BREAKING NEWS
Search

ਪੰਜਾਬ ਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ 15 ਜੁਲਾਈ ਤੱਕ ਲਈ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਦੇਸ਼ ਅੰਦਰ ਜਿੱਥੇ ਕਰੋਨਾ ਕੇਸ ਤੇਜ਼ੀ ਨਾਲ ਵਧ ਰਹੇ ਹਨ। ਉਥੇ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਰਕਾਰਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਤਾਲਾਬੰਦੀ ਵੀ ਕੀਤੀ ਗਈ ਹੈ। ਜਿਸ ਕਾਰਨ ਬਹੁਤ ਸਾਰੇ ਰੋਜ਼ਗਾਰ ਬੰਦ ਹੋ ਜਾਣ ਕਾਰਨ ਲੋਕਾਂ ਦੀ ਰੋਜ਼ੀ-ਰੋਟੀ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਪੰਜਾਬ ਦੇ ਵਿੱਚ ਵੀ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਲਾਗੂ ਕੀਤੀਆ ਗਈਆਂ ਸਖ਼ਤ ਹਦਾਇਤਾਂ ਨੂੰ 31 ਮਈ ਤੱਕ ਵਧਾਇਆ ਗਿਆ ਹੈ। ਉਥੇ ਹੀ ਸੂਬਾ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀਆਂ ਗਈਆਂ ਹਨ। ਕਿਉਂਕਿ ਕਰੋਨਾ ਦੇ ਦੌਰ ਕਾਰਨ ਲੋਕ ਆਰਥਿਕ ਤੌਰ ਉੱਤੇ ਬਹੁਤ ਕਮਜ਼ੋਰ ਹੋ ਚੁੱਕੇ ਹਨ।

ਪੰਜਾਬ ਵਿਚ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ 15 ਜੁਲਾਈ ਤੱਕ ਲਈ ਇਹ ਵੱਡਾ ਐਲਾਨ ਹੋ ਗਿਆ ਹੈ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਵਿੱਚ ਜਿੱਥੇ ਲੋਕਾਂ ਨੂੰ ਕੋਰੋਨਾ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਉਨ੍ਹਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਖਪਤਕਾਰਾਂ ਨੂੰ ਇਕ ਵੱਡੀ ਰਾਹਤ ਦਿੱਤੀ ਗਈ ਹੈ। ਬਿਜਲੀ ਖਪਤਕਾਰਾਂ ਨੂੰ ਰਹਿੰਦੇ ਹੋਏ ਬਿਜਲੀ ਦੇ ਬਿਲ ਜਮਾਂ ਕਰਵਾਉਣ ਲਈ 15 ਜੁਲਾਈ ਤਕ ਦਾ ਸਮਾਂ ਦਿੱਤਾ ਗਿਆ ਹੈ। ਇਸ ਸਮੇਂ ਤੱਕ ਪੰਜਾਬ ਦੇ ਸਾਰੇ ਬਿਜਲੀ ਖਪਤਕਾਰ ਰਹਿੰਦੇ ਹੋਏ ਬਿਜਲੀ ਦੇ ਬਿੱਲ ਜਮ੍ਹਾਂ ਕਰਵਾ ਸਕਣਗੇ।

ਕਿਉਂਕਿ ਬਹੁਤ ਸਾਰੇ ਬਿਜਲੀ ਖਪਤਕਾਰ ਕਰੋਨਾ ਦੇ ਕਾਰਨ ਆਰਥਿਕ ਮੰਦੀ ਦੇ ਚੱਲਦੇ ਹੋਏ ਬਿਜਲੀ ਦੇ ਬਿੱਲ ਜਮ੍ਹਾਂ ਨਹੀਂ ਕਰਵਾ ਸਕੇ ਸਨ। ਵਣਮੰਡਲ ਵੈਸਟ ਪਟਿਆਲਾ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ ਗੈਰ ਸਰਕਾਰੀ ਅਤੇ ਸਰਕਾਰੀ ਖਪਤਕਾਰ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋ ਦਿੱਤੀ ਗਈ ਇਸ ਰਾਹਤ ਦਾ ਫਾਇਦਾ ਲੈ ਸਕਦੇ ਹਨ। ਉਹ ਕਿਸੇ ਵੀ ਕੰਮਕਾਜ ਵਾਲੇ ਦਿਨ ਮੰਡਲ ਵੈਸਟ ਪਟਿਆਲਾ ਅਧੀਨ ਪੈਂਦੇ ਇਲਾਕੇ ਨਾਲ ਸਬੰਧਤ ਅਫਸਰਾਂ ਨੂੰ ਮਿਲ ਸਕਦੇ ਹਨ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵਣ ਵਿਭਾਗ ਦੀਆਂ ਜਾਰੀ ਹਦਾਇਤਾਂ ਅਨੁਸਾਰ 31 ਦਸੰਬਰ 2020 ਤੱਕ ਦੇ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਖਪਤਕਾਰ ਬਿਜਲੀ ਦੇ ਬਿਲ ਭਰਨ ਸਕਦੇ ਹਨ। ਇਸ ਦੀ ਜਾਣਕਾਰੀ ਪਟਿਆਲਾ ਦੇ ਵੈਸਟ ਡਵੀਜ਼ਨ ਦੇ ਐਕਸੀਅਨ ਇੰਜੀਨੀਅਰ ਹਰਪ੍ਰੀਤ ਸਿੰਘ, ਪਟਿਆਲਾ ਦਿਹਾਤੀ ਦੇ ਐਕਸੀਅਨ ਇੰਜੀਨੀਅਰ ਸੰਦੀਪ ਪੁਰੀ ਅਤੇ ਪਟਿਆਲਾ ਦੇ ਮਾਡਲ ਟਾਊਨ ਦੇ ਵਧੀਕ ਨਿਗਰਾਨ ਇੰਜੀਨੀਅਰ ਅਮਨਦੀਪ ਸਿੰਘ ਢੀਂਡਸਾ ਵੱਲੋਂ ਦਿੱਤੀ ਗਈ ਹੈ।