BREAKING NEWS
Search

ਪੰਜਾਬ ਚ ਕੋਰੋਨਾ ਨੇ ਕੀਤਾ ਮੌਤ ਦਾ ਤਾਂਡਵ – ਅੱਜ ਆਏ ਏਨੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ 

ਇਹ ਮਨੁੱਖੀ ਸਰੀਰ ਸੈੱਲਾਂ ਦੇ ਜ਼ਰੀਏ ਰੋਜ਼ਾਨਾ ਦੀ ਬਣਤਰ ਨੂੰ ਤਿਆਰ ਕਰਦਾ ਹੈ ਅਤੇ ਰੋਜ਼ਾਨਾ ਹੀ ਇਨ੍ਹਾਂ ਵਿੱਚੋਂ ਕਈ ਸੈੱਲ ਟੁੱਟ ਕੇ ਖ਼ਰਾਬ ਹੋ ਜਾਂਦੇ ਹਨ। ਇਨਸਾਨੀ ਸਰੀਰ ਦੇ ਵਿੱਚ ਕੋਸ਼ਿਕਾਵਾਂ ਦਾ ਵੀ ਅਹਿਮ ਰੋਲ ਹੁੰਦਾ ਹੈ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਇਕ ਕੋਸ਼ਿਕਾ ਖਰਾਬ ਹੋ ਜਾਵੇ ਤਾਂ ਉਸ ਦਾ ਅਸਰ ਇਨਸਾਨੀ ਸਰੀਰ ਉੱਪਰ ਪੈਂਦਾ ਹੈ। ਜਿਸ ਦੀ ਵਜ੍ਹਾ ਕਾਰਨ ਸਾਨੂੰ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੋਕੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਚੁੱਕੀਆਂ ਹਨ

ਜਿਸ ਦੇ ਨਾਲ ਇਨਸਾਨੀ ਜੀਵਨ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਬਿਮਾਰੀਆਂ ਦੇ ਵਿਚੋਂ ਹੀ ਇਕ ਬਿਮਾਰੀ ਕੋਰੋਨਾ ਵਾਇਰਸ ਦੀ ਹੈ ਜਿਸ ਦੀ ਵਜ੍ਹਾ ਕਾਰਨ ਹੁਣ ਤੱਕ ਪੂਰੇ ਸੰਸਾਰ ਵਿਚ 12 ਕਰੋੜ 35 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਉੱਪਰ ਨਿਯੰਤਰਣ ਪਾਉਣ ਦੇ ਲਈ ਵਿਸ਼ਵ ਦੇ ਸਾਰੇ ਦੇਸ਼ਾਂ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਰਤ ਦੇਸ਼ ਦੇ ਅੰਦਰ ਵੀ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਵੱਡੀ ਗਿਣਤੀ ਦੇ ਵਿਚ ਦੇਖਣ ਨੂੰ ਮਿਲ ਰਹੇ ਹਨ।

ਓਥੇ ਹੀ ਭਾਰਤ ਦੇ ਸੂਬੇ ਪੰਜਾਬ ਅੰਦਰ ਵੀ ਕੋਰੋਨਾ ਦਾ ਇਕ ਵੱਡਾ ਬੰਬ ਫਟਿਆ ਹੈ। ਜਿਸ ਦੇ ਨਾਲ ਸੂਬੇ ਦੀ ਵੱਡੀ ਅਬਾਦੀ ਕੋਰੋਨਾ ਦਾ ਸ਼ਿਕਾਰ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਨਾਲ ਪੌਜੇਟਿਵ ਹੋਏ 2,669 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ ਪੌਜੇਟਿਵ 44 ਮਰੀਜ਼ਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਬੇ ਅੰਦਰ ਕੋਰੋਨਾ ਦੇ ਮਰੀਜ਼ਾਂ ਦੀ ਵੱਧਦੀ ਹੋਈ ਗਿਣਤੀ ਦੇ ਕਾਰਨ ਸੂਬਾ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ

ਜਿਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਕੋਰੋਨਾ ਨੂੰ ਦੇਖਦੇ ਹੋਏ ਮਾਸਕ ਦਾ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰਨ ਦੇ ਨਿਰਦੇਸ਼ ਵੀ ਸਰਕਾਰ ਵੱਲੋਂ ਦਿੱਤੇ ਜਾ ਚੁੱਕੇ ਹਨ। ਇਸ ਦੌਰਾਨ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਜਿਥੇ ਇਕ ਪਾਸੇ ਚਲਾਨ ਜਾ ਰਹੇ ਹਨ ਉਥੇ ਹੀ ਦੂਜੇ ਪਾਸੇ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ।