BREAKING NEWS
Search

15 ਸਾਲਾਂ ਦੇ ਬਾਅਦ ਵਿਛੜੇ ਮਾਂ ਪੁੱਤ ਏਦਾਂ ਮਿਲੇ ਹਰ ਕੋਈ ਹੋ ਗਿਆ ਹੈਰਾਨ

ਆਈ ਤਾਜਾ ਵੱਡੀ ਖਬਰ

ਅਜੋਕੇ ਸਮੇਂ ਦਾ ਮਨੁੱਖ ਆਪਣੇ ਮਨੋਰੰਜਨ ਦਾ ਸਹਾਰਾ ਆਪਣੇ ਮੋਬਾਇਲ ਨੂੰ ਸਮਝਦਾ ਹੈ ਜੋ ਉਸਦੇ ਤਕਰੀਬਨ ਹਰ ਕਹਿਣੇ ਨੂੰ ਮੰਨਦਾ ਹੈ। ਕਦੇ-ਕਦੇ ਅਜਿਹਾ ਲੱਗਦਾ ਹੈ ਕਿ ਇਹ ਮੋਬਾਇਲ ਕਿਸੇ ਅਲਾਦੀਨ ਦੇ ਚਿਰਾਗ ਵਾਲੇ ਜਿੰਨ ਤੋਂ ਘੱਟ ਨਹੀਂ ਪਰ ਇਹ ਸਾਡੀਆਂ ਤਿੰਨ ਨਹੀਂ ਸਗੋਂ ਅਣਗਿਣਤ ਖ਼ਵਾਹਿਸ਼ਾ ਨੂੰ ਪੂਰਾ ਕਰਨ ਦੀ ਤਾਕਤ ਰੱਖਦਾ ਹੈ। ਇਹ ਗਿਆਨ ਦਾ ਭੰਡਾਰ ਹੈ ਅਤੇ ਸੰਚਾਰ ਦਾ ਸਭ ਤੋਂ ਵਧੀਆ ਮਾਧਿਅਮ ਹੈ ਜਿਸ ਦੀ ਮਦਦ ਨਾਲ ਅਸੀਂ ਰੋਜ਼ਾਨਾ ਬਹੁਤ ਸਾਰੇ ਕੰਮ ਕਾਜ ਕਰਦੇ ਹਾਂ ਜਾਂ ਇਹ ਕਹਿ ਲਓ ਕਿ ਖਵਾਹਿਸ਼ਾਂ ਨੂੰ ਪੂਰਨ ਕਰਦੇ ਹਾਂ।

ਇਸ ਉਪਰ ਸੋਸ਼ਲ ਮੀਡੀਆ ਜ਼ਰੀਏ ਔਰਤ ਵੱਲੋਂ ਕੀਤੀ ਗਈ ਖਵਾਹਿਸ਼ ਪੂਰੀ ਹੋ ਗਈ ਜਿਸ ਦੌਰਾਨ ਮੌਜੂਦ ਲੋਕ ਵੀ ਬਹੁਤ ਭਾਵੁਕ ਹੋ ਗਏ। ਦਰਅਸਲ ਬੀਤੇ 15 ਸਾਲਾਂ ਤੋਂ ਵਿਛੜੇ ਹੋਏ ਮਾਂ-ਪੁੱਤ ਸੋਸ਼ਲ ਮੀਡੀਆ ਦੇ ਜ਼ਰੀਏ ਆਪਸ ਵਿੱਚ ਮਿਲ ਗਏ। ਮਾਂ ਦੀ ਮਮਤਾ ਅਤੇ ਪੁੱਤ ਦੇ ਪਿਆਰ ਦਾ ਇਹ ਸੁਮੇਲ ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਲੈ ਆਇਆ। ਕਲਕੱਤਾ ਦੀ ਰਹਿਣ ਵਾਲੀ ਰਮਾ ਦੇਵੀਂ ਆਪਣੇ ਪਤੀ ਤੋਂ ਨਰਾਜ਼ ਹੋ ਕੇ ਦਿੱਲੀ ਆ ਗਈ ਸੀ ਜਿਸ ਸਮੇਂ ਇਹ ਦਿਮਾਗ਼ੀ ਤੌਰ ਉਪਰ ਪ੍ਰੇਸ਼ਾਨ ਸੀ।

ਕਲਕੱਤਾ ਤੋਂ ਦਿੱਲੀ ਆਉਣ ਸਮੇਂ ਉਸ ਦਾ ਪੁੱਤਰ ਮਹਿਜ਼ 7 ਸਾਲ ਦਾ ਸੀ। ਹੁਣ ਉਸ ਦਾ ਇਹ ਪੁੱਤਰ ਮਿੱਤਰਾਜੀਤ ਚੌਧਰੀ 22 ਸਾਲਾਂ ਦਾ ਨੌਜਵਾਨ ਹੋ ਚੁੱਕਾ ਹੈ ਜਿਸ ਦੀ 15 ਸਾਲਾਂ ਬਾਅਦ ਆਪਣੀ ਮਾਂ ਦੇ ਨਾਲ ਮੁਲਾਕਾਤ ਹੋਈ ਹੈ। ਕਲਕੱਤਾ ਛੱਡ ਦਿੱਲੀ ਆਉਣ ਸਮੇਂ ਰਮਾ ਦੇਵੀ ਦੀ ਮਾਨਸਿਕ ਹਾਲਤ ਖਰਾਬ ਹੋ ਚੁੱਕੀ ਸੀ ਜਿਸ ਕਾਰਨ ਉਨ੍ਹਾਂ ਦਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਵੀ ਚੱਲ ਰਿਹਾ ਸੀ।

ਵਕੀਲ ਹੋਣ ਕਰਕੇ ਜਦੋਂ ਰਮਾ ਸੁਪਰੀਮ ਕੋਰਟ ਵਿੱਚ ਅਭਿਆਸ ਕਰਨ ਲੱਗੀ ਸੀ ਤਦ ਉਹ ਇਸ ਹਾਲਤ ਦਾ ਸ਼ਿਕਾਰ ਹੋ ਗਈ ਸੀ ਜਿਸ ਕਾਰਨ ਉਹ ਆਪਣੀ ਪਿਛਲੀ ਜ਼ਿੰਦਗੀ ਬਾਰੇ ਸਭ ਕੁਝ ਭੁੱਲ ਚੁੱਕੀ ਸੀ। ਉਧਰ ਦੂਜੇ ਪਾਸੇ ਮਿੱਤਰਾਜੀਤ ਚੌਧਰੀ ਨੇ ਕਿਹਾ ਕਿ ਉਹ ਹਮੇਸ਼ਾਂ ਆਪਣੀ ਮਾਂ ਨੂੰ ਯਾਦ ਕਰਦਾ ਸੀ ਅਤੇ ਉਸ ਨੂੰ ਪੂਰਾ ਯਕੀਨ ਸੀ ਕਿ ਉਹ ਇੱਕ ਦਿਨ ਆਪਣੀ ਮਾਂ ਨੂੰ ਜ਼ਰੂਰ ਮਿਲੇਗਾ।

ਮੁੜ ਵਸੇਬਾ ਕੇਂਦਰ ਦੇ ਲੋਕਾਂ ਨੇ ਰਮਾ ਦੇਵੀ ਦੀ ਮਦਦ ਉਸ ਦੇ ਪੁੱਤਰ ਨੂੰ ਲੱਭਣ ਲਈ ਕੀਤੀ। ਜਿਸ ਦੌਰਾਨ ਫੇਸਬੁੱਕ ਉੱਪਰ ਜਦੋਂ ਮਿੱਤਰਾਜੀਤ ਚੌਧਰੀ ਦੀ ਜਦੋਂ ਭਾਲ ਕੀਤੀ ਗਈ ਤਾਂ ਉਹ ਰਮਾ ਨੂੰ ਮਿਲ ਗਿਆ। ਦੋਵੇਂ ਮਾਂ ਪੁੱਤ ਹੁਣ ਆਪਸ ਵਿੱਚ ਬਹੁਤ ਖੁਸ਼ ਹਨ ਜਿਨ੍ਹਾਂ ਦੀ ਇਹ ਖੁਸ਼ੀ ਲੋਕਾਂ ਦੀਆਂ ਦੁਆਵਾਂ ਬਣ ਸਾਹਮਣੇ ਆ ਰਹੇ ਹੈ।