BREAKING NEWS
Search

ਮੱਚੀ ਹਫੜਾ ਦਫੜੀ 400 ਲੋਕ ਅਚਾਨਕ ਇਹ ਚੀਜ ਖਾਣ ਨਾਲ ਹੋ ਗਏ ਬੀਮਾਰ – ਇਸ ਵੇਲੇ ਦੀ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਕਰੋਨਾ ਦਾ ਕਹਿਰ ਬਹੁਤ ਸਾਰੇ ਦੇਸ਼ਾਂ ਵਿੱਚ ਮਚਿਆ ਹੋਇਆ ਹੈ। ਜਿਸ ਨੂੰ ਠੱਲ੍ਹ ਪਾਉਣ ਲਈ ਸਭ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕਰੋਨਾ ਟੀਕਾਕਰਣ ਆਰੰਭ ਕੀਤਾ ਗਿਆ ਹੈ। ਤਾਂ ਜੋ ਦੁਨੀਆ ਇਸ ਕਰੋਨਾ ਦੀ ਮਾਰ ਤੋ ਬਚ ਸਕੇ। ਡਬਲਿਊ ਐਚ ਓ ਦੀਆਂ ਟੀਮਾਂ ਇਸ ਘਟਨਾ ਦੀ ਜਾਂਚ ਵਿਚ ਲੱਗੀਆਂ ਹੋਈਆਂ ਹਨ ਕਿ ਇਸ ਬਿਮਾਰੀ ਦੀ ਉਤਪਤੀ ਕਿਸ ਤਰਾ ਹੋਈ। ਜਿੱਥੇ ਇਸ ਬੀਮਾਰੀ ਨੂੰ ਅਜੇ ਠੱਲ੍ਹ ਪਾਈ ਨਹੀਂ ਗਈ ਉਥੇ ਹੀ ਕੋਈ ਨਾ ਕੋਈ ਹੋਰ ਬਿਮਾਰੀ ਸਾਹਮਣੇ ਆ ਜਾਂਦੀ ਹੈ। ਭਾਰਤ ਵਿੱਚ ਜਿੱਥੇ ਕਰੋਨਾ ਦੀ ਲਾਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਬਿਮਾਰੀਆਂ ਵੀ ਸਾਹਮਣੇ ਆ ਚੁੱਕੀਆਂ ਹਨ।

ਪਿਛਲੇ ਦਿਨੀਂ ਬਰਡ ਫ਼ਲੂ ਦੇ ਕਾਰਨ ਵੀ ਬਹੁਤ ਸਾਰੇ ਜਾਨਵਰ ਅਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਹੁਣ ਹਫ਼ੜਾ ਦਫ਼ੜੀ ਮਚ ਗਈ ਹੈ, ਜਿੱਥੇ 400 ਲੋਕ ਅਚਾਨਕ ਇਹ ਚੀਜ਼ ਖਾਂਣ ਨਾਲ ਬਿਮਾਰ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਵੀਂ ਦਿੱਲੀ ਤੋਂ ਸਾਹਮਣੇ ਆਇਆ ਹੈ। ਦੇਸ ਵਿਚ ਜਿੱਥੇ ਕੱਲ ਤੋਂ ਨਵਰਾਤਰੇ ਸ਼ੁਰੂ ਹੋਏ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਨਵਰਾਤਰੇ ਦੇ ਵਰਤ ਰਖੇ ਜਾਂਦੇ ਹਨ। ਰੱਖੇ ਗਏ ਇਨ੍ਹਾਂ ਵਰਤਾਂ ਦੇ ਵਿੱਚ ਲੋਕ ਕਣਕ ਦੇ ਆਟੇ ਦਾ ਇਸਤੇਮਾਲ ਨਹੀਂ ਕਰਦੇ। ਇਸ ਦੌਰਾਨ ਲੋਕਾਂ ਨੂੰ ਕੁੱਟੂ ਦੇ ਆਟੇ ਦੀ ਵਰਤੋਂ ਕਰਨੀ ਪੈਂਦੀ ਹੈ। ਨੌ ਦਿਨ ਸ਼ਰਧਾਲੂ ਇਸੇ ਤਰਾ ਇਸ ਆਟੇ ਦੀ ਵਰਤੋਂ ਕਰਦੇ ਹਨ।

ਕੱਲ੍ਹ ਦਿੱਲੀ ਦੇ ਕਲਿਆਣ ਪੂਰੀ ਇਲਾਕੇ ਵਿਚ ਇਸ ਆਟੇ ਦੀ ਵਰਤੋਂ ਕਰਨ ਨਾਲ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇਸ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਉਲਟੀਆਂ ,ਢਿੱਡ ਦਰਦ ਤੇ ਬੇਹੋਸ਼ੀ ਦੀਆਂ ਮੁ-ਸ਼-ਕ-ਲਾਂ ਬਹੁਤ ਸਾਰੇ ਲੋਕਾਂ ਨੂੰ ਸਾਹਮਣੇ ਆਈਆ, ਜਿਸ ਕਾਰਨ ਦੇਰ ਰਾਤ 400 ਦੇ ਕਰੀਬ ਮਰੀਜ਼ਾਂ ਨੂੰ ਇਨ੍ਹਾਂ ਸ਼ਿਕਾਇਤਾਂ ਕਾਰਨ ਹੀ ਦਿੱਲੀ ਦੇ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ।

ਉਥੇ ਹੀ ਦਿੱਲੀ ਵਿੱਚ ਬਹੁਤ ਸਾਰੇ ਹਸਪਤਾਲਾਂ ਨੂੰ ਕਰੋਨਾ ਹਸਪਤਾਲਾਂ ਵਿੱਚ ਤਬਦੀਲ ਕੀਤਾ ਗਿਆ ਹੈ। ਜਿਸ ਕਾਰਨ ਮਰੀਜ਼ਾਂ ਨੂੰ ਬੈਡ ਮਿਲਣ ਵਿੱਚ ਮੁ-ਸ਼-ਕ-ਲ ਹੋ ਰਹੀ ਹੈ। ਇਨ੍ਹਾਂ ਸਾਰੇ ਮਰੀਜ਼ਾਂ ਵੱਲੋਂ ਇਕ ਹੀ ਸ਼ਿਕਾਇਤ ਕੀਤੀ ਗਈ। ਡਾਕਟਰ ਦੇ ਪੁੱਛਣ ਤੇ ਇਨ੍ਹਾਂ ਸਭ ਨੇ ਦੱਸਿਆ ਕਿ ਇਨ੍ਹਾਂ ਨੇ ਵਰਤਾ ਦੌਰਾਨ ਕੁੱਟੂ ਦੇ ਆਟੇ ਦਾ ਇਸਤੇਮਾਲ ਕੀਤਾ ਹੈ ਜਿਸ ਤੋਂ ਬਾਅਦ ਇਹਨਾ ਸਭ ਦੀ ਹਾਲਤ ਖਰਾਬ ਹੋ ਗਈ। ਹਸਪਤਾਲ ਦੇਰ ਰਾਤ 11 ਵਜੇ ਤੋਂ ਬਾਅਦ ਹੀ ਮਰੀਜ਼ਾਂ ਦੇ ਇਸ ਹੀ ਇਕ ਸ਼ਿਕਾਇਤ ਨਾਲ ਆਉਣ ਦਾ ਸਿ-ਲ-ਸਿ-ਲਾ ਆਰੰਭ ਹੋਇਆ ਸੀ।