BREAKING NEWS
Search

ਕੱਲ੍ਹ ਦੀ ਰੈਲੀ ਤੋਂ ਬਾਅਦ ਹੁਣ ਲੱਖੇ ਸਿਧਾਣੇ ਬਾਰੇ ਹੁਣ ਆਈ ਇਹ ਵੱਡੀ ਤਾਜਾ ਖਬਰ

ਤਾਜਾ ਵੱਡੀ ਖਬਰ

ਦੇਸ਼ ਅੰਦਰ ਮੌਜੂਦਾ ਸਮੇਂ ਕਈ ਤਰ੍ਹਾਂ ਦੇ ਮੁੱਦੇ ਹਨ ਜਿਸ ਦਾ ਸਬੰਧ ਇਸ ਦੇਸ਼ ਦੀ ਤਰੱਕੀ ਦੇ ਰਸਤੇ ਦੇ ਵਿਚ ਯੋਗਦਾਨ ਪਾਉਣ ਵਾਲੇ ਅਹਿਮ ਕਾਰਕਾਂ ਨਾਲ ਹੈ। ਵੈਸੇ ਤਾਂ ਭਾਰਤ ਦੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਕਾਰਕ ਮੌਜੂਦ ਹਨ ਪਰ ਇਹਨਾਂ ਵਿਚੋਂ ਇੱਕ ਅਜਿਹਾ ਕਾਰਕ ਹੈ ਜਿਸ ਦੇ ਨਾਲ ਜੁੜਿਆ ਹੋਇਆ ਇਕ ਅੰਦੋਲਨ ਪੂਰੇ ਦੇਸ਼ ਵਿਚ ਚੱਲ ਰਿਹਾ ਹੈ ਜਿਸ ਨੂੰ ਵੱਖ ਵੱਖ ਧਿਰਾਂ ਵੱਲੋਂ ਸਮਰਥਨ ਵੀ ਕੀਤਾ ਜਾ ਚੁੱਕਾ ਹੈ। ਮੌਜੂਦਾ ਸਮੇਂ ਚਲਾਇਆ ਜਾ ਰਿਹਾ ਇਹ ਕਿਸਾਨ ਅੰਦੋਲਨ ਹੈ ਜਿਸ ਵਿਚ ਕੇਂਦਰ ਸਰਕਾਰ ਨੂੰ ਜਾਰੀ ਕੀਤੇ ਗਏ ਖੇਤੀ ਸੋਧ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਹਨ ਅਤੇ ਇਨ੍ਹਾਂ ਵਿਚੋਂ ਇਕ ਖ਼ਬਰ ਇਸ ਅੰਦੋਲਨ ਦੇ ਨਾਲ ਚਰਚਾ ਵਿਚ ਆਏ ਲੱਖਾ ਸਿਧਾਣਾ ਦੇ ਬਾਰੇ ਵਿਚ ਆ ਰਹੀ ਹੈ। ਲੱਖਾ ਸਿਧਾਣਾ ਨੇ ਬੀਤੇ ਮੰਗਲ ਵਾਰ ਨੂੰ ਬਠਿੰਡਾ ਦੇ ਮਹਿਰਾਜ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਸੀ ਜਿਸਦੇ ਵਿੱਚ ਸ਼ਾਮਲ ਹੋ ਕੇ ਉਸ ਨੇ ਆਏ ਹੋਏ ਲੋਕਾਂ ਅਤੇ ਖਾਸਕਰ ਨੌਜਵਾਨਾਂ ਨੂੰ ਸੰਬੋਧਨ ਵੀ ਕੀਤਾ ਸੀ। ਜਿਸ ਦੀ ਵੀਡੀਓ ਫੇਸਬੁੱਕ ਦੇ ਉਪਰ ਸਾਂਝੀ ਹੋ ਚੁੱਕੀ ਹੈ।

ਲੱਖਾ ਸਿਧਾਣਾ ਨੇ ਆਖਿਆ ਕਿ ਜੇ ਉਹ ਗ੍ਰਿਫਤਾਰ ਵੀ ਹੋ ਗਿਆ ਤਾਂ ਕੋਈ ਗੱਲ ਨਹੀਂ ਪਰ ਇਹ ਅੰਦੋਲਨ ਜਿੱਤੇ ਬਿਨਾਂ ਉਹ ਵਾਪਸ ਨਹੀਂ ਆਵੇਗਾ। ਫਿਲਹਾਲ ਇਸ ਮਹਿਰਾਜ ਰੈਲੀ ਦੇ ਵਿੱਚ ਆਏ ਹੋਏ ਲੋਕਾਂ ਦੇ ਭਾਰੀ ਇਕੱਠ ਨੂੰ ਦੇਖ ਕੇ ਲੱਖਾ ਸਿਧਾਣਾ ਕਾਫੀ ਖੁਸ਼ ਨਜ਼ਰ ਆ ਰਿਹਾ ਸੀ। ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਲੱਖੇ ਨੇ ਕਿਹਾ ਕਿ ਲੋਕਾਂ ਨੂੰ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਦਾ ਮੂੰਹ ਤੋ- ੜ ਜਵਾਬ ਦੇਣਾ ਚਾਹੀਦਾ ਹੈ। ਆਪਣੇ ਉੱਪਰ ਲੱਗੇ ਹੋਏ ਇਲਜ਼ਾਮਾਂ ਬਾਰੇ ਬੋਲਦੇ ਹੋਏ

ਉਸ ਨੇ ਆਖਿਆ ਕਿ ਇਹ ਸਾਰੇ ਦੇ ਸਾਰੇ ਇ-ਲ-ਜ਼ਾ-ਮ ਬਿਲਕੁਲ ਬੇ-ਬੁ-ਨਿ-ਆ-ਦ ਹਨ ਜਿਨ੍ਹਾਂ ਜ਼ਰੀਏ ਪੁਲਸ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਲੱਖਾ ਸਿਧਾਣਾ ਨੇ ਮਹਿਰਾਜ ਵਿਖੇ ਹੋਏ ਰੈਲੀ ਨੂੰ ਲੈ ਕੇ ਅਕਾਲੀ ਅਤੇ ਕਾਂਗਰਸ ਪਾਰਟੀਆਂ ਨੂੰ ਕੋਈ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਹੈ।