BREAKING NEWS
Search

ਪੰਜਾਬ:ਰਾਵਣ ਦੇ ਪੁਤਲੇ ਦੀ ਰਾਖ ਲੈਣ ਗਿਆ ਸੀ ਵਿਅਕਤੀ ਤਾਂ ਜੋ ਘਰ ਵਿਚ ਚੋਰੀ ਨਾ ਹੋਵੇ , ਪਰ ਜਦੋਂ ਪਿੱਛੇ ਮੁੜ ਕੇ ਦੇਖਿਆ ਉਡੇ ਹੋਸ਼

ਪਰ ਜਦੋਂ ਪਿੱਛੇ ਮੁੜ ਕੇ ਦੇਖਿਆ ਉਡੇ ਹੋਸ਼

ਬੀਤੇ ਦਿਨੀਂ ਦੁਸਹਿਰੇ ਦੇ ਦਿਨ ਕਈ ਘਟਨਾਵਾਂ ਸਾਹਮਣੇ ਆਈਆਂ। ਜਿੱਥੇ ਕਰੋਨਾ ਮਹਾਮਾਰੀ ਦੇ ਚਲਦੇ ਹੋਏ ਦੁਸਹਿਰਾ ਮਨਾਉਣ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਉਥੇ ਹੀ ਲੋਕਾਂ ਨੂੰ ਕਰੋਨਾ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਦੁਸਹਿਰੇ ਦੇ ਦਿਨ ਬਟਾਲਾ ਦੇ ਵਿਚ ਅਜਿਹੀ ਘਟਨਾ ਸਾਹਮਣੇ ਆਈ ਸੀ ।ਜਿੱਥੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਸਮੇਂ ਬਲਾਸਟ ਦਾ ਸਮਾਚਾਰ ਮਿਲਿਆ ਸੀ।

ਇਸ ਤਰ੍ਹਾਂ ਹੀ ਇੱਕ ਹੋਰ ਘਟਨਾ ਦੇ ਵਿੱਚ ਦੁਸਹਿਰਾ ਦੇਖਣ ਗਏ ਇਕ ਔਰਤ ਦੀ ਬਾਂਹ ਟੁੱਟ ਗਈ ਸੀ। ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ।ਇਨ੍ਹਾਂ ਘਟਨਾਵਾਂ ਤੋਂ ਹਟਕੇ ਇਕ ਹੋਰ ਦੁਸਹਿਰੇ ਵਾਲੇ ਦਿਨ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਰਾਵਣ ਦੇ ਪੁਤਲੇ ਦੀ ਰਾਖ ਲੈਣ ਗਿਆ ਸੀ ਇਕ ਵਿਅਕਤੀ, ਤਾਂ ਜੋ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਤੇ ਚੋਰੀ ਦੀ ਵਾਰਦਾਤ ਨਾ ਹੋਵੇ, ਰਾਖ ਲੈਣ ਤੋਂ ਪਹਿਲਾਂ ਹੀ ਜਦ ਉਸ ਨੇ ਪਲਟ ਕੇ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ।

ਇਹ ਘਟਨਾ ਅਮ੍ਰਿਤਸਰ ਦੀ ਹੈ।ਜਿੱਥੇ ਇੱਕ ਸ਼ਿਵ ਹਸਤੀਰ ਨਾਂ ਦਾ ਵਿਅਕਤੀ ਦੁਸਹਿਰੇ ਵਾਲੇ ਦਿਨ ਗਰਾਊਂਡ ਦੇ ਵਿਚ ਰਾਵਣ ਦੇ ਪੁਤਲੇ ਦੀ ਰਾਖ ਲੈਣ ਗਿਆ ਸੀ।ਮੰਨਿਆ ਜਾਂਦਾ ਹੈ ਕਿ ਜੇ ਰਾਵਣ ਦੇ ਪੁਤਲੇ ਦੀ ਰਾਖ ਜਾਂ ਲੱਕੜੀ ਘਰ ਲਿਆਂਦੀ ਜਾਵੇ ਤਾਂ , ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ,ਤੇ ਚੋਰੀ ਹੋਣ ਦਾ ਡਰ ਨਹੀਂ ਰਹਿੰਦਾ। ਇਸ ਵਕਤ ਕੋਰੋਨਾ ਵਾਇਰਸ ਦੇ ਚੱਲਦੇ ਹੋਏ ਦੁਸਹਿਰਾ ਗਰਾਉਂਡ ਵਿੱਚ ਰਾਵਣ ਦੇ ਪੁਤਲੇ ਤਾਂ ਸੜੇ ,ਪਰ ਬਹੁਤ ਛੋਟੇ ਸਨ।

ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਦੁਸਹਿਰੇ ਦਾ ਸ਼ਗਨ ਹੀ ਕੀਤਾ ਗਿਆ ਹੋਵੇ। ਇਸ ਵਾਰ ਰਾਵਣ ਦਾ ਪੁਤਲਾ ਸ਼ਾਮ ਦੀ ਬਜਾਏ ਤਿੰਨ ਵਜੇ ਹੀ ਸਾੜ ਦਿੱਤਾ ਗਿਆ। ਇਸ ਵਾਰ ਦੁਸਹਿਰਾ ਦੇਖਣ ਵਾਲਿਆਂ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ। ਇਹ ਵਿਅਕਤੀ ਰਾਵਣ ਦੇ ਪੁਤਲੇ ਦੇ ਸਾਹਮਣੇ ਹੀ ਖੜਾ ਸੀ। ਉਥੇ ਹੀ ਪਿੱਛੇ ਉਸ ਨੇ ਆਪਣਾ ਸਕੂਟਰ ਖੜਾ ਕੀਤਾ ਹੋਇਆ ਸੀ। ਜਦੋਂ ਇਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਦਾ ਸਕੂਟਰ ਗਾਇਬ ਹੋ ਚੁੱਕਿਆ ਸੀ। ਉਹ ਇਸ ਘਟਨਾ ਤੋਂ ਹੈਰਾਨ ਰਹਿ ਗਿਆ ਕਿ ਦਿਨ ਦਿਹਾੜੇ ਕੋਈ ਉਸਦਾ ਸਕੂਟਰ ਚੋਰੀ ਕਰਕੇ ਲੈ ਗਿਆ।ਫਿਰ ਦੁਸਹਿਰੇ ਦੀ ਗਰਾਊਂਡ ਤੋਂ ਉਸ ਨੂੰ ਪੈਦਲ ਹੀ ਵਾਪਸ ਆਪਣੇ ਘਰ ਜਾਣਾ ਪਿਆ। ਇਸ ਘਟਨਾ ਦੀ ਸੂਚਨਾ ਉਸ ਨੇ ਦੁਰਗਿਆਨਾ ਪੁਲਸ ਚੌਕੀ ਨੂੰ ਦਿੱਤੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।