BREAKING NEWS
Search

ਪੰਜਾਬ ਚ ਇਥੇ ਵਾਪਰੀ ਅਜਿਹੀ ਤਬਾਹੀ ਮੁੰਡੇ ਕੁੜੀ ਨੂੰ ਘਰੇ ਹੀ ਮਿਲੀ ਇਸ ਤਰਾਂ ਮੌਤ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਸੂਬੇ ਅੰਦਰ ਹੋਣ ਵਾਲੇ ਵੱਖ ਵੱਖ ਹਾਦਸਿਆਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਰੋਜ਼ ਹੀ ਆਉਣ ਵਾਲੀਆਂ ਦੁੱਖ ਭਰੀਆਂ ਖਬਰਾਂ ਨੇ ਪੰਜਾਬ ਦੇ ਮਾਹੌਲ ਨੂੰ ਹੋਰ ਵੀ ਸੋਗਮਈ ਬਣਾ ਦਿੱਤਾ ਹੈ। ਅੱਜ ਕੱਲ ਦੇ ਸਮੇਂ ਵਿੱਚ ਘਟਨਾਵਾਂ ਦਾ ਇੱਕ ਅਜਿਹਾ ਕਾਲਾ ਦੌਰ ਚੱਲ ਰਿਹਾ ਹੈ ਜਿਸ ਨੂੰ ਸੁਣ ਕੇ ਇਨਸਾਨ ਸਹਿਮ ਜਾਂਦਾ ਹੈ। ਰੋਜ਼ਾਨਾ ਹੀ ਆਉਣ ਵਾਲੀਆਂ ਇਹੋ ਜਿਹੀਆਂ ਖ਼ਬਰਾਂ ਦੇ ਕਾਰਨ ਹਾਲਾਤ ਬੇਹੱਦ ਨਾਸਾਜ਼ ਬਣ ਜਾਂਦੇ ਹਨ। ਬੀਤੇ ਕੁਝ ਦਿਨਾਂ ਦੌਰਾਨ ਪੰਜਾਬ ਦੇ ਅੰਦਰ ਕਈ ਵੱਖ ਵੱਖ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਦੇ ਕਾਰਨ ਕਈ ਹੱਸਦੇ ਵੱਸਦੇ ਘਰਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਹੈ।

ਇਨ੍ਹਾਂ ਘਟਨਾਵਾਂ ਦੇ ਵਿਚ ਹੋਣ ਵਾਲੇ ਨੁ-ਕ-ਸਾ-ਨ ਦੀ ਭਰਪਾਈ ਹੋਣ ਤੋਂ ਬਾਅਦ ਵੀ ਇਨ੍ਹਾਂ ਹਾਦਸਿਆਂ ਨੂੰ ਮਨੁੱਖ ਆਪਣੇ ਮਨੋਂ ਭੁਲਾ ਨਹੀ ਸਕਦਾ। ਹੁਣ ਪੰਜਾਬ ਵਿੱਚ ਅਜਿਹੀ ਤ-ਬਾ-ਹੀ ਹੋਈ ਹੈ ਜਿਥੇ ਇਕ ਮੁੰਡੇ ਅਤੇ ਕੁੜੀ ਨੂੰ ਘਰ ਵਿਚ ਮੌਤ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੋਟ ਕਪੂਰਾ ਤੋਂ ਸਾਹਮਣੇ ਆਈ ਹੈ। ਜਿੱਥੇ ਸਥਾਨਕ ਬਾਹਮਣ ਵਾਲਾ ਸੜਕ ਤੇ ਸਥਿਤ ਇਕ ਬਸਤੀ ਦੇ ਵਸਨੀਕ ਇਕ 21 ਲੜਕੇ , ਤੇ 20 ਸਾਲਾ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 21 ਸਾਲਾ ਨੌਜਵਾਨ ਸਤਨਾਮ ਸਿੰਘ ਆਪਣੇ ਘਰ ਵਿੱਚ ਕੋਠੇ ਉਪਰ ਮਿੱਟੀ ਚੜ੍ਹਾਉਣ ਦਾ ਕੰਮ ਕਰ ਰਿਹਾ ਸੀ। ਬਿਜਲੀ ਦੀਆਂ ਤਾਰਾਂ ਨਾਲ ਲੱਗੀ ਹੋਈ ਚਾਈਨਾ ਡੋਰ ਨੂੰ ਹਟਾਉਣ ਦੀ ਕੋਸ਼ਿਸ਼ ਦੌਰਾਨ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਨੂੰ ਹਾਈ ਵੋਲਟੇਜ ਤਾਰਾਂ ਨਾਲੋ ਕਰੰਟ ਲੱਗਾ ਤੇ ਉਸਦਾ ਹੱਥ ਬਿਜਲੀ ਦੇ ਸਰੀਏ ਨਾਲ ਲੱਗਣ ਕਾਰਨ ਪੂਰੇ ਘਰ ਵਿੱਚ ਕਰੰਟ ਆ ਗਿਆ। ਇਸ ਦੇ ਨਾਲ ਹੀ ਪੂਰੇ ਘਰ ਵਿਚ ਕੰਧਾਂ ਨੂੰ ਤਰੇੜਾਂ ਆ ਗਈਆਂ ਅਤੇ ਬਿਜਲੀ ਉਪਕਰਣ ਵੀ ਸੜ ਗਏ।

ਇਸ ਦਾ ਅਸਰ ਗੁਆਂਢ ਵਿਚ ਰਹਿਣ ਵਾਲੇ ਘਰਾਂ ਨੂੰ ਵੀ ਪਹੁੰਚਿਆ। ਇਸ ਹਾਦਸੇ ਵਿਚ ਗੁਆਂਢ ਵਿਚ ਰਹਿਣ ਵਾਲੀ ਇਕ 20 ਸਾਲਾ ਲੜਕੀ ਰਮਨਦੀਪ ਕੌਰ ਦੀ ਵੀ ਕਰੰਟ ਦੀ ਚਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਝੁ-ਲ-ਸ ਜਾਣ ਤੇ ਮੌਤ ਹੋ ਗਈ ਹੈ। ਜੋ ਉਸ ਸਮੇਂ ਆਪਣੇ ਘਰ ਰਸੋਈ ਵਿੱਚ ਚਾਹ ਬਣਾ ਰਹੀ ਸੀ। ਇਨ੍ਹਾਂ ਦੋਹਾਂ ਨੌਜਵਾਨਾਂ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਲਿਜਾਇਆ ਗਿਆ। ਜਿੱਥੇ ਇਨ੍ਹਾਂ ਦੀ ਮੌਤ ਹੋ ਗਈ। ਦੋਹਾਂ ਪੀੜਤਾਂ ਦੇ ਪਰਿਵਾਰਾਂ ਲਈ ਮੁਹੱਲੇ ਵਾਲੇ ਲੋਕਾਂ ਵੱਲੋਂ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਗਈ ਹੈ। ਉੱਥੇ ਹੀ ਮੁਹੱਲੇ ਦੇ ਉੱਪਰ ਦੀ ਜਾਣ ਵਾਲੀਆਂ ਤਾਰਾਂ ਨੂੰ ਵੀ ਉਥੋਂ ਹਟਾਏ ਜਾਣ ਦੀ ਮੰਗ ਕੀਤੀ ਗਈ ਹੈ।