BREAKING NEWS
Search

ਨਵਜੋਤ ਸਿੱਧੂ ਦੀ ਸਿਹਤ ਹੋਈ ਖਰਾਬ ਲਿਆਂਦਾ ਗਿਆ ਜੇਲ੍ਹ ਚੋਂ ਬਾਹਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

34 ਸਾਲ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੀ ਗਈ, ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ , ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ । ਹਾਲਾਂਕਿ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਸਰੰਡਰ ਕਰਨ ਤੋਂ ਪਹਿਲਾਂ ਕੁਝ ਸਮਾਂ ਮਿਲ ਸਕੇ, ਪਰ ਮਾਨਯੋਗ ਅਦਾਲਤ ਦੇ ਵੱਲੋਂ ਕੁਝ ਰਾਹਤ ਨਹੀ ਦਿੱਤੀ ਗਈ । ਆਖਰਕਾਰ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਸਰੰਡਰ ਕਰਨਾ ਪਿਆ । ਨਵਜੋਤ ਸਿੰਘ ਸਿੱਧੂ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਇੱਕ ਹਫ਼ਤੇ ਦੀ ਰਾਹਤ ਸਿੱਧੂ ਦੇ ਵਕੀਲ ਤੇ ਵੱਲੋਂ ਮੰਗੀ ਜਾ ਰਹੀ ਸੀ , ਪਰ ਕੋਈ ਰਾਹਤ ਨਹੀਂ ਮਿਲੀ ।

ਇਸੇ ਵਿਚਕਾਰ ਹੁਣ ਨਵਜੋਤ ਸਿੰਘ ਸਿੱਧੂ ਦੀ ਸਿਹਤ ਨਾਲ ਸੰਬੰਧਤ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਖ਼ਰਾਬ ਹੋਈ ਸਿਹਤ ਕਾਰਨ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਹੈ । ਪਟਿਆਲਾ ਦੀ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਦੀ ਸਿਹਤ ਅੱਜ ਖਰਾਬ ਹੋ ਚੁੱਕੀ ਹੈ ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ । ਜਿੱਥੇ ਡਾਕਟਰਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਇਲਾਜ ਕੀਤਾ ਜਾ ਰਿਹਾ ਹੈ , ਜ਼ਿਕਰਯੋਗ ਹੈ ਕਿ ਡਾਕਟਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਤੇ ਟੈਸਟ ਵੀ ਕੀਤੇ ਜਾ ਰਹੇ ਹਨ ।

ਉੱਥੇ ਹੀ ਸਿੱਧੂ ਨੇ ਸੁਪਰੀਮ ਕੋਰਟ ਤੋਂ ਮੈਡੀਕਲ ਕਰਾਉਣ ਤੇ ਇਕ ਹਫ਼ਤੇ ਦੀ ਰਾਹ ਦੀ ਮੰਗ ਕੀਤੀ ਸੀ । ਦੱਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਿੱਧੂ ਦੀ ਸਿਹਤ ਦਾ ਹਵਾਲਾ ਦਿੰਦੇ ਹੋਇਆਂ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਤੇ ਲੀਵਰ ਚ ਇਨਫੈਕਸ਼ਨ ਦੀ ਸਮੱਸਿਆ ਹੈ ਤੇ ਜਿਸ ਕਾਰਨ ਉਨ੍ਹਾਂ ਨੂੰ ਕਣਕ ਖਾਣ ਤੋਂ ਪਰਹੇਜ਼ ਕਰਨਾ ਪਵੇਗਾ ।

ਜਿਸ ਕਾਰਨ ਉਨ੍ਹਾਂ ਨੂੰ ਸਪੈਸ਼ਲ ਡਾਈਟ ਦੀ ਜ਼ਰੂਰਤ ਹੈ । ਸਪੈਸ਼ਲ ਡਾਈਟ ਵਿੱਚ ਕੁਝ ਫਲ ਅਤੇ ਖ਼ਾਸ ਪ੍ਰਕਾਰ ਦੀ ਡਾਈਟ ਲੈਣੀ ਪਵੇਗੀ । ਜਿਸ ਕਾਰਨ ਉਹ ਜੇਲ੍ਹ ਦੀ ਦਾਲ ਰੋਟੀ ਨਹੀਂ ਖਾ ਰਹੇ ਹਨ । ਉਨ੍ਹਾਂ ਵੱਲੋਂ ਆਪਣੀ ਡਾਈਟ ਦੇ ਹਿਸਾਬ ਨਾਲ ਖਾਣੇ ਦੀ ਮੰਗ ਕੀਤੀ ਜਾ ਰਹੀ ਹੈ , ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੀਤੇ ਦਿਨੀਂ 1988 ਦੇ ‘ਰੋਡ ਰੇਜ’ ਕੇਸ ਵਿੱਚ ਨਵਜੋਤ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ।