BREAKING NEWS
Search

ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਹੋ ਗਿਆ ਇਹ ਵੱਡਾ ਖੁਲਾਸਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਦਾ ਅਸਰ ਹੁਣ ਤੋਂ ਹੀ ਵੇਖਣ ਨੂੰ ਮਿਲ ਰਿਹਾ ਹੈ । ਹਰ ਇਕ ਸਿਆਸੀ ਪਾਰਟੀ ਆਪਣਾ ਦਾਓ ਪੇਚ ਖੇਡਦੀ ਹੋਈ ਨਜ਼ਰ ਆ ਰਹੀ ਹੈ ਕਿ 2022 ਦੇ ਵਿਚ ਉਨ੍ਹਾਂ ਦੀ ਸਰਕਾਰ ਬਣ ਸਕੇ । ਪੰਜਾਬ ਦੇ ਵਿੱਚ ਹਰ ਪਾਸੇ ਚਰਚਾ ਚੋਣਾਂ ਦੀ ਹੀ ਚਰਚਾ ਛਿੜੀ ਹੋਈ ਹੈ ਤੇ ਸਿਆਸੀ ਪਾਰਟੀਆਂ ਵੀ ਲਗਾਤਾਰ ਹੀ ਨਵੇਂ ਨਵੇਂ ਉਪਰਾਲੇ ਕਰ ਰਹੀਆਂ ਹਨ ਕਿ ਵਿਰੋਧੀ ਪਾਰਟੀਆਂ ਨੂੰ ਘੇਰ ਕੇ ਉਨ੍ਹਾਂ ਨੂੰ ਨੀਚਾ ਵਿਖਾਇਆ ਜਾਵੇ ਤੇ ਲੋਕਾਂ ਦੀ ਨਜ਼ਰਾਂ ਦੇ ਵਿਚ ਖੁਦ ਦੀ ਇੱਕ ਚੰਗੀ ਛਵੀ ਬਣਾਈ ਜਾ ਸਕੇ। ਇਸ ਦੇ ਚੱਲਦੇ ਬੀਤੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜੋ ਕਿ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਉਨ੍ਹਾਂ ਦੀ ਪੈਨਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ।

ਇਸ ਨੂੰ ਲੈ ਕੇ ਕੁਝ ਅੱਜ ਮਹੱਤਵਪੂਰਨ ਖ਼ੁਲਾਸੇ ਕਰਨ ਜਾ ਰਹੇ ਹਾਂ ,ਦਰਅਸਲ ਪੰਜਾਬ ਦੇ ਪੰਜ ਵਾਰ ਬਣ ਚੁੱਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੈਨਸ਼ਨ ਸਬੰਧੀ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਵੱਲੋਂ ਬਤੌਰ ਵਿਧਾਇਕ ਰਹਿਣ ਕਰਕੇ ਪਿਛਲੇ ਸਾਲ ਪ੍ਰਕਾਸ਼ ਸਿੰਘ ਬਾਦਲ ਨੂੰ ਪੈਨਸ਼ਨ ਨਹੀਂ ਦਿੱਤੀ ਗਈ, ਬਲਕਿ ਮੌਜੂਦਾ ਮੈਂਬਰ ਹੋਣ ਦੇ ਕਾਰਨ ਉਨ੍ਹਾਂ ਵੱਲੋਂ ਤਨਖ਼ਾਹ ਪ੍ਰਾਪਤ ਕੀਤੀ ਜਾ ਰਹੀ ਹੈ ਤੇ ਪੈਨਸ਼ਨ ਮਿਲਣ ਯੋਗ ਨਹੀਂ ਹੈ ।

ਬਲਕਿ ਇਹ ਪੈਨਸ਼ਨ ਸਿਰਫ਼ ਤੇ ਸਿਰਫ਼ ਵਿਧਾਇਕਾਂ ਸਾਬਕਾ ਵਿਧਾਇਕਾਂ ਨੂੰ ਹੀ ਦਿੱਤੀ ਜਾਂਦੀ ਹੈ।ਇਹ ਦਾਅਵਾ ਅਕਾਲੀ ਦਲ ਦੇ ਰਾਜਪੁਰਾ ਤੋਂ ਉਮੀਦਵਾਰ ਅਤੇ ਸੁਖਬੀਰ ਬਾਦਲ ਦੇ ਓ ਐਸ ਡੀ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਕੀਤਾ ਗਿਆ ਹੈ । ਉਨ੍ਹਾਂ ਦੇ ਵੱਲੋਂ ਇਹ ਦਾਅਵਾ ਕਰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਨੇ ਆਰ ਟੀ ਆਈ ਵਿਧਾਨ ਸਭਾ ਤੋਂ ਇਹ ਜਾਣਕਾਰੀ ਹਾਸਲ ਕੀਤੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਕਿੰਨੀ ਪੈਨਸ਼ਨ ਮਿਲਦੀ ਹੈ ।

ਜਿਸ ਦੌਰਾਨ ਉਨ੍ਹਾਂ ਨੂੰ ਲਿਖਤੀ ਜਵਾਬ ਦਿੱਤਾ ਗਿਆ ਜਿਸ ਦੇ ਚਲਦੇ ਉਨ੍ਹਾਂ ਨੂੰ ਇਹ ਜਾਣਕਾਰੀ ਹਾਸਲ ਹੋਈ ਹੈ ਸੋ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਪੈਨਸ਼ਨ ਨੂੰ ਲੈ ਕੇ ਉਨ੍ਹਾਂ ਦੇ ਲਈ ਇਹ ਇਕ ਬਹੁਤ ਹੀ ਦਿਲਚਸਪ ਅਤੇ ਇੱਕ ਵੱਡੀ ਖਬਰ ਹੈ।