BREAKING NEWS
Search

ਇਸ ਮਹਾਨ ਪੰਜਾਬੀ ਸਖਸ਼ੀਅਤ ਦੀ ਹੋਈ ਅਚਾਨਕ ਮੌਤ ਕੱਲ੍ਹ 11 ਵਜੇ ਹੋਵੇਗਾ ਸਸਕਾਰ

ਤਾਜਾ ਵੱਡੀ ਖਬਰ

ਕੋਰੋਨਾ ਦੇ ਇਸ ਭਿਆਨਕ ਕਾਲ ਵਿੱਚ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿੱਥੇ ਲੋਕ ਕੋਰੋਨਾ ਕਾਰਨ ਮਰ ਰਹੇ ਨੇ, ਉੱਥੇ ਹੀ ਕੁਝ ਲੋਕ ਕੁਦਰਤੀ ਜਾਂ ਅਣਿਆਈ ਮੌਤ ਵੀ ਮਰ ਰਹੇ ਨੇ। ਕੁਝ ਖਾਸ ਅਜਿਹੇ ਲੋਕ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦੇ ਨੇ ਜਿਨ੍ਹਾਂ ਦਾ ਘਾਟਾ ਆਉਣ ਵਾਲੀਆਂ ਕਈ ਸਦੀਆਂ ਵਿੱਚ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਪਿਛਲੇ ਦਿਨੀਂ ਸਾਨੂੰ ਬਹੁਤ ਸਾਰੀਆਂ ਫਿਲਮੀ ਜਗਤ, ਰਾਜਨੀਤਿਕ ਜਗਤ, ਖੇਡ ਜਗਤ, ਧਾਰਮਿਕ ਜਗਤ, ਕਲਾ ਜਗਤ ਅਤੇ ਸਾਹਿਤ ਜਗਤ ਦੀਆਂ ਮਹਾਨ ਸ਼ਕਸੀਅਤਾਂ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ।

ਇਨ੍ਹਾਂ ਵਲੋਂ ਕੀਤੇ ਗਏ ਕਾਰਜਾਂ ਸਦਕਾ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਅੱਜ ਵੀ ਯਾਦ ਰੱਖ ਰਹੇ ਹਨ। ਬੀਤੇ ਦਿਨੀਂ ਪੰਜਾਬ ਦੇ ਮਸ਼ਹੂਰ ਗਾਇਕ ਕੇ. ਦੀਪ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਸਾਰਾ ਪੰਜਾਬੀ ਸੰਗੀਤ ਜਗਤ ਗਹਿਰੇ ਸ਼ੋਕ ਵਿੱਚ ਚਲਾ ਗਿਆ ਸੀ। ਅਤੇ ਅੱਜ ਇਕ ਹੋਰ ਗ਼ਮਗੀਨ ਖ਼ਬਰ ਸਾਡੇ ਸਾਰਿਆਂ ਵਾਸਤੇ ਆ ਰਹੀ ਹੈ। ਪੰਜਾਬੀ ਮਾਂ ਬੋਲੀ ਦੇ ਅਨਮੋਲ ਹੀਰੇ ਮੋਹਨ ਸਿੰਘ ਦਾ ਸੋਮਵਾਰ ਸਵੇਰ ਦਿਹਾਂਤ ਹੋ ਗਿਆ।

ਉਹ 90 ਸਾਲ ਦੀ ਉਮਰ ਦੇ ਸਨ। ਬਜ਼ੁਰਗ ਅਵਸਥਾ ਕਾਰਨ ਉਹ ਤਕਰੀਬਨ 2 ਸਾਲਾਂ ਤੋਂ ਤੁਰਨ ਫਿਰਨ ਵਿੱਚ ਅਸਮਰੱਥ ਸਨ। ਜਿਸ ਕਾਰਨ ਉਨ੍ਹਾਂ ਬੀਤੇ ਇਹ ਦੋ ਸਾਲ ਮੰਜੇ ਉੱਤੇ ਪੈ ਕੇ ਹੀ ਗੁਜ਼ਾਰੇ। ਮੋਹਨ ਸਿੰਘ ਜੀ ਰਵੀ ਸਾਹਿਤ ਪ੍ਰਕਾਸ਼ਨ ਦੇ ਮਾਲਕ ਵੀ ਸਨ। ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਤਿੰਨ ਪੁਸਤਕਾਂ ਦੀ ਸੰਪਾਦਨਾ ਕੀਤੀ। ਉਨ੍ਹਾਂ ਵੱਲੋਂ ਛਪ ਕੇ ਪ੍ਰਕਾਸ਼ਿਤ ਹੋਏ ਪੰਜਾਬੀ ਬੋਲੀਆਂ ਦੇ ਸੰਗ੍ਰਹਿ ਨੂੰ ਕਲਾ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਅਤੇ ਪਿਆਰ ਮਿਲਿਆ।

ਉਨ੍ਹਾਂ ਦੀ ਹੋਈ ਇਸ ਮੌਤ ਕਾਰਨ ਸਮੁੱਚੇ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪੈ ਗਿਆ ਹੈ। ਉਹ ਆਪਣੇ ਪਿੱਛੇ ਇੱਕ ਬੇਟਾ ਅਤੇ ਤਿੰਨ ਬੇਟੀਆਂ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰ-ਸ-ਕਾ- ਰ ਮੰਗਲਵਾਰ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਸੋਸ਼ਲ ਮੀਡੀਆ ਉਪਰ ਉਨ੍ਹਾਂ ਦੀ ਹੋਈ ਇਸ ਮੌਤ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।