਾਨ ਅਤੇ ਫਰੀਦਕੋਟ ਸੁਖਪਾਲ ਦੀ ਮੁਲਾਕਾਤ ਹੋਣ ਵਾਲੀ ਹੈ l ਜਿਸ ਦੇ ਚੱਲਦੇ ਜਦੋਂ ਪੱਤਰਕਾਰਾਂ ਦੇ ਨਾਲ ਭਗਵੰਤ ਮਾਨ ਦੀ ਗੱਲਬਾਤ ਹੋਈ ਤਾਂ ਭਗਵੰਤ ਮਾਨ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਰਵਾਨਾ ਹੁੰਦੇ ਸਮੇਂ ਕਿਹਾ ਕਿ ਉਹ ਕੇਜਰੀਵਾਲ ਨੂੰ ਮਿਲਣ ਜਾ ਰਹੇ ਹਨ ਤੇ ਪੰਜਾਬ ਚੋਣਾਂ ਚ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਉਨ੍ਹਾਂ ਨੂੰ ਵਧਾਈ ਦੇਣਗੇ ।

ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਜੋ ਚੋਣ ਨਤੀਜੇ ਸਾਹਮਣੇ ਆਏ ਹਨ ਓਹਨਾ ਨੇ ਸਭ ਨੂੰ ਹੀ ਹੈਰਾਨ ਕੀਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਕ ਨਵੀਂ ਪਾਰਟੀ ਨੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਇਕ ਨਵੀਂ ਇਤਿਹਾਸਕ ਜਿੱਤ ਦਰਜ ਕੀਤੀ ਹੈ ।

ਜਿਨ੍ਹਾਂ ਉਮੀਦਾਂ ਕਾਰਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੈ , ਹੁਣ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਹੁਣ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖ਼ਰੀ ਉਤਰੇਗੀ ਜਾਂ ਨਹੀਂ ।

Home  ਤਾਜਾ ਖ਼ਬਰਾਂ  ਤੂਫ਼ਾਨੀ ਜਿੱਤ ਤੋਂ ਬਾਅਦ ਭਗਵੰਤ ਮਾਨ ਅਤੇ ਕੇਜਰੀਵਾਲ ਬਾਰੇ ਆਈ ਇਹ ਤਾਜਾ ਵੱਡੀ ਖਬਰ , ਮਾਨ ਕਰਨ ਜਾ ਰਹੇ ਇਹ ਕੰਮ
                                                      
                              ਤਾਜਾ ਖ਼ਬਰਾਂ                               
                              ਤੂਫ਼ਾਨੀ ਜਿੱਤ ਤੋਂ ਬਾਅਦ ਭਗਵੰਤ ਮਾਨ ਅਤੇ ਕੇਜਰੀਵਾਲ ਬਾਰੇ ਆਈ ਇਹ ਤਾਜਾ ਵੱਡੀ ਖਬਰ , ਮਾਨ ਕਰਨ ਜਾ ਰਹੇ ਇਹ ਕੰਮ
                                       
                            
                                                                   
                                    Previous Postਕੱਲ੍ਹ ਹੋਈ ਹਾਰ ਤੋਂ ਮਗਰੋਂ ਅੱਜ ਇਸ ਕਾਰਨ ਕੈਪਟਨ ਨੂੰ ਮਿਲ ਰਹੀਆਂ ਹਰ ਪਾਸਿਓਂ ਵਧਾਈਆਂ
                                                                
                                
                                                                    
                                    Next Postਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਫੋਰਨ ਕੀਤਾ ਇਹ ਇਹ ਕੰਮ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



