BREAKING NEWS
Search

ਪਿੰਡਾਂ ਵਾਲਿਆਂ ਦੇ ਬਾਰੇ ਕੋਰੋਨਾ ਵਾਇਰਸ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਕਾਰਨ ਦੇਸ਼ ਵਿਚ ਸਥਿਤੀ ਵਧੇਰੇ ਚਿੰ-ਤਾ-ਜ-ਨ-ਕ ਹੋ ਰਹੀ ਹੈ। ਜਿਸ ਕਾਰਨ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਕਰੋਨਾ ਦੇ ਵਧ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਸਰਕਾਰ ਵੱਲੋਂ ਸਾਰੇ ਵਿਦਿਅਕ ਅਦਾਰਿਆਂ ਨੂੰ 30 ਅਪਰੈਲ ਤੱਕ ਬੰਦ ਕੀਤਾ ਗਿਆ। ਉਥੇ ਹੀ ਵੱਧ ਪ੍ਰ-ਭਾ-ਵਿ-ਤ ਹੋਣ ਵਾਲੇ ਸੂਬਿਆਂ ਵਿੱਚ ਟੈਸਟ ਅਤੇ ਟੀਕਾ ਕਰਨ ਦੀ ਸਮਰੱਥਾ ਨੂੰ ਵਧਾਉਣ ਦੇ ਆਦੇਸ਼ ਵੀ ਲਾਗੂ ਕੀਤੇ ਗਏ ਹਨ। ਸਰਕਾਰ ਵੱਲੋਂ ਕ੍ਰੋਨਾ ਨਾਲ ਵੱਧ ਪ੍ਰਭਾਵਿਤ ਹੋਣ ਵਾਲੇ ਸੂਬਿਆਂ ਵਿੱਚ ਸਖਤੀ ਵਧਾਉਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਕਈ ਸੂਬਿਆਂ ਅੰਦਰ ਕੁਝ ਜਗਹਾ ਤੇ ਤਾਲਾਬੰਦੀ ਵੀ ਕੀਤੀ ਜਾ ਰਹੀ ਹੈ।

ਇਸ ਕਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਤ ਮਹਾਰਾਸ਼ਟਰ ਹੋਇਆ ਹੈ। ਪਿੰਡਾਂ ਵਾਲਿਆਂ ਦੇ ਬਾਰੇ ਕਰੋਨਾ ਵਾਇਰਸ ਨੂੰ ਲੈ ਕੇ ਆਈ ਵੱਡੀ ਤਾਜਾ ਖਬਰ। ਦੇਸ਼ ਅੰਦਰ ਕਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੀ ਗੱਲ ਕਰਦੇ ਹੋਏ ਦੇਸ਼ ਦੇ ਉੱਪ ਰਾਸ਼ਟਰਪਤੀ ਵੱਲੋਂ ਕਿਹਾ ਗਿਆ ਹੈ ਕਿ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਕਰੋਨਾ ਪੇਂਡੂ ਖੇਤਰਾਂ ਨੂੰ ਪ੍ਰਭਾਵਤ ਨਹੀਂ ਕਰ ਰਿਹਾ ਹੈ। ਇਹ ਗੱਲ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਵੱਲੋਂ ਆਖੀ ਗਈ ਹੈ।

ਉਨ੍ਹਾਂ ਆਖਿਆ ਕਿ ਅਸੀਂ ਸ਼ਹਿਰਾਂ ਵਿਚ ਰਹਿੰਦੇ ਹਾਂ ਅਤੇ ਪੱਛਮੀ ਸੱਭਿਅਤਾ ਸਾਡੇ ਤੇ ਹਾ-ਵੀ ਹੋ ਰਹੀ ਹੈ ਅਤੇ ਅਸੀਂ ਪੀਜ਼ੇ ,ਬਰਗਰ ਖਾਣ ਵੱਲ ਧਿਆਨ ਦੇ ਰਹੇ ਹਨ ਅਤੇ ਆਪਣਾ ਸਿਹਤਮੰਦ ਭੋਜਨ ਨਹੀਂ ਖਾਂਦੇ, ਜੋ ਸਾਨੂੰ ਖਾਣਾ ਚਾਹੀਦਾ ਹੈ। ਅਸੀਂ ਸ਼ਹਿਰੀ ਖੇਤਰਾਂ ਚ ਰਹਿੰਦੇ ਹਾਂ ਤੇ ਸੂਰਜ ਤੋਂ ਬਚਦੇ ਹਾਂ। ਸਾਡੇ ਕੋਲ ਸਭ ਕੁਝ ਬੰਦ ਹੈ, ਕਾਰਾਂ ਵੀ ਬੰਦ ਹਨ, ਮਕਾਨ ਵੀ ਬੰਦ , ਰੈਸਟੋਰੈਂਟ ਬੰਦ, ਦਫ਼ਤਰ ਬੰਦ, ਤੇ ਹੁਣ ਸਭ ਦੇ ਦਿਮਾਗ ਵੀ ਬੰਦ ਹੋ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸਿਹਤਮੰਦ ਭੋਜਨ ਖਾਣ ਅਤੇ ਮਾਨਸਿਕ ਤ-ਣਾ-ਅ ਤੋਂ ਦੂਰ ਰਹਿਣ ਤੇ ਸਖਤ ਮਿਹਨਤ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਦੂਜੀਆਂ ਬੀਮਾਰੀਆਂ ਬਾਅਦ ਮਾਨਸਿਕ ਤ-ਣਾ-ਅ ਦਾ ਇਲਾਜ ਵੀ ਕਰਨਾਂ ਚਾਹੀਦਾ ਹੈ।

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਤੋਂ ਬਚਣ ਲਈ ਸਖ਼ਤ ਮਿਹਨਤ ਵਾਲੀ ਜੀਵਨ ਸ਼ੈਲੀ ਨੂੰ ਅਪਨਾਉਣ, ਤੇ ਆਪਣੇ ਪੁਰਖਿਆਂ ਤੋਂ ਸਿੱਖਣ ਦੀ ਲੋੜ ਹੈ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਤੇ ਆਲਸ ਨੂੰ ਦੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੇ ਲੋਕ ਕਰੋਨਾ ਤੋਂ ਪ੍ਰਭਾਵਤ ਨਹੀਂ ਹੁੰਦੇ ਕਿਉਂਕਿ ਉਹ ਲੋਕ ਸਿਹਤਮੰਦ ਜਿੰਦਗੀ ਜਿਉਂਦੇ ਹਨ ਅਤੇ ਖੁੱਲ੍ਹੀ ਹਵਾਦਾਰ ਥਾਂ ਤੇ ਰਹਿੰਦੇ ਹਨ।