BREAKING NEWS
Search

ਇਸ ਮਸ਼ਹੂਰ ਬੋਲੀਵੁਡ ਐਕਟਰ ਨੂੰ ਕਰਾਇਆ ਗਿਆ ICU ਚ ਦਾਖਲ, ਅਮਿਤਾਬ ਅਤੇ ਅਕਸ਼ੇ ਨੂੰ ਕਹਿ ਰਿਹਾ ਇਹ ਗਲ੍ਹ

ਬੋਲੀਵੁਡ ਐਕਟਰ ਨੂੰ ਕਰਾਇਆ ਗਿਆ ICU ਚ ਦਾਖਲ

ਜਦੋਂ ਵੀ ਇਨਸਾਨ ਦਾ ਮਨ ਉਦਾਸ ਹੁੰਦਾ ਹੈ ਤਾਂ ਆਪਣੀ ਇਸ ਉਦਾਸੀ ਤੋਂ ਛੁਟਕਾਰਾ ਪਾਉਣ ਵਾਸਤੇ ਮਨੋਰੰਜਨ ਦਾ ਸਾਧਨ ਲੱਭਦਾ ਹੈ। ਫਿਲਮਾਂ ਇੱਕ ਮਾਤਰ ਅਜਿਹਾ ਸਾਧਨ ਹਨ ਜਿਸ ਨਾਲ ਇਨਸਾਨ ਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ। ਜਿਸ ਨਾਲ ਮਨੁੱਖ ਆਪਣੀਆਂ ਚਿੰਤਾਵਾਂ ਤੋਂ ਕੁਝ ਹੱਦ ਤੱਕ ਮੁਕਤੀ ਪਾਉਣ ਵਿੱਚ ਸਫਲ ਹੋ ਜਾਂਦਾ ਹੈ। ਪਰ ਇਹਨਾਂ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਵੀ ਆਮ ਇਨਸਾਨ ਦੀ ਜਿੰਦਗੀ ਜਿਉਂਦੇ ਹਨ ਜਿਨ੍ਹਾਂ ਨੂੰ ਕਈ ਵਾਰੀ ਮਾੜੇ ਸਮੇਂ ਵਿੱਚ ਆਪਣੇ ਸਾਥੀ ਕਲਾਕਾਰਾਂ ਦੀ ਜ਼ਰੂਰਤ ਪੈਂਦੀ ਹੈ।

ਬਾਲੀਵੁੱਡ ਦਾ ਇੱਕ ਅਜਿਹਾ ਮਸ਼ਹੂਰ ਅਦਾਕਾਰ ਇਸ ਸਮੇਂ ਮੁਸ਼ਕਲ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ। ਇਸ ਅਦਾਕਾਰਾ ਦਾ ਨਾਮ ਸ਼ਿਵ ਕੁਮਾਰ ਵਰਮਾ ਹੈ ਜਿਸ ਨੇ ਬਹੁਤ ਸਾਰੇ ਸ਼ੋਅ ਅਤੇ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਸ਼ਿਵ ਕੁਮਾਰ ਦੀ ਹਾਲਤ ਗੰਭੀਰ ਹੋਣ ਕਰਕੇ ਵੈਂਟੀਲੇਟਰ ਉਪਰ ਰੱਖਿਆ ਗਿਆ ਹੈ। ਮਾਲੀ ਹਾਲਤ ਚੰਗੀ ਨਾ ਹੋਣ ਕਰਕੇ ਸਿਨਟਾ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਸਿਨੇ ਅਤੇ ਟੀਵੀ ਕਲਾਕਾਰ ਐਸੋਸੀਏਸ਼ਨ ਨੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਮਿਤਾਭ ਬੱਚਨ, ਸਲਮਾਨ ਖਾਨ ਅਤੇ ਅਕਸ਼ੇ ਕੁਮਾਰ ਅੱਗੇ ਮਦਦ ਕਰਨ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਸ਼ਿਵ ਕੁਮਾਰ ਵਰਮਾ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਮੁਸ਼ਕਿਲਾਂ ਭਰੇ ਦੌਰ ਵਿੱਚੋਂ ਗੁਜਰ ਰਹੇ ਹਨ। ਇਸ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਆਪਣੀ ਨੌਕਰੀਆਂ ਗੁਆ ਲੈਣ ਅਤੇ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਨ੍ਹਾਂ ਦੇ ਵਿੱਚ ਬਹੁਤ ਸਾਰੇ ਕਲਾਕਾਰ ਵੀ ਸ਼ਾਮਲ ਹਨ ਜੋ ਪਹਿਲਾਂ ਮਨੋਰੰਜਨ ਜਗਤ ਦੇ ਚਮਕਦੇ ਸਿਤਾਰੇ ਹੋਇਆ ਕਰਦੇ ਸਨ। ਸ਼ਿਵ ਕੁਮਾਰ ਵਰਮਾ ਬਹੁਤ ਸਾਰੀਆਂ ਫ਼ਿਲਮਾਂ ਦੇ ਨਾਲ ਟੀਵੀ ਸ਼ੋਅ ਵਿੱਚ ਵੀ ਨਜ਼ਰ ਆ ਚੁੱਕੇ ਹਨ।

ਸਿਨੇ ਅਤੇ ਟੀਵੀ ਕਲਾਕਾਰ ਐਸੋਸੀਏਸ਼ਨ ਨੇ ਇਕ ਟਵੀਟ ਕਰ ਸ਼ਿਵ ਕੁਮਾਰ ਦੀ ਕਮਜ਼ੋਰ ਸਿਹਤ ਬਾਰੇ ਸਮੂਹ ਕਲਾਕਾਰਾਂ ਨੂੰ ਜਾਣੂ ਕਰਵਾਇਆ ਸੀ ਜਿਸ ਵਿਚ ਉਨ੍ਹਾਂ ਲਿਖਿਆ ਕਿ ਸ਼ਿਵ ਕੁਮਾਰ ਸੀਓਪੀਡੀ ਬਿਮਾਰੀ ਤੋਂ ਜੂਝ ਰਹੇ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਪਰ ਉਨ੍ਹਾਂ ਨੇ ਅਜੇ ਹੋਰ ਵੀ ਟੈਸਟ ਕਰਵਾਉਣੇ ਹਨ। ਜਿਸ ਲਈ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਹੈ। ਅਸੀਂ ਮਨੋਜ ਜੋਸ਼ੀ, ਅਮਿਤ ਬਹਿਲ, ਸਲਮਾਨ ਖ਼ਾਨ, ਅਕਸ਼ੈ ਕੁਮਾਰ ਅਤੇ ਵਿਦਿਆ ਬਾਲਨ ਅੱਗੇ ਸਹਾਇਤਾ ਦੀ ਮੰਗ ਕਰਦੇ ਹਾਂ। ਇਸ ਬਾਰੇ ਅਮਿਤ ਬਹਿਲ ਨੇ ਆਖਿਆ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ 50 ਹਜ਼ਾਰ ਰੁਪਏ ਤੁਰੰਤ ਸ਼ਿਵ ਕੁਮਾਰ ਦੇ ਖਾਤੇ ਵਿੱਚ ਭੇਜ ਦਿੱਤੇ।