BREAKING NEWS
Search

ਪੰਜਾਬ ਸਰਕਾਰ ਨੇ ਕੋਰੋਨਾ ਦੀ ਰਾਹਤ ਤੋਂ ਬਾਅਦ ਹੁਣੇ ਹੁਣੇ ਕਰਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਮਹਾਂਮਾਰੀ ਦੇ ਚਲਦੇ ਹੋਏ ਭਾਰਤ ਦੇ ਵਿੱਚ ਮਾਰਚ ਤੋਂ ਹੀ ਤਾਲਾਬੰਦੀ ਕਰ ਦਿੱਤੀ ਗਈ ਸੀ । ਜਿਸ ਦੇ ਕਾਰਨ ਸਾਰੇ ਵਿੱਦਿਅਕ ਅਦਾਰੇ ਬੰਦ ਕੀਤੇ ਗਏ , ਉਥੇ ਹੀ ਸਭ ਲੋਕਾਂ ਦੇ ਕੰਮ ਠੱਪ ਹੋ ਗਏ ਸਨ। ਜਿਸ ਕਾਰਨ ਸਭ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜਰਨਾ ਪਿਆ। ਹੁਣ ਕਰੋਨਾ ਕੇਸਾਂ ਵਿਚ ਆਈ ਕਮੀ ਦੇ ਕਾਰਣ ਸਭ ਕੁਝ ਆਮ ਹੋ ਰਿਹਾ ਹੈ।ਜ਼ਿੰਦਗੀ ਦੀ ਰਫਤਾਰ ਇਕ ਵਾਰ ਫਿਰ ਤੋਂ ਆਪਣੀ ਪਟੜੀ ਤੇ ਆ ਗਈ ਹੈ।

ਜਿਸ ਕਾਰਨ ਸੂਬੇ ਅੰਦਰ ਤਾਲਾਬੰਦੀ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਸੀ। ਸਰਕਾਰ ਵੱਲੋਂ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਬਾਰ-ਬਾਰ ਅਪੀਲ ਕੀਤੀ ਜਾਂਦੀ ਹੈ। ਹੁਣ ਪੰਜਾਬ ਦੇ ਵਿੱਚ ਕਰੋਨਾ ਦੀ ਰਾਹਤ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਕ ਹੋਰ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਹਿਲਾਂ ਸੂਬਾ ਸਰਕਾਰ ਵੱਲੋਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਵਿੱਚ 50 ਪ੍ਰਤੀਸ਼ਤ ਸਟਾਫ ਨੂੰ ਹੀ ਦਫ਼ਤਰਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ।

ਤਾਂ ਜੋ ਸੋਸ਼ਲ ਡਿਸਟੈਂਸ ਨੂੰ ਮੈਂਟੇਨ ਕੀਤਾ ਜਾ ਸਕੇ। ਹੁਣ ਕਰੋਨਾ ਵਾਇਰਸ ਦੇ ਕੇਸ ਘੱਟ ਹੋਣ ਕਾਰਨ ਮਰੀਜ਼ਾਂ ਦੀ ਗਿਣਤੀ ਵਿਚ ਕਾਫ਼ੀ ਗਿਰਾਵਟ ਆਈ ਹੈ । ਸਰਕਾਰ ਵੱਲੋਂ ਜੂਨ ਵਿੱਚ ਹੁਕਮ ਜਾਰੀ ਕੀਤੇ ਗਏ ਸਨ, ਕਿ ਦਫ਼ਤਰਾਂ ਵਿਚ 50 ਪ੍ਰਤੀਸ਼ਤ ਹੀ ਸਟਾਫ ਕੰਮ ਕਰੇਗਾ। ਹੁਣ ਸਰਕਾਰ ਵੱਲੋਂ ਇਨ੍ਹਾਂ ਸਾਰੇ ਹੁਕਮਾਂ ਨੂੰ ਵਾਪਸ ਲੈ ਲਿਆ ਗਿਆ ਹੈ। ਸਰਕਾਰ ਵੱਲੋਂ 100 ਫੀਸਦੀ ਸਟਾਫ ਨੂੰ ਹੀ ਦਫ਼ਤਰਾਂ ਵਿਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ।

ਹੁਣ ਦਫ਼ਤਰਾਂ ਵਿਚ ਹਾਜ਼ਰੀ ਵੀ 100 ਫੀਸਦੀ ਹੀ ਲਗੇਗੀ । ਸਰਕਾਰ ਵੱਲੋਂ ਸਟਾਫ ਨੂੰ ਕਰੋਨਾ ਤੋਂ ਬਚਾਅ ਲਈ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਪਏਗੀ, ਜਿਸ ਤਰਾਂ ਇਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣਾ, ਸੈਨੇਟਾਈਜ਼ਰ ਦਾ ਇਸਤੇਮਾਲ ਕਰਨਾ, ਮਾਸਕ ਲਗਾ ਕੇ ਰੱਖਣਾ ਆਦਿ ਸ਼ਾਮਲ ਹਨ । ਸਰਕਾਰ ਨੇ ਕਿਹਾ ਹੈ ਕਿ ਬੇਸ਼ਕ ਸੂਬੇ ਅੰਦਰ ਕਰੋਨਾ ਕੇਸਾਂ ਵਿਚ ਕਮੀ ਆਈ ਹੈ । ਪਰ ਫਿਰ ਵੀ ਸਾਰੇ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਹੋਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।