BREAKING NEWS
Search

ਪੰਜਾਬ ਚ ਵਿਦਿਆਰਥੀਆਂ ਲਈ ਆਈ ਵੱਡੀ ਖਬਰ-ਹੁਣ ਹੋ ਗਿਆ ਇਹ ਸਰਕਾਰੀ ਹੁਕਮ

ਆਈ ਤਾਜਾ ਵੱਡੀ ਖਬਰ

ਵਿਦਿਆ ਇਕ ਬਹੁਤ ਹੀ ਵਿਸ਼ਾਲ ਖੇਤਰ ਹੈ ਜਿਸ ਦੇ ਨਾਲ ਬਹੁਤ ਸਾਰੇ ਮੁੱਦੇ ਜੁੜੇ ਹੋਏ ਹੁੰਦੇ ਹਨ। ਇਨ੍ਹਾਂ ਸੰਬੰਧਤ ਮੁੱਦਿਆਂ ਨਾਲ ਜੁੜੀਆਂ ਹੋਈਆਂ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਨੂੰ ਦੇਖਣ ਅਤੇ ਸੁਣਨ ਵਿਚ ਮਿਲਦੀਆਂ ਹਨ। ਜਿੱਥੇ ਇਨ੍ਹਾਂ ਵਿੱਚੋਂ ਕੁਝ ਖਬਰਾਂ ਦਾ ਸਬੰਧ ਨੌਜਵਾਨ ਅਤੇ ਬਜ਼ੁਰਗ ਲੋਕਾਂ ਨਾਲ ਹੁੰਦਾ ਹੈ ਉੱਥੇ ਹੀ ਇਨ੍ਹਾਂ ਵਿੱਚੋਂ ਕਈ ਖਬਰਾਂ ਦਾ ਸਬੰਧ ਛੋਟੇ ਬੱਚਿਆਂ ਨਾਲ ਵੀ ਹੁੰਦਾ ਹੈ। ਸਕੂਲੀ ਵਿੱਦਿਆ ਹਾਸਲ ਕਰ ਰਹੇ ਬੱਚਿਆਂ ਦੇ ਵਾਸਤੇ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਮਕਸਦ ਬੱਚਿਆਂ ਦੇ ਭਵਿੱਖ ਨੂੰ ਹੋਰ ਵਧੀਆ ਬਣਾਉਣਾ ਹੈ।

ਪੰਜਾਬ ਸੂਬੇ ਦੀ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਵੀ ਸਰਕਾਰੀ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਨੂੰ ਉ-ਤ-ਸ਼ਾ-ਹ-ਤ ਕਰਨ ਦੇ ਲਈ ਕਈ ਕਾਰਜ ਉਲੀਕੇ ਜਾਂਦੇ ਹਨ ਜਿਨ੍ਹਾਂ ਤਹਿਤ ਹੁਣ ਇਕ ਹੋਰ ਕਾਰਜ ਉਲੀਕਿਆ ਗਿਆ ਹੈ। ਜਿਸ ਦੌਰਾਨ ਪੰਜਾਬ ਦੇ ਸਰਕਾਰੀ ਅਧਿਆਪਕ ਮੋਰਨਿੰਗ ਕਾਲ ਦੇ ਜ਼ਰੀਏ ਸਕੂਲ ਵਿੱਚ ਪੜ੍ਹਦੇ ਹੋਏ ਬੱਚਿਆਂ ਨੂੰ ਉਠਾਉਣਗੇ। ਹੁਣ ਸਵੇਰੇ ਬੱਚਿਆਂ ਨੂੰ ਨੀਂਦ ਤੋਂ ਹਟਾਉਣ ਦਾ ਕੰਮ ਉਨ੍ਹਾਂ ਦੇ ਮਾਂ ਬਾਪ ਨੂੰ ਨਹੀਂ ਸਗੋਂ ਅਧਿਆਪਕਾਂ ਨੂੰ ਦੇ ਦਿੱਤਾ ਗਿਆ ਹੈ।

ਇਸ ਸਬੰਧੀ ਗੱਲ ਬਾਤ ਕਰਦੇ ਹੋਏ ਸਿੱਖਿਆ ਸਕੱਤਰ ਨੇ ਆਖਿਆ ਕਿ ਫਾਈਨਲ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਨੂੰ ਵਧੇਰੇ ਨੰਬਰ ਦੀ ਪ੍ਰਾਪਤੀ ਕਰਨ ਦੇ ਲਈ ਅਤੇ ਉਨ੍ਹਾਂ ਅੰਦਰ ਵਿੱਦਿਆ ਪ੍ਰਤੀ ਹੋਰ ਉ-ਤ-ਸ਼ਾ-ਹਿ-ਤ ਕਰਨ ਵਾਸਤੇ ਅਧਿਆਪਕ ਹੁਣ ਬੱਚਿਆਂ ਨੂੰ ਮੌਰਨਿੰਗ ਕਾਲ ਦੇ ਜ਼ਰੀਏ ਉਠਾਉਣਗੇ। ਰੋਜ਼ਾਨਾ ਫੋਨ ਕਰ ਬੱਚਿਆਂ ਨੂੰ ਉਠਾਉਣ ਦਾ ਇਹ ਫੈਸਲਾ ਫਿਲਹਾਲ ਸਿੱਖਿਆ ਵਿਭਾਗ ਵੱਲੋਂ ਅਪਰ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵਾਸਤੇ ਲਿਆ ਗਿਆ ਹੈ। ਇਸ ਕੰਮ ਨੂੰ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਵਾਸਤੇ ਕੁੱਝ ਪ੍ਰੋਫਾਰਮੇ ਤਿਆਰ ਕੀਤੇ ਗਏ ਹਨ ਜਿਸ ਦੌਰਾਨ ਅਧਿਆਪਕ ਆਪਣੀ ਇਸ ਡਿਊਟੀ ਨੂੰ ਵਧੀਆ ਢੰਗ ਨਾਲ ਨਿਭਾ ਸਕਦੇ ਹਨ। ਜਿਸ ਦੌਰਾਨ ਅਧਿਆਪਕ ਬੱਚੇ ਦਾ ਨਾਮ, ਮੋਬਾਈਲ ਨੰਬਰ, ਕਲਾਸ ਅਤੇ ਫੋਨ ਕਰਨ ਦਾ ਸਮਾਂ ਆਦਿ ਦੇ ਕਾਲਮ ਸ਼ਾਮਿਲ ਹਨ।

ਉਧਰ ਦੂਜੇ ਪਾਸੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਇਸ ਗੱਲ ਨੂੰ ਸੁ-ਨਿ-ਸ਼-ਚਿ-ਤ ਕਰਨਗੇ ਕਿ ਅਧਿਆਪਕ ਆਪਣਾ ਕੰਮ ਕਾਜ ਸਹੀ ਢੰਗ ਨਾਲ ਕਰ ਰਹੇ ਹਨ ਜਾਂ ਨਹੀਂ। ਓਧਰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਨੇ ਇਸ ਸਬੰਧੀ ਆਖਿਆ ਹੈ ਤੇ ਜਦੋਂ ਹੋਣ ਬੱਚੇ ਸਕੂਲਾਂ ਅੰਦਰ ਆਣ ਕੇ ਆਪਣੇ ਅਧਿਆਪਕਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਤਾਂ ਅਜਿਹੇ ਵਿੱਚ ਸਿੱਖਿਆ ਵਿਭਾਗ ਨੂੰ ਇਹੋ ਜਿਹੇ ਅਜੀਬੋ ਗਰੀਬ ਤਜੁਰਬੇ ਤਰੀਕੇ ਬੰਦ ਕਰ ਦੇਣੇ ਚਾਹੀਦੇ ਹਨ।