BREAKING NEWS
Search

ਹੋ ਜਾਵੋ ਸਾਵਧਾਨ : ਇਸ ਤਰਾਂ ਦਾ ਰਹੇਗਾ ਆਉਣ ਵਾਲੇ ਇਸ ਸਾਰੇ ਸਾਲ ਦਾ ਮੌਸਮ

ਆਈ ਤਾਜਾ ਵੱਡੀ ਖਬਰ 

ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਵੱਖ-ਵੱਖ ਤਰ੍ਹਾਂ ਦੀਆਂ ਰੁੱਤਾਂ ਦਾ ਲੋਕ ਆਨੰਦ ਮਾਣਦੇ ਹਨ। ਇਸ ਸਾਲ ਜਿਥੇ ਲੋਕਾਂ ਨੂੰ ਸਰਦੀ ਵਧੇਰੇ ਹੋਣ ਦਾ ਅਹਿਸਾਸ ਹੋ ਰਿਹਾ ਸੀ। ਉਥੇ ਹੀ ਮੌਸਮ ਨੇ ਫਰਵਰੀ ਦੇ ਵਿੱਚ ਅਜਿਹੀ ਕਰਵਟ ਬਦਲੀ ਹੈ,ਜਿਸ ਨਾਲ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਹੀ ਗਰਮੀ ਮਹਿਸੂਸ ਹੋਣ ਲੱਗੀ ਹੈ। ਜਿਥੇ ਪਹਾੜੀ ਖੇਤਰਾਂ ਵਿਚ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਲੰਮੇ ਸਮੇਂ ਲਈ ਦੇਖਿਆ ਜਾ ਰਿਹਾ ਸੀ। ਉਥੇ ਹੀ ਬਸੰਤ ਨੇ ਗਰਮੀ ਨਾਲ ਦਸਤਕ  ਦੇ ਦਿੱਤੀ ਹੈ।

ਜਿੱਥੇ ਫਰਵਰੀ ਵਿੱਚ ਲੋਕਾਂ ਨੂੰ ਭਾਰੀ ਧੁੰਦ ਤੇ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਥੇ ਹੀ ਫਰਵਰੀ ਦੇ ਆਖਰੀ ਹਫਤੇ ਤਾਪਮਾਨ ਵਿੱਚ ਕਾਫੀ ਤਬਦੀਲੀ ਦੇਖੀ ਗਈ ਹੈ। ਭਾਰਤ ਵਿਚ ਇਸ ਤਰਾਂ ਦਾ ਰਹੇਗਾ ਆਉਣ ਵਾਲੇ ਇਸ ਸਾਰੇ ਸਾਲ ਦਾ ਮੌਸਮ । ਇਸ ਸਾਲ ਅਪ੍ਰੈਲ ਵਾਲੀ ਗਰਮੀ ਲੋਕਾਂ ਨੂੰ ਫਰਵਰੀ ਵਿਚ ਹੀ ਮਹਿਸੂਸ ਹੋ ਗਈ ਹੈ। ਇਸ ਸਾਲ ਗਰਮੀਆਂ ਵਿੱਚ ਉੱਤਰੀ ਤੇ ਉੱਤਰੀ ਪੂਰਬੀ ਭਾਰਤ ਦੇ ਇਲਾਵਾ ਦੇਸ਼ ਦੇ ਪੂਰਬੀ ਤੇ ਪੱਛਮੀ ਹਿੱਸੇ ‘ਚ ਦਿਨ ਦਾ ਤਾਪਮਾਨ ਸਾਧਾਰਨ ਤੋਂ ਉਪਰ ਰਹੇਗਾ।

ਜਦ ਕਿ ਦੱਖਣੀ ਭਾਰਤ ਪਰਾਇਦੀਪ ਅਤੇ ਉਸਦੇ ਨਾਲ ਲੱਗਦੇ ਮੱਧ ਭਾਰਤ ਦੇ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਸਿਫ਼ਰ ਤੋਂ ਹੇਠਾਂ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਵੱਲੋਂ ਸੋਮਵਾਰ ਨੂੰ ਮਾਰਚ ਤੋਂ ਲੈ ਕੇ ਮਈ ਤੱਕ ਦੇ ਮੌਸਮ ਬਾਰੇ ਇਹ ਜਾਣਕਾਰੀ ਦਿੱਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤਾਪਮਾਨ ਦਾ ਰੁਝਾਣ ਅੱਗੇ ਵੀ ਬਣੇ ਰਹਿਣ ਦੀ ਸੰਭਾਵਨਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਫਰਵਰੀ ਦੇ ਅਖੀਰ ਤੋਂ ਹੀ ਤਾਪਮਾਨ ਸਾਧਾਰਨ ਤੋਂ ਜ਼ਿਆਦਾ ਬਣਿਆ ਹੋਇਆ ਹੈ। ਫਰਵਰੀ ਵਿਚ ਹੋਈ ਇਸ ਮੌਸਮ ਦੀ ਤਬਦੀਲੀ ਨੂੰ ਦੇਖਦੇ ਹੋਏ ਲੋਕਾਂ ਨੂੰ ਆਉਣ ਵਾਲੇ ਮਹੀਨਿਆਂ ਦੀ  ਹੁਣ ਤੋਂ ਹੀ ਹੋਣ ਲੱਗੀ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਕਿਹਾ ਗਿਆ ਹੈ ਕਿ ਇਸ ਸਾਲ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਸਾਧਾਰਨ ਨਾਲੋਂ ਵਧੇਰੇ ਰਹੇਗਾ। ਲੋਕਾਂ ਵੱਲੋਂ ਆਉਣ ਵਾਲੇ ਮਹੀਨਿਆਂ ਦੇ ਮੌਸਮ ਨੂੰ ਲੈ ਕੇ ਕਈ ਤਰਾਂ ਦੀਆਂ ਕਿ-ਆ-ਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਕੁਝ ਦਿਨਾਂ ਵਿਚ ਹੋਈ ਮੌਸਮ ਦੀ ਤਬਦੀਲੀ ਨੇ ਸਭ ਲੋਕਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਲੋਕਾਂ ਨੂੰ ਮੁਹਈਆ ਕਰਵਾਈ ਜਾਂਦੀ ਹੈ।