BREAKING NEWS
Search

ਹੁਣੇ ਹੁਣੇ ਮੌਸਮ ਵਿਭਾਗ ਵਲੋਂ ਪੰਜਾਬ ਦੇ ਮੌਸਮ ਬਾਰੇ ਆਇਆ ਇਹ ਵੱਡਾ ਅਲਰਟ – ਮੀਂਹ ਪੈਣ ਬਾਰੇ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਹੋਣ ਵਾਲੀ ਬਰਸਾਤ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ। ਉੱਥੇ ਹੀ ਇਸ ਬਰਸਾਤ ਕਾਰਨ ਕਈ ਖੇਤਰਾਂ ਦੇ ਵਿੱਚ ਭਿਆਨਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਆਮ ਹੀ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਵਿੱਚ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਜਿੱਥੇ ਲੋਕ ਪਹਿਲਾਂ ਗਰਮੀ ਦੇ ਕਾਰਨ ਤੜਫ਼ ਰਹੇ ਸਨ ਉਥੇ ਹੀ ਹੁਣ ਹੋਣ ਵਾਲੀ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ ਅਤੇ ਮੌਸਮ ਦੀ ਤਬਦੀਲੀ ਕਾਰਨ ਵਾਪਰਨ ਵਾਲੇ ਹਾਦਸਿਆਂ ਵਿੱਚ ਵਾਧਾ ਵੀ ਦਰਜ ਕੀਤਾ ਗਿਆ ਹੈ। ਇਸ ਸਮੇਂ ਪੰਜਾਬ ਵਿੱਚ ਜਿੱਥੇ ਹੱਦ ਤੋਂ ਵੱਧ ਹੋਣ ਵਾਲੀ ਬਰਸਾਤ ਫਸਲਾਂ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ।

ਓਥੇ ਹੀ ਹੜ੍ਹਾ ਵਾਲੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ,ਪਹਿਲਾ ਹੀ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਵੀ ਬਰਸਾਤ ਕਾਰਨ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰ ਚੁੱਕੇ ਹਨ। ਪੰਜਾਬ ਦੇ ਦਰਿਆਵਾਂ ਵਿੱਚ ਵੀ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਵੱਧ ਗਿਆ ਹੈ। ਹੁਣ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਬਾਰੇ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ ਜਿਥੇ ਹੁਣ ਮੀਂਹ ਪੈਣ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਵਿਚ ਜਿਥੇ ਬੀਤੇ ਕੱਲ੍ਹ ਤੋਂ ਵੱਖ-ਵੱਖ ਜ਼ਿਲਿਆਂ ਅੰਦਰ ਬਰਸਾਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਉੱਥੇ ਹੀ ਪੰਜਾਬ ਵਿਚ ਇਹਨਾਂ ਦੋ ਦਿਨਾਂ ਦੌਰਾਨ ਹੋਣ ਵਾਲੀ ਬਰਸਾਤ ਬਾਰੇ ਵੀ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਵੱਲੋਂ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਤੰਬਰ ਮਹੀਨੇ ਵਿਚ ਹੋਣ ਵਾਲੀ ਬਰਸਾਤ ਸਾਰੇ ਰਿਕਾਰਡ ਤੋੜ ਦੇਵੇਗੀ। ਕਿਉਂ ਕਿ ਸਤੰਬਰ ਮਹੀਨੇ ਵਿਚ 24 ਘੰਟਿਆਂ ਦੌਰਾਨ ਹੋਈ ਬਰਸਾਤ 113 ਐਮ ਐਮ ਦੇ ਕਰੀਬ ਹੋਈ ਹੈ। ਉੱਥੇ ਹੀ ਸਤੰਬਰ ਮਹੀਨੇ ਵਿਚ ਵੈਸੇ 101 ਐਮ ਐਮ ਬਰਸਾਤ ਹੁੰਦੀ ਹੈ।

ਉਥੇ ਉਨ੍ਹਾਂ ਕਿਹਾ ਹੈ ਕਿ ਅਗਰ 20 ਸਤੰਬਰ ਤੋਂ ਬਾਅਦ ਵੀ ਇਸੇ ਤਰ੍ਹਾਂ ਬਰਸਾਤ ਜਾਰੀ ਰਹਿੰਦੀ ਹੈ ਤਾ ਝੋਨੇ ਦੀ ਫ਼ਸਲ ਲਈ ਇਹ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਕਿਉਂਕਿ ਇਨ੍ਹਾਂ ਦਿਨਾਂ ਵਿਚ ਲਗਾਤਾਰ ਹੋਣ ਵਾਲੀ ਬਰਸਾਤ ਫਸਲਾਂ ਲਈ ਸਹੀ ਸਾਬਤ ਨਹੀਂ ਹੁੰਦੀ। ਮੌਸਮ ਵਿਭਾਗ ਨੇ ਇਸ ਗਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਕ ਦਿਨ ਵਿਚ ਹੋਣ ਵਾਲੀ ਬਰਸਾਤ ਨੇ ਸਾਰਾ ਰਿਕਾਰਡ ਤੋੜ ਦਿੱਤਾ ਹੈ। ਉਥੇ ਹੀ ਆਉਣ ਵਾਲੇ ਦਿਨਾਂ ਤੱਕ 20 ਸਤੰਬਰ ਤੱਕ ਲਗਾਤਾਰ ਬਾਰਸ਼ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।