BREAKING NEWS
Search

ਸਾਵਧਾਨ:ਇਸ ਦੇਸ਼ ਨੇ ਭਾਰਤ ਦੀਆਂ ਇਹਨਾਂ ਇੰਟਰਨੈਸ਼ਨਲ ਫਲਾਈਟਾਂ ਤੇ ਅਚਾਨਕ ਇਸ ਕਾਰਨ ਲਗਾਈ ਪਾਬੰਦੀ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੇ ਕਾਰਨ ਪੂਰਾ ਵਿਸ਼ਵ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ।ਹੁਣ ਸਭ ਦੇਸ਼ਾਂ ਨੂੰ ਆਪਣੇ ਪੈਰਾਂ ਸਿਰ ਹੋਣ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਕਿ ਸਭ ਦੇਸ਼ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ। ਇਸ ਮਹਾਮਾਰੀ ਦਾ ਸਭ ਤੋਂ ਜਿਆਦਾ ਅਸਰ ਹਵਾਈ ਆਵਾਜਾਈ ਤੇ ਪਿਆ ਹੈ। ਇਸ ਮਹਾਮਾਰੀ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ ।

ਸਭ ਦੇਸ਼ਾਂ ਵਿਚ ਤਾਲਾਬੰਦੀ ਕਾਰਨ ਹਵਾਈ ਆਵਾਜਾਈ ਠੱਪ ਕਰ ਦਿੱਤੀ ਗਈ ਸੀ। ਜਿਸ ਨੂੰ ਹੁਣ ਮੁੜ ਤੋਂ ਬਹਾਲ ਕੀਤਾ ਜਾ ਰਿਹਾ ਹੈ। ਹੁਣ ਇੰਟਰਨੈਸ਼ਨਲ ਫਲਾਈਟਸ ਨੂੰ ਮੁੜ ਸ਼ੁਰੂ ਕੀਤਾ ਗਿਆ ਸੀ। ਪਰ ਹੁਣ ਇੱਕ ਦੇਸ਼ ਵਲੋ ਇੰਟਰਨੈਸ਼ਨਲ ਫਲਾਈਟਸ ਤੇ ਫਿਰ ਤੋਂ ਅਚਾਨਕ ਪਾਬੰਦੀ ਲਗਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਹਾਂਗਕਾਂਗ ਸਰਕਾਰ ਨੇ ਚੌਥੀ ਵਾਰ ਏਅਰ ਇੰਡੀਆ ਦੀ ਉਡਾਣ ਤੇ ਪਾਬੰਦੀ ਲਗਾਈ ਹੈ।

ਇਹ ਪਾਬੰਦੀ ਹਾਂਗਕਾਂਗ ਨੇ ਕੁਝ ਯਾਤਰੀਆਂ ਦੇ ਕਰੋਨਾ ਪੋਜ਼ੀਟਿਵ ਮਿਲਣ ਤੋਂ ਬਾਅਦ 10 ਨਵੰਬਰ ਤੱਕ ਲਈ ਮੁੰਬਈ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਤੇ ਲਗਾਈ ਹੈ। ਹਾਂਗਕਾਂਗ ਸਰਕਾਰ ਨੇ ਕਿਹਾ ਸੀ ਕਿ ਹਾਂਗਕਾਂਗ ਭਾਰਤੀ ਯਾਤਰੀ ਉਦੋਂ ਹੀ ਦੌਰਾ ਕਰ ਸਕਦੇ ਹਨ ਜੇਕਰ ਉਨ੍ਹਾਂ ਨੇ 72 ਘੰਟੇ ਪਹਿਲਾਂ ਆਪਣੀ ਜਾਂਚ ਕਰਵਾਈ ਹੋਵੇ ਤੇ ਰਿਪੋਰਟ ਨੈਗਟਿਵ ਹੋਵੇ। ਉਸ ਤੋਂ ਬਾਅਦ ਹਾਂਗਕਾਂਗ ਪਹੁੰਚਣ ਤੇ ਸਾਰੇ ਯਾਤਰੀਆਂ ਦੀ ਜਾਂਚ ਕਰਾਉਣਾ ਜ਼ਰੂਰੀ ਹੁੰਦਾ ਹੈ।

ਬੁੱਧਵਾਰ ਨੂੰ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਯਾਤਰਾ ਕਰਨ ਵਾਲੇ ਕੁਝ ਯਾਤਰੀ ਹਾਂਗਕਾਂਗ ਪਹੁੰਚਣ ਤੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਸ ਤੋਂ ਬਾਅਦ ਹਾਂਗਕਾਂਗ ਸਰਕਾਰ ਨੇ 28 ਅਕਤੂਬਰ ਤੋਂ 10 ਨਵੰਬਰ ਤੱਕ ਮੁੰਬਈ ਤੋ ਹਾਂਗਕਾਂਗ ਦੀਆ ਉਡਾਣਾ ਤੇ ਪਾਬੰਦੀ ਲਗਾ ਦਿੱਤੀ ਹੈ। ਏਅਰ ਇੰਡੀਆ ਐਕਸਪ੍ਰੈਸ ਲਈ ਰਿਕਾਰਡ ਲਾਭ ਹੋਇਆ ਹੈ। ਇਸ ਦੌਰਾਨ ਏਅਰ ਇੰਡੀਆ ਐਕਸਪ੍ਰੈਸ ਨੂੰ ਵਿੱਤੀ ਸਾਲ 2019 -2020 ਵਿਚ ਸਭ ਤੋਂ ਜਿਆਦਾ 412.77 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਇਸ ਤਰਾਂ ਹੀ 2018-2019 ਵਿੱਚ 169 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੰਪਨੀ ਨੇ 2005 ਤੋਂ ਵਪਾਰਕ ਕੰਮ ਸ਼ੁਰੂ ਕੀਤੇ ਸਨ,ਤੇ ਲਗਾਤਾਰ ਪੰਜ ਸਾਲ ਤੋ ਮੁਨਾਫਾ ਕਮਾ ਰਹੀ ਹੈ ।