BREAKING NEWS
Search

ਪੰਜਾਬ ਚ ਅਫੀਮ ਦੀ ਖੇਤੀ ਦੇ ਬਾਰੇ ਚ ਗੁਰਨਾਮ ਸਿੰਘ ਚੜੂਨੀ ਦਾ ਆਇਆ ਇਹ ਵੱਡਾ ਬਿਆਨ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਜਿਥੇ ਚੋਣਾਂ ਵਿਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਉਤਾਰ ਰਹੀਆਂ ਹਨ। ਉੱਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਬਹੁਤ ਸਾਰੇ ਐਲਾਣ ਵੀ ਕੀਤੇ ਗਏ ਹਨ। ਜਿੱਥੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ ਕਿ ਸਾਡੀ ਸਰਕਾਰ ਆਉਣ ਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਾਰੇ ਕੰਮ ਕੀਤੇ ਜਾਣਗੇ। ਸਭ ਸਿਆਸੀ ਪਾਰਟੀਆਂ ਵੱਲੋਂ ਆਪਣੀ ਪਾਰਟੀ ਦੇ ਅਨੁਸਾਰ ਮੈਨੀਫੈਸਟੋ ਜਾਰੀ ਕੀਤੇ ਗਏ ਹਨ। ਜਿੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਦਾ ਗਠਨ ਕੀਤਾ ਗਿਆ। ਉਥੇ ਹੀ ਕਿਸਾਨੀ ਸੰਘਰਸ਼ ਦੇ ਚਲਦੇ ਹੋਏ ਕਿਸਾਨਾਂ ਵੱਲੋਂ ਵੀ ਬਾਕੀ ਪਾਰਟੀਆਂ ਨਾਲੋਂ ਨਾਤਾ ਤੋੜਦੇ ਹੋਏ ਆਪਣੀ ਵੱਖਰੀ ਪਾਰਟੀ ਬਣਾਈ ਗਈ ਹੈ।

ਜਿੱਥੇ ਕਿਸਾਨਾਂ ਵੱਲੋਂ ਸਾਂਝਾ ਸੰਘਰਸ਼ ਪਾਰਟੀ ਦਾ ਗਠਨ ਕੀਤਾ ਗਿਆ ਸੀ। ਹੁਣ ਪੰਜਾਬ ਵਿਚ ਅਫੀਮ ਦੀ ਖੇਤੀ ਬਾਰੇ ਗੁਰਨਾਮ ਸਿੰਘ ਚੜੂਨੀ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪੰਜਾਬ ਵਿਚ ਅਫ਼ੀਮ ਦੀ ਖੇਤੀ ਨੂੰ ਲੈ ਕੇ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜਿੱਥੇ ਰਾਜਸਥਾਨ ਵਿਚ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਪੰਜਾਬ ਵੱਲੋਂ ਵੀ ਰਾਜਸਥਾਨ ਤੋਂ ਅਫੀਮ ਮੰਗਵਾ ਕੇ ਦਵਾਈਆਂ ਵਿਚ ਇਸ ਦੀ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਹੁਣ ਪੰਜਾਬ ਵਿੱਚ ਵੀ ਅਫ਼ੀਮ ਦੀ ਖੇਤੀ ਕੀਤੇ ਜਾਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੰਨੀ ਵੱਲੋਂ ਵੀ ਜ਼ੋਰਦਾਰ ਮੰਗ ਕੀਤੀ ਗਈ ਹੈ।

ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਕਰਨੀ ਚਾਹੀਦੀ ਹੈ। ਕਿਉਂਕਿ ਪੰਜਾਬ ਵਿਚ ਸਿੰਥੈਟਿਕ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੈ, ਜਿਸ ਨੂੰ ਰੋਕਣ ਵਾਸਤੇ ਅਫੀਮ ਦੀ ਖੇਤੀ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਅਫੀਮ ਨਸ਼ੇ ਦੀ ਵਰਤੋਂ ਵਿਚ ਲਿਆਂਦੀ ਜਾਂਦੀ ਹੈ ਉਥੇ ਹੀ ਇਸ ਅਫੀਮ ਦੀ ਵਰਤੋਂ ਦਵਾਈਆਂ ਬਣਾਉਣ ਲਈ ਵੀ ਕੀਤੀ ਜਾ ਰਹੀ ਹੈ।

ਇਸ ਲਈ ਪੰਜਾਬ ਵਿੱਚ ਅਫੀਮ ਦੀ ਖੇਤੀ ਨਾਲ ਵਪਾਰਕ ਲਾਭ ਵੀ ਹੋਵੇਗਾ। ਅਗਰ ਰਾਜਸਥਾਨ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਵਿੱਚ ਵੀ ਹੋ ਸਕਦੀ ਹੈ। ਗੁਰਨਾਮ ਸਿੰਘ ਵੱਲੋਂ ਸਾਂਝਾ ਸੰਘਰਸ਼ ਕਮੇਟੀ ਤੇ ਸੰਯੁਕਤ ਸੰਘਰਸ਼ ਪਾਰਟੀ ਗੱਠਜੋੜ ਦੇ ਸਦਕਾ ਚੋਣ ਲੜੀਆਂ ਜਾ ਰਹੀਆਂ ਹਨ।