BREAKING NEWS
Search

ਪੰਜਾਬ ਚ ਵੱਡੇ ਭਰਾ ਨਾਲ ਹੱਸਦੇ ਖੇਡਦੇ 10 ਸਾਲਾਂ ਦੇ ਬਚੇ ਨੂੰ ਏਦਾਂ ਮਿਲ ਗਈ ਮੌਤ , ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਬੱਚਿਆਂ ਨੂੰ ਜਿਥੇ ਹਰ ਘਰ ਦੀ ਰੌਣਕ ਮੰਨਿਆ ਜਾਂਦਾ ਹੈ ਉਥੇ ਹੀ ਬੱਚੇ ਬਿਨਾਂ ਘਰ ਸੱਖਣੇ ਹੁੰਦੇ ਹਨ। ਕਿਉਂਕਿ ਬੱਚਿਆਂ ਦੀ ਚਹਿਲ ਪਹਿਲ ਨਾਲ ਘਰ ਵਿਚ ਖੁਸ਼ੀਆਂ ਕਾਇਮ ਰਹਿੰਦੀਆਂ ਹਨ। ਜਿੱਥੇ ਆਪਣੇ ਬੱਚਿਆਂ ਨੂੰ ਚਹਿਲ ਪਹਿਲ ਕਰਦੇ ਹੋਏ ਦੇਖ ਕੇ ਮਾਪਿਆਂ ਦੀ ਸਾਰੀ ਥਕਾਵਟ ਵੀ ਦੂਰ ਹੋ ਜਾਂਦੀ ਹੈ। ਮਨ ਤਰੋਤਾਜ਼ਾ ਹੋ ਜਾਂਦਾ ਹੈ। ਇਨ੍ਹਾਂ ਬੱਚਿਆਂ ਦੇ ਕਾਰਨ ਹੀ ਘਰ ਦਾ ਮਾਹੌਲ ਖ਼ੁਸ਼ਨੁਮਾ ਬਣਿਆ ਰਹਿੰਦਾ ਹੈ। ਉਥੇ ਹੀ ਜਦੋਂ ਵਾਪਰਨ ਵਾਲੀਆਂ ਘਟਨਾਵਾਂ ਵਿਚ ਬੱਚਿਆਂ ਦਾ ਜ਼ਿਕਰ ਆਉਂਦਾ ਹੈ ਤਾਂ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੁੰਦੇ ਹਨ। ਕਿਉਂਕਿ ਬੱਚੇ ਉਪਰ ਆਉਣ ਵਾਲੀ ਹਰ ਮੁਸੀਬਤ ਦਾ ਸਾਹਮਣਾ ਮਾਪਿਆਂ ਵੱਲੋਂ ਕੀਤਾ ਜਾਂਦਾ ਹੈ। ਪਰ ਬੱਚਿਆਂ ਨਾਲ ਅਚਾਨਕ ਵਾਪਰਨ ਵਾਲੇ ਹਾਦਸੇ ਬਾਰੇ ਮਾਪਿਆਂ ਨੂੰ ਦੁਖੀ ਕਰ ਦਿੰਦੇ ਹਨ।

ਹੁਣ ਪੰਜਾਬ ਵਿਚ ਵੱਡੇ ਭਰਾ ਨਾਲ ਹਸਦੇ ਹੋਏ ਖੇਡਦੇ ਸਮੇਂ 10 ਸਾਲਾਂ ਦੇ ਬੱਚੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਖੰਨਾ ਦੇ ਲਲਹੇੜੀ ਰੋਡ ਸਥਿਤ ਆਜ਼ਾਦ ਨਗਰ ਸਾਹਮਣੇ ਆਈ ਹੈ। ਜਿੱਥੇ ਪੁਲਿਸ ਵੱਲੋਂ ਬੱਚਿਆਂ ਨਾਲ ਵਾਪਰੇ ਇਸ ਹਾਦਸੇ ਦੀ ਖਬਰ ਦਿੱਤੀ ਗਈ ਹੈ। ਜਿੱਥੇ ਪਰਵਾਰਕ ਮੈਂਬਰਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਅੰਕੁਸ਼ ਕੁਮਾਰ ਅਤੇ ਅਮਨ ਕੁਮਾਰ ਘਰ ਦੇ ਬਾਹਰ ਹੋਰ ਬਚਿਆਂ ਨਾਲ ਖੇਡ ਰਹੇ ਸਨ।

ਜਿੱਥੇ 10 ਸਾਲਾ ਬੱਚੇ ਅੰਕੁਸ਼ ਦਾ ਖੇਡ ਖੇਡ ਵਿੱਚ ਗਲਾ ਘੁੱਟਿਆ ਗਿਆ। ਚੀਕ ਚਿਹਾੜੇ ਦੀ ਆਵਾਜ਼ ਨੂੰ ਸੁਣਦੇ ਹੋਏ ਜਦੋਂ ਬੱਚੇ ਦੇ ਮਾਪਿਆਂ ਵੱਲੋਂ ਬਾਹਰ ਜਾ ਕੇ ਬੱਚੇ ਨੂੰ ਦੇਖਿਆ ਗਿਆ ਤਾਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਨਜਦੀਕ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਉਥੇ ਹੀ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਗਿਆ ਹੈ ਕਿ ਬੱਚੇ ਦਾ ਗਲ ਕਿਸੇ ਕੱਪੜੇ ਨਾਲ ਘੁੱਟ ਹੋਇਆ ਸੀ। ਕਿਉਕਿ ਗਲੀ ਵਿਚ ਖੇਡਦੇ ਸਮੇਂ ਇਸ ਬੱਚੇ ਦੇ ਨਾਲ ਹੋਰ ਬੱਚੇ ਖੇਡ ਰਹੇ ਸਨ। ਇਸ ਘਟਨਾ ਦੀ ਜਾਣਕਾਰੀ ਵੀ ਉਸ ਸਮੇਂ ਮਿਲੀ ਜਦੋਂ ਬੱਚਿਆਂ ਵੱਲੋਂ ਰੌਲਾ ਰੱਪਾ ਪਾਇਆ ਗਿਆ ਅਤੇ ਆਖਿਆ ਗਿਆ ਕਿ ਅੰਕੁਸ਼ ਨੂੰ ਕੁਝ ਹੋ ਗਿਆ ਹੈ।