BREAKING NEWS
Search

ਬੋਰਵੈਲ ਚ ਡਿੱਗੇ ਬੱਚੇ ਦੇ ਬਾਰੇ ਚ CM ਭਗਵੰਤ ਮਾਨ ਨੇ ਕੀਤਾ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅੱਜ ਦਿਨ ਭਰ ਸਭ ਦੀਆਂ ਨਜ਼ਰਾਂ ਇਕ ਛੇ ਸਾਲਾ ਬੱਚਾ, ਜੋ ਬੋਰਵੈੱਲ ਵਿੱਚ ਡਿੱਗ ਗਿਆ ਸੀ ਉਸ ਉੱਪਰ ਤਿੱਖੀਆਂ ਹੋਈਆਂ ਸੀ ਕਿ ਆਖ਼ਿਰ ਕਦੋਂ ਬੱਚੇ ਨੂੰ ਬਚਾਅ ਕਾਰਜਾਂ ਦੀਆਂ ਟੀਮਾਂ ਦੇ ਵੱਲੋਂ ਬਾਹਰ ਸੁਰੱਖਿਅਤ ਕੱਢਿਆ ਜਾਂਦਾ ਹੈ । ਪਰ ਉਸ ਸਮੇਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਜਦ ਡਾਕਟਰਾ ਵੱਲੋਂ ਛੇ ਸਾਲਾ ਰਿਤਿਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਇਸ ਮਾਸੂਮ ਬੱਚੇ ਦੀ ਮੌਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਜ਼ਿਕਰਯੋਗ ਹੈ ਕਿ ਸੀਐਮ ਭਗਵੰਤ ਮਾਨ ਵੱਲੋਂ ਇਸ ਘਟਨਾ ਦੇ ਉਪਰ ਨਿਗਰਾਨੀ ਰੱਖੀ ਜਾ ਰਹੀ ਸੀ , ਪਲ ਪਲ ਦੀ ਖਬਰ ਅਧਿਕਾਰੀਆਂ ਦੇ ਕੋਲੋਂ ਸੀਐੱਮ ਭਗਵੰਤ ਮਾਨ ਵੱਲੋਂ ਲਈ ਜਾ ਰਹੀ ਸੀ , ਉਨ੍ਹਾਂ ਦੇ ਵੱਲੋਂ ਵੀ ਇਸ ਬੱਚੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀਐੱਮ ਭਗਵੰਤ ਮਾਨ ਵੱਲੋਂ ਇਸ ਬਾਬਤ ਇਕ ਟਵੀਟ ਕੀਤਾ ਗਿਆ ਤੇ ਟਵੀਟ ਕਰ ਕੇ ਸੀਐਮ ਭਗਵੰਤ ਮਾਨ ਨੇ ਲਿਖਿਆ ਕਿ ਇਹ ਬਹੁਤ ਹੀ ਦੁਖਦਾਈ ਖ਼ਬਰ ਹੈ ਕਿ ਹੁਸ਼ਿਆਰਪੁਰ ਦੇ ਛੇ ਸਾਲਾ ਰਿਤਿਕ ਦੀ ਬੋਰਵੈੱਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ ।

ਉਨ੍ਹਾਂ ਲਿਖਿਆ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ, ਹਾਲਾਂਕਿ ਪਰਿਵਾਰ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਾਂ ਤੇ ਨਾਲ ਹੀ ਸੀਐਮ ਮਾਣਦੇ ਵੱਲੋਂ ਪੀਡ਼ਤ ਪਰਿਵਾਰ ਨੂੰ ਦੋ ਲੱਖ ਰੁਪਏ ਆਰਥਿਕ ਸਹਾਇਤਾ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ।

ਅੱਜ ਬੇਹਦ ਹੀ ਮੰਦਭਾਗੀ ਖ਼ਬਰ ਹੁਸ਼ਿਆਰਪੁਰ ਤੋ ਸਾਹਮਣੇ ਹੈ , ਜਿੱਥੇ ਛੇ ਸਾਲਾ ਰਿਤਿਕ ਸੌ ਫੁੱਟ ਡੂੰਘੇ ਬੋਰਵੈੱਲ ਵਿੱਚ ਫਸਿਆ ਹੋਇਆ ਸੀ । ਬਚਾਅ ਕਾਰਜਾਂ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਸੀ, ਕਾਫੀ ਜੱਦੋ ਜਹਿਦ ਦੇ ਬਾਅਦ ਅੱਠ ਘੰਟੇ ਬੀਤਣ ਤੋਂ ਬਾਅਦ ਬੱਚੇ ਨੂੰ ਫੌਜ ਅਤੇ ਐੱਨ ਡੀ ਆਰ ਐਫ ਦੀਆਂ ਟੀਮਾਂ ਦੇ ਵੱਲੋਂ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ, ਬਾਹਰ ਕੱਢਦੇ ਸਾਰ ਹੀ ਬੱਚੇ ਨੂੰ ਡਾਕਟਰਾਂ ਦੇ ਵੱਲੋਂ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ।

ਇਸ ਮੰਦਭਾਗੀ ਖਬਰ ਕਾਰਨ ਪੂਰੇ ਪੰਜਾਬ ਭਰ ਦੀਆਂ ਲੋਕਾਂ ਦੀਆਂ ਅੱਖਾਂ ਨਮ ਹਨ, ਕਿਉਂਕਿ ਅੱਜ ਇਕ ਹੋਰ ਬੱਚੇ ਦੀ ਜਾਨ ਬੋਰਵੈੱਲ ਨੇ ਲੈ ਲਈ ਤੇ ਪਤਾ ਨਹੀਂ ਪਹਿਲਾਂ ਵੀ ਇਸ ਬੋਰਵੈੱਲ ਵਿੱਚ ਡਿੱਗਣ ਕਾਰਨ ਕਿੰਨੇ ਬੱਚਿਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ । ਇਸ ਬੱਚੇ ਦੀ ਮੌਤ ਤੇ ਸੀਐੱਮ ਮੁੱਖਮੰਤਰੀ ਭਗਵੰਤ ਮਾਨ ਵਲੋਂ ਜਿਥੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਨਾਲ ਹੀ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ।