BREAKING NEWS
Search

ਹੁਣੇ ਹੁਣੇ ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਬਣਨ ਲਈ ਇਸ ਨਾਮ ਤੇ ਲੱਗੀ ਮੋਹਰ

ਆਈ ਤਾਜ਼ਾ ਵੱਡੀ ਖਬਰ 

ਪਿੱਛਲੇ ਲੰਮੇ ਪੰਜਾਬ ਕਾਂਗਰਸ ਪਾਰਟੀ ਵਿਚ ਘਮਸਾਨ ਮਚਿਆ ਹੋਇਆ ਹੈ। ਜਿਸ ਦੇ ਚਲਦਿਆ ਪਿੱਛਲੇ ਕੁਝ ਦਿਨਾਂ ਤੋਂ ਮੰਤਰੀਆਂ ਦੀ ਅਦਲਾ-ਬਦਲੀ ਹੋਈ ਰਹੀ ਸੀ ਅਤੇ ਇਸੇ ਦੌਰਾਨ ਹਾਈ ਕਮਾਨ ਯਾਨੀ ਕਿ ਦਿੱਲੀ ਵਿਚ ਉੱਚ ਅਧਿਕਾਰੀਆਂ ਨਾਲ ਵੀ ਪੰਜਾਬ ਦੇ ਮੰਤਰੀਆਂ ਦੀਆ ਮੀਟਿੰਗਾਂ ਹੁੰਦੀਆਂ ਰਹੀਆਂ। ਇਸੇ ਦੌਰਾਨ ਜਦੋ ਕੁਝ ਮੰਤਰੀਆਂ ਦੇ ਸੁਰ ਬਾਗੀ ਹੋਏ ਤਾ ਉਨ੍ਹਾਂ ਮੰਤਰੀਆਂ ਨੂੰ ਵੱਡੇ ਅਹੁਦੇ ਵੀ ਦਿਤੇ ਗਏ। ਪਰ ਇਸੇ ਦੌਰਾਨ ਜਦੋ ਪੰਜਾਬ ਵਿਚ ਕਾਂਗਰਸ ਵਿਚ ਦੋ ਧੜੇ ਬਣੇ। ਇਕ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਮੰਨਿਆ ਜਾ ਰਿਹਾ ਸੀ ਅਤੇ ਦੂਜਾ ਧੜਾ ਨਵਜੋਤ ਸਿੱਧੂ ਦਾ ਮੰਨਿਆ ਜਾ ਰਿਹਾ ਸੀ ਪਰ ਇਹ ਉਦੋਂ ਜਿਆਦਾ ਦੇਖਿਆ ਗਿਆ ਜਦੋ ਹਾਈ ਕਮਾਨ ਦੇ ਵਲੋਂ ਨਵਜੋਤ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਿਆ ਗਿਆ।

ਇਸ ਦੌਰਾਨ ਪਾਰਟੀ ਦੇ ਅੰਦਰ ਕੁਝ ਠੀਕ ਹੁੰਦਾ ਜਾਪਦਾ ਸੀ ਪਰ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਵਲੋਂ ਅੰਦਰੂਨੀ ਕਲੇਸ਼ ਦੇ ਚਲਦਿਆ ਮੁਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਉਸ ਹੁਣ ਫਿਰ ਪਾਰਟੀ ਨਾਲ ਜੁੜੀ ਹੋਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫਾ ਦੇਣ ਤੋਂ ਬਾਅਦ ਮੁੱਖ ਮੰਤਰੀ ਦੇ ਪਦ ਲਈ ਕਈ ਸਾਹਮਣੇ ਆ ਰਹੇ ਸੀ।ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਦੇ ਪਦ ਲਈ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਮੋਹਰ ਲੱਗ ਗਈ ਹੈ।

ਮੁੱਖ ਮੰਤਰੀ ਦੇ ਨਵੇਂ ਚੇਹਰੇ ਦੇ ਨਾਂ ਦਾ ਐਲਾਨ ਕਿਸੇ ਵੀ ਸਮੇ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਉਤੇ ਨਵੇਂ ਮੁੱਖ ਮੰਤਰੀ ਦੇ ਪਦ ਲਈ ਕਾਂਗਰਸ ਹਾਈ ਕਮਾਨ ਵਲੋਂ ਵੀ ਮੋਹਰ ਲਗਾ ਦਿੱਤੀ ਗਈ ਹੈ। ਇਸ ਲਈ ਹੁਣ ਪੰਜਾਬ ਦਾ ਅਗਲਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਉਪ ਮੁੱਖ ਮੰਤਰੀ ਦੇ ਪਦ ਲਈ ਚਰਨਜੀਤ ਸਿੰਘ ਚੰਨੀ ਦਾ ਨਾਮ ਸਾਹਮਣੇ ਆ ਰਿਹਾ ਹੈ ਇਸ ਲਈ ਚਰਨਜੀਤ ਸਿੰਘ ਚੰਨੀ ਅਗਲੇ ਉਪ ਮੁੱਖ ਮੰਤਰੀ ਹੋ ਸਕਦੇ ਹਨ।

ਇਸ ਖਬਰ ਤੋਂ ਬਾਅਦ ਹੁਣ ਸਾਰੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪਹੁੰਚ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾ ਕਾਂਗਰਸ ਪਾਰਟੀ ਦੇ ਕਈ ਵੱਡੇ ਚਿਹਰਿਆਂ ਦੇ ਨਾਮ ਮੁੱਖ ਮੰਤਰੀ ਦੇ ਅਹੁਦੇ ਲਈ ਸਾਹਮਣੇ ਆ ਰਹੇ ਸੀ ਜਿਨ੍ਹਾਂ ਵਿਚ ਨਵਜੋਤ ਸਿੱਧੂ, ਅੰਬਿਕਾ ਸੋਨੀ, ਅਤੇ ਸੁਨੀਲ ਕੁਮਾਰ ਜਾਖੜ ਦਾ ਨਾਮ ਵੀ ਸੀ। ਪਰ ਹੁਣ ਹਾਈਕਮਾਨ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਵਾਂ ਮੁੱਖ ਮੰਤਰੀ ਬਣਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ ।