BREAKING NEWS
Search

ਮੁਫ਼ਤ ਬਿਜਲੀ ਲੈਣ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ, ਪਾਵਰਕੌਮ ਨੇ ਇਕ ਇਮਾਰਤ ਚ 2 ਮੀਟਰ ਲਾਉਣ ਤੇ ਲਾਈ ਰੋਕ

ਆਈ ਤਾਜਾ ਵੱਡੀ ਖਬਰ 

ਹੁਣ ਪੰਜਾਬ ਸਰਕਾਰ ਵੱਲੋਂ ਜਿਥੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਲਗਾਤਾਰ ਇਕ ਤੋਂ ਬਾਅਦ ਇਕ ਪੂਰੇ ਕੀਤਾ ਜਾ ਰਿਹਾ ਹੈ ਉਥੇ ਲੋਕਾਂ ਨੂੰ ਵੱਡੀਆਂ ਵੱਡੀਆਂ ਰਾਹਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾਂ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਵੋਟਾਂ ਹਾਸਲ ਕਰਨ ਵਾਸਤੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਆਮ ਆਦਮੀ ਪਾਰਟੀ ਵੱਲੋ ਇਤਿਹਾਸ ਰਚ ਕੇ ਆਪਣੀ ਪਾਰਟੀ ਦਾ ਗਠਨ ਪੰਜਾਬ ਵਿਚ ਕੀਤਾ ਗਿਆ। ਜਿੱਥੇ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਂਦੇ ਹੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫੈਸਲੇ ਲਏ ਗਏ ਅਤੇ ਪੰਜਾਬ ਵਿੱਚ ਕੁਰੱਪਸ਼ਨ ਨੂੰ ਖਤਮ ਕਰਨ ਵਾਸਤੇ ਕਦਮ ਚੁੱਕੇ ਗਏ।

ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਸਹੂਲਤ ਮੁਫਤ ਬਿਜਲੀ ਦਿੱਤੇ ਜਾਣ ਦੀ ਯੋਜਨਾ ਨੂੰ ਵੀ ਇਕ ਜੁਲਾਈ ਤੋਂ ਲਾਗੂ ਕੀਤਾ ਗਿਆ ਹੈ। ਹੁਣ ਮੁਫ਼ਤ ਵਿੱਚ ਬਿਜਲੀ ਲੈਣ ਵਾਲਿਆਂ ਲਈ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਪਾਵਰਕਾਮ ਵੱਲੋਂ ਇਕ ਇਮਾਰਤ ਵਿਚ ਦੋ ਮੀਟਰ ਲਗਾਉਣ ਤੇ ਰੋਕ ਲਗਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਲਾਗੂ ਕੀਤੇ ਗਏ 600 ਯੂਨਿਟ ਮੁਫਤ ਬਿਜਲੀ ਦੀ ਯੋਜਨਾ ਨੂੰ ਲੈ ਕੇ ਬਹੁਤ ਸਾਰੇ ਪਰਵਾਰਾਂ ਵੱਲੋਂ ਆਪਣੇ ਘਰ ਵਿੱਚ ਦੋ ਮੀਟਰ ਲਗਾਏ ਗਏ ਹਨ।

ਬਹੁਤੇ ਪਰਿਵਾਰਾਂ ਵੱਲੋਂ ਇਸ ਯੋਜਨਾ ਦਾ ਵਧੇਰੇ ਲਾਭ ਲੈਣ ਦੇ ਚਲਦਿਆਂ ਹੋਇਆਂ ਜਿਥੇ ਇਕ ਇਮਾਰਤ ਵਿਚ ਦੋ ਮੀਟਰ ਲਗਾਏ ਗਏ ਹਨ ਤਾਂ ਜੋ ਉਨ੍ਹਾਂ ਨੂੰ ਮੁਫ਼ਤ ਸਹੂਲਤ ਹਾਸਲ ਹੋ ਸਕਣ। ਉਥੇ ਹੀ ਸਰਕਾਰ ਵੱਲੋਂ ਹੁਣ ਲੋਕਾਂ ਵਲੋ ਲਗਾਏ ਗਏ ਇਸ ਜੁਗਾੜ ਨੂੰ ਦੇਖਦੇ ਹੋਏ ਇਕ ਇਮਾਰਤ ਵਿਚ ਦੋ ਮੀਟਰ ਲਗਾਉਣ ਦੀ ਪ੍ਰਕਿਰਿਆ ਤੇ ਰੋਕ ਲਗਾ ਦਿੱਤੀ ਹੈ। ਉੱਥੇ ਹੀ ਇਸ ਦੀ ਜਾਂਚ ਵਾਸਤੇ ਪਾਵਰਕਾਮ ਵੱਲੋਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋ ਇਸ ਦੀ ਜਾਂਚ ਕਰੇਗੀ ਅਤੇ ਇਸ ਜਾਂਚ ਦਾ ਕੰਮ ਵੀ ਹੁਣ ਉਡਣ ਦਸਤੇ ਨੂੰ ਸੌਂਪ ਦਿੱਤਾ ਗਿਆ ਹੈ।

ਇਕ ਇਮਾਰਤ ਵਿਚ ਲੱਗੇ ਹੋਏ ਦੋ ਮੀਟਰਾਂ ਦੀ ਜਾਂਚ ਕਰੇਗੀ ਅਤੇ ਇਸ ਦੀ ਰਿਪੋਰਟ ਸਾਹਮਣੇ ਆਉਣ ਤੋ ਬਾਅਦ ਹੀ ਸਰਕਾਰ ਵੱਲੋਂ ਫੈਸਲਾ ਲਿਆ ਜਾਵੇਗਾ ਕਿ ਮੀਟਰ ਲਗਾਇਆ ਜਾਵੇਗਾ ਜਾਂ ਨਹੀਂ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਨਵੇਂ ਮੀਟਰ ਲਗਵਾਉਣ ਵਾਸਤੇ ਅਰਜ਼ੀਆਂ ਦਿੱਤੀਆਂ ਗਈਆਂ ਹਨ। ਉੱਥੇ ਹੀ ਪਾਵਰਕਾਮ ਵਿਭਾਗ ਵੱਲੋਂ ਇਸ ਉਪਰ ਰੋਕ ਲਗਾ ਦਿੱਤੀ ਗਈ ਹੈ।