BREAKING NEWS
Search

ਤੀਜੀ ਕਲਾਸ ਦੀ ਬੱਚੀ ਇਸ ਕਾਰਨ ਦੇਵੇਗੀ 8ਵੀ ਕਲਾਸ ਦੀ ਪ੍ਰੀਖਿਆ – ਹੈਰਾਨ ਕਰ ਦੇਵੇਗਾ ਮਾਮਲਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਬੱਚਿਆਂ ਨਾਲ ਜੁੜੇ ਹੋਏ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ, ਜੋ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ। ਜਿੱਥੇ ਬਹੁਤ ਸਾਰੇ ਬੱਚਿਆਂ ਨਾਲੋਂ ਵੱਖ ਵੱਖ ਖੇਤਰਾਂ ਦੀ ਵਿੱਚ ਅਜਿਹੀਆਂ ਧਾਰਣਾ ਪੇਸ਼ ਕੀਤੀਆਂ ਜਾਂਦੀਆਂ ਹਨ ਜੋ ਲੋਕਾਂ ਦੇ ਵਿਚ ਇਕ ਵੱਖਰੇ ਮੁਕਾਮ ਹਾਸਲ ਕਰਵਾ ਦਿੰਦੀਆਂ ਹਨ। ਜਿੱਥੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੇ ਅਜਿਹੇ ਤੇਜ਼ ਦਿਮਾਗ ਵਾਲੇ ਬੱਚੇ ਸਾਹਮਣੇ ਆਉਂਦੇ ਹਨ ਉਹ ਬਾਕੀ ਬੱਚਿਆਂ ਤੋਂ ਕਾਫੀ ਹੱਦ ਤੱਕ ਵੱਖਰੇ ਹੁੰਦੇ ਹਨ। ਇਸ ਦਿਮਾਗ਼ ਦੀ ਤੇਜ਼ ਉਪਜ ਦੇ ਕਾਰਨ ਹੀ ਉਨ੍ਹਾਂ ਵੱਲੋਂ ਉਹ ਸਾਰੇ ਸ਼ਲਾਘਾਯੋਗ ਕਦਮ ਚੁੱਕੇ ਜਾਂਦੇ ਹਨ। ਹੁਣ ਤੀਜੀ ਕਲਾਸ ਦੀ ਇਸ ਬੱਚੀ ਵੱਲੋਂ 8ਵੀ ਕਲਾਸ ਦੀ ਪ੍ਰੀਖਿਆ ਦਿੱਤੀ ਜਾਵੇਗੀ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਹੁਣ 8 ਸਾਲਾਂ ਦੀ ਬੱਚੀ ਵੱਲੋਂ 8ਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਜਾਵੇਗੀ। ਦੱਸਿਆ ਗਿਆ ਹੈ ਕਿ ਕਾਂਗੜਾ ਜ਼ਿਲੇ ਦੇ ਪਾਲਮਪੁਰ ਵਿੱਚ ਰਹਿਣ ਵਾਲੀ ਅੱਠ ਸਾਲਾਂ ਦੀ ਬੱਚੀ ਕੇਸ਼ਵੀ ਇਸ ਸਮੇਂ ਤੀਸਰੀ ਕਲਾਸ ਵਿਚ ਪੜ੍ਹ ਰਹੀ ਹੈ। ਇਹ ਬੱਚੀ 12 ਮਾਰਚ 2014 ਨੂੰ ਪੈਦਾ ਹੋਈ ਸੀ ਅਤੇ ਇਸ ਸਮੇਂ ਪਾਲਮਪੁਰ ਦੇ ਰੇਨਬੋ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਸਰੀ ਕਲਾਸ ਦੀ ਵਿਦਿਆਰਥਣ ਹੈ।

ਇਸ ਬੱਚੀ ਨੂੰ ਬਹੁਤ ਹੀ ਜਿਆਦਾ ਗਿਆਨ ਹੈ ਉਥੇ ਹੀ ਇਸ ਬੱਚੀ ਦੇ ਪਿਤਾ ਸੰਤੋਸ਼ ਕੁਮਾਰ ਵੱਲੋਂ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਥੇ ਉਨ੍ਹਾਂ ਦੇ ਵੱਲੋਂ ਆਪਣੀ ਬੱਚੀ ਨੂੰ 8ਵੀਂ ਕਲਾਸ ਵਿੱਚ ਬੈਠਣ ਦੀ ਇਜਾਜ਼ਤ ਮੰਗੀ ਗਈ ਸੀ। ਜਿੱਥੇ ਹੁਣ ਹਿਮਾਚਲ ਹਾਈਕੋਰਟ ਵੱਲੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉਥੇ ਹੀ ਇਹ ਬੱਚੀ ਤੀਜੀ ਕਲਾਸ ਤੋਂ ਬਾਅਦ ਹੁਣ ਸਿੱਧੀ 8 ਵੀਂ ਕਲਾਸ ਦੀ ਪ੍ਰੀਖਿਆ ਦੇ ਦੇਵੇਗੀ। ਉਥੇ ਹੀ ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਵੇਗੀ ਇਸ ਸਬੰਧੀ ਹਰ ਖੇਤਰ ਵਿੱਚ ਤਰੱਕੀ ਦੀ ਰਿਪੋਰਟ ਦਰਜ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

ਉਥੇ ਹੀ ਸਬੰਧਤ ਸਕੂਲ ਅਧਿਕਾਰੀਆਂ ਨੂੰ ਵੀ ਇਸ ਬੱਚੀ ਦੀ ਨਿਗਰਾਨੀ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਅਗਰ ਇਹ ਬੱਚੀ 8ਵੀਂ ਕਲਾਸ ਦੀ ਵਿਦਿਆਰਥਣ ਵੱਲੋਂ ਆਰਜ਼ੀ ਦਾਖਲਾ ਲੈਂਦੀ ਹੈ। ਇਸ ਬੱਚੀ ਦਾ ਆਈ ਕਿਊ ਟੈਸਟ ਵੀ ਹੋ ਚੁੱਕਾ ਹੈ। ਜਿਸ ਤੋਂ ਬਾਅਦ ਕਿ ਉਸ ਨੂੰ ਅਦਾਲਤ ਵੱਲੋਂ ਇਹ ਪ੍ਰੀਖਿਆ ਦਿੱਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।