BREAKING NEWS
Search

ਇਸ ਜਗ੍ਹਾ ਤੇ ਬਰਡ ਫਲੂ ਦਾ ਮਿਲਿਆ ਕੇਸ -ਅੰਡਾ ਚਿਕਿਨ ਵੇਚਣ ਤੇ ਲਗੀ ਰੋਕ

ਆਈ ਤਾਜਾ ਵੱਡੀ ਖਬਰ

ਭਾਰਤ ਵਿਚ ਅਜੇ ਕਰੋਨਾ ਦਾ ਕਹਿਰ ਖਤਮ ਨਹੀਂ ਹੋਇਆ ਉਸ ਤੋਂ ਬਾਅਦ ਕੋਈ ਨਾ ਕੋਈ ਹੋਰ ਮੁ-ਸੀ-ਬ-ਤ ਸਾਹਮਣੇ ਆ ਰਹੀ ਹੈ। ਇਸ ਦੁਨੀਆਂ ਦੇ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ ਜੋ ਇਨਸਾਨ ਤੇ ਜਾਨਵਰਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਮੌਜੂਦਾ ਸਮੇਂ ਦੇ ਵਿੱਚ ਵੀ ਇਸ ਵਿਸ਼ਵ ਦੇ ਵਿਚ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਦੀ ਕਰੋਪੀ ਛਾਈ ਹੋਈ ਹੈ ਜਿਸ ਨੇ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਉੱਥੇ ਹੀ ਇਕ ਹੋਰ ਬਿਮਾਰੀ ਨੇ ਮੁੜ ਤੋਂ ਆਪਣਾ ਹੱਲਾ ਇਸ ਸੰਸਾਰ ਦੇ ਵਿਚ ਬੋਲ ਦਿੱਤਾ ਹੈ।

ਜਾਨਵਰਾਂ ਅਤੇ ਪੰਛੀਆਂ ਤੋਂ ਮਨੁੱਖਾਂ ਵਿੱਚ ਆਉਣ ਵਾਲੀ ਇਸ ਬਿਮਾਰੀ ਨੂੰ ਲੋਕ ਬਰਡ ਫਲੂ ਦੇ ਨਾਮ ਨਾਲ ਜਾਣਦੇ ਹਨ। ਬੀਤੇ ਕਈ ਵਰ੍ਹਿਆਂ ਦੌਰਾਨ ਇਸ ਬਿਮਾਰੀ ਦੇ ਨਾਲ ਸੰ-ਕ੍ਰ-ਮਿ-ਤ ਹੋਏ ਲੋਕਾਂ ਦੀ ਗਿਣਤੀ ਵਧੀ ਹੈ। ਹੁਣ ਮੌਜੂਦਾ ਸਮੇਂ ਦੌਰਾਨ ਭਾਰਤ ਵਿਚ ਇਸ ਬਿਮਾਰੀ ਦਾ ਇਕ ਵੱਡਾ ਹਮਲਾ ਹੋਇਆ। ਜਿਸ ਦੌਰਾਨ ਭਾਰੀ ਤਾਦਾਦ ਵਿਚ ਜਾਨਵਰਾਂ ਅਤੇ ਪੰਛੀਆਂ ਦੇ ਸੰ-ਕ੍ਰ-ਮਿ-ਤ ਹੋਣ ਦੀਆਂ ਖਬਰਾਂ ਆਈਆਂ ਸਨ। ਇਸ ਜਗ੍ਹਾ ਤੇ ਬਰਡ ਫਲੂ ਦਾ ਨਵਾਂ ਕੇਸ ਮਿਲਿਆ ਹੈ, ਅੰਡਾ ਚਿਕਨ ਵੇਚਣ ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਦੇਸ਼ ਵਿੱਚ ਕਰੋਨਾ ਦੇ ਨਾਲ ਨਾਲ ਬਰਡ ਫਲੂ ਦਾ ਕਹਿਰ ਵੀ ਵਧਦਾ ਜਾ ਰਿਹਾ ਹੈ। ਹੁਣ ਗੁਜਰਾਤ ਦੇ ਅਹਿਮਦਾਬਾਦ ਦੇ ਸੋਲਾ ਇਲਾਕੇ ਵਿੱਚ ਵੀ ਪੋਲਟਰੀ ਫਾਰਮ ਵਿੱਚ ਬਰਡ ਫਲੂ ਦੇ ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਗੁਜਰਾਤ ਦੇ ਨਾਲ ਲਗਦੇ ਮਹਾਰਾਸ਼ਟਰ ਵਿੱਚ ਵੀ 3 ਮਾਰਚ ਨੂੰ 79 ਪੰਛੀਆਂ ਦੀ ਮੌਤ ਬਰਡ ਫਲੂ ਕਾਰਨ ਹੋਈ ਹੈ। ਮਾ-ਰੇ ਗਏ ਇਨ੍ਹਾਂ ਪੰਛੀਆਂ ਵਿੱਚ 75 ਪੰਛੀ ਪੋਲਟਰੀ ਫਾਰਮ ਵਿੱਚ ਸਨ। ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ

ਅਹਿਮਦਾਬਾਦ ਵਿੱਚ ਅੰਡੇ ਅਤੇ ਖਾਧ ਸਮੱਗਰੀ ਨੂੰ ਨਸ਼ਟ ਕਰਨ ਦਾ ਹੁਕਮ ਦੇ ਦਿੱਤਾ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਡਫਲੂ ਕੇਸ ਪਾਏ ਜਾਣ ਤੋਂ ਬਾਅਦ ਉਸ ਖੇਤਰ ਦੇ 10 ਕਿਲੋਮੀਟਰ ਦੇ ਦਾਇਰੇ ਵਿਚ ਚਿਕਨ ਅਤੇ ਮੀਟ , ਅੰਡੇ ਵੇਚਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਵੀ ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ।