BREAKING NEWS
Search

ਹੁਣੇ ਹੁਣੇ ਦੁੱਖੀ ਹੋ ਕੇ ਭਰੇ ਮਨ ਨਾਲ ਗੁਰਦਾਸ ਮਾਨ ਨੇ ਕੀਤਾ ਇਹ ਕੰਮ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ। ਪਿਛਲੇ ਸੱਤ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਹਰਿਆਣਾ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਮੋਰਚਾ ਲਾ ਕੇ ਡਟੀਆਂ ਹੋਈਆਂ ਹਨ। ਸਭ ਵਰਗਾਂ ਵੱਲੋਂ ਇਨ੍ਹਾਂ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਤਾਂ ਜੋ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਇਸ ਅੰਦੋਲਨ ਦੇ ਵਿੱਚ ਪੰਜਾਬ ਦੇ ਕਲਾਕਰ ਅਤੇ ਪੰਜਾਬੀ ਗਾਇਕ ਵੀ ਸ਼ਾਮਲ ਹਨ। ਜੋ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਹਨ। ਜਿਨ੍ਹਾਂ ਵੱਲੋਂ ਸਿੰਘੂ ਬਾਰਡਰ ਤੇ ਡਟੇ ਹੋਏ ਕਿਸਾਨਾਂ ਦੇ ਮੋਰਚੇ ਵਿੱਚ ਵੀ ਸ਼ਿਰਕਤ ਕੀਤੀ ਜਾ ਰਹੀ ਹੈ।

ਉੱਥੇ ਹੀ ਗੁਰਦਾਸ ਮਾਨ ਵੱਲੋਂ ਦੁਖੀ ਹੋ ਕੇ ਇੱਕ ਕਦਮ ਚੁੱਕਿਆ ਗਿਆ ਹੈ। ਖੇਤੀ ਕਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਸਭ ਵਰਗ ਦੇ ਲੋਕ ਸ਼ਾਮਲ ਹੋ ਰਹੇ ਹਨ। ਜਿਨ੍ਹਾਂ ਵਿਚ ਕਲਾਕਰ ਅਤੇ ਗਾਇਕ ਵੀ ਸ਼ਾਮਲ ਹਨ। ਜੋ ਪਿਛਲੇ ਸੱਤ ਦਿਨਾਂ ਤੋਂ ਸਿੰਘੂ ਬਾਰਡਰ ਤੇ ਮੌਜੂਦ ਹਨ। ਜਿਨ੍ਹਾਂ ਦੀ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਵੱਲੋਂ ਸਪੋਰਟ ਕੀਤੀ ਗਈ ਹੈ, ਉਹਨਾਂ ਸਭ ਦੀ ਭਰਪੂਰ ਸ਼ਲਾਘਾ ਵੀ ਕੀਤੀ।

ਉੱਥੇ ਹੀ ਗੁਰਦਾਸ ਮਾਨ ਵੱਲੋਂ ਦੁਖੀ ਮਨ ਨਾਲ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਅਪੀਲ ਕੀਤੀ ਹੈ ਕਿ ਮੈਂ ਕਿਸੇ ਵੀ ਸਿਆਸੀ ਪਾਰਟੀ ਜਾਂ ਜਥੇਬੰਦੀ ਨਾਲ਼ ਨਹੀਂ ਜੁੜਿਆ ਹੋਇਆ। ਮੈਨੂੰ ਪੰਜਾਬੀ ਹੋਣ ਤੇ ਮਾਣ ਹੈ ਤੇ ਹਮੇਸ਼ਾ ਹੀ ਮੈਂ ਹੱਕ ਤੇ ਸੱਚ ਲਈ ਲਿਖਿਆ ਹੈ। ਉਨ੍ਹਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਬੇਸ਼ੱਕ ਗਾਲਾਂ ਕੱਢ ਲਵੋ,ਪਰ ਪੰਜਾਬੀ ਹੋਣ ਦਾ ਮਾਣ ਨਾ ਖੋਹਵੋ। ਉਨ੍ਹਾਂ ਲਾਈਵ ਹੁੰਦੇ ਸਾਰ ਸਮੇਂ ਬੁੱਧੀਜੀਵੀਆਂ ਤੇ ਕਿਸਾਨਾਂ ਨਾਲ ਜੁੜੇ ਹਰ ਵਿਅਕਤੀ ਨੂੰ ਸਲੂਟ ਕੀਤਾ। ਜੋ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਰਪੂਰ ਸਹਿਯੋਗ ਦੇ ਰਹੇ ਹਨ।

ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਆਪਣੇ ਘਰ-ਬਾਰ ਅਤੇ ਪਰਿਵਾਰ ਤੇ ਬੱਚਿਆਂ ਵਾਂਗ ਪਾਲੀਆਂ ਫਸਲਾਂ ਨੂੰ ਛੱਡ ਕੇ ਏਨੀ ਠੰਢ ਵਿੱਚ ਸੜਕਾਂ ਤੇ ਇਨ੍ਹਾਂ ਧਰਨਿਆਂ ਵਿੱਚ ਮੌਜੂਦ ਹਨ, ਸਰਕਾਰ ਨੂੰ ਉਨ੍ਹਾਂ ਬਾਰੇ ਸੋਚਣਾ ਚਾਹੀਦਾ ਹੈ। ਉਹ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਤੇ ਲਾਈਵ ਹੋਏ ਸਨ ,ਜਿਸ ਵਿੱਚ ਉਨ੍ਹਾਂ ਖ਼ੇਤੀ ਕਾਨੂੰਨਾਂ ਅਤੇ ਦਿੱਲੀ ਵਿੱਚ ਧਰਨਾ ਲਾ ਕੇ ਬੈਠੇ ਕਿਸਾਨਾਂ ਬਾਰੇ ਵੀ ਆਪਣੇ ਦਿਲ ਦੀ ਗੱਲ ਜ਼ਾਹਿਰ ਕੀਤੀ।

ਉਨ੍ਹਾਂ ਕਿਹਾ ਕਿ ਮੈਨੂੰ ਇਕ ਇੰਟਰਵਿਊ ਦੌਰਾਨ ਰਾਸ਼ਟਰ ਭਾਸ਼ਾ ਨਾਲ ਜੁੜਿਆ ਇਕ ਸਵਾਲ ਪੁੱਛਿਆ ਸੀ ਜਿਸ ਦਾ ਮੈਂ ਬੇਫਿਕਰੀ ਨਾਲ ਜਵਾਬ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰ ਭਾਸ਼ਾ ਲਈ ਕਦੇ ਵੀ ਗਲਤ ਨਹੀਂ ਬੋਲ ਸਕਦਾ। ਮੈਂ ਹਮੇਸ਼ਾਂ ਪੰਜਾਬੀ ਮਾਂ ਬੋਲੀ ਦੀ ਕਦਰ ਕੀਤੀ ਹੈ। ਉਹਨਾਂ ਕਿਹਾ ਕਿ ਮੈਂ ਪੰਜਾਬ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੋ ਕੇ ਹੀ ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਅਤੇ ਟਿੱਡੀ-ਦਲ ਸਮੇਂ, ਪੀਪਾ ਚੁੱਕ ਕੇ ਤੁਰੀ ਕਿਸਾਨਾਂ , ਨਰਮੇ ਨੂੰ ਖਾ ਗਈ ਆਣ ਵੇ, ਲਿਖੇ ਅਤੇ ਗਾਏ ਹਨ। ਮੈਂ ਪੰਜਾਬ ਤੇ ਆਪਣਾ ਬਚਪਨ ਕਦੇ ਨਹੀਂ ਭੁੱਲਿਆ।ਉਨ੍ਹਾਂ ਕਿਹਾ ਕੇ ਮੈਂ ਕਿਸਾਨਾਂ ਨਾਲ ਜੁੜਿਆ ਹੋਇਆ ਹਾਂ ਫਿਰ ਵੀ ਮੇਰੇ ਤੇ ਸ਼ੱਕ ਕਰ ਕੇ ਹਾਏ-ਤੌਬਾ ਕੀਤੀ ਜਾ ਰਹੀ ਹੈ।