BREAKING NEWS
Search

ਅੱਜ ਪੰਜਾਬ ਚ ਕੋਰੋਨਾ ਨਾਲ ਹੋਈਆਂ ਏਨੀਆਂ ਮੌਤਾਂ ਅਤੇ ਆਏ ਏਨੇ ਪੌਜੇਟਿਵ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੇ ਮਰੀਜ਼ ਨਿੱਤ ਨਵੇਂ ਮਰੀਜ਼ ਆਏ ਹਨ। ਜਿਸ ਕਾਰਨ ਇਸ ਬਿਮਾਰੀ ਨਾਲ ਸੰਕ੍ਰਮਿਤ ਹੋਈ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਇਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਜਿਸ ਨੂੰ ਦੇਖਦੇ ਚਲਦਿਆਂ ਪੰਜਾਬ ਵਿੱਚ ਅੱਜ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਨਾਲ ਹੀ ਕੋਰੋਨਾ ਮਹਾਂਮਾਰੀ ਤੋਂ ਬਚਣ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਹਨ।

ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਸੰਸਾਰ ਵਿਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 40,383,185 ਹੋ ਗਈ ਹੈ ਜਿਸ ਵਿਚ ਅਮਰੀਕਾ 8,392,254 ਮਰੀਜ਼ਾਂ ਦੀ ਗਿਣਤੀ ਨਾਲ ਅਜੇ ਵੀ ਪਹਿਲੇ ਸਥਾਨ ‘ਤੇ ਹੈ। ਜੇਕਰ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 7,555,776 ਹੈ। ਪਰ ਭਾਰਤ ਦੇ ਸੂਬੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਵਿੱਚ ਅੱਜ ਕੁੱਲ 454 ਨਵੇਂ ਮਾਮਲੇ ਸਾਹਮਣੇ ਆਏ ਹਨ।

ਹੁਣ ਤੱਕ ਦੇ ਪੰਜਾਬ ਦੇ ਹਲਾਤਾਂ ਤੇ ਨਜ਼ਰ ਮਾਰੀਏ ਤਾਂ 128,103 ਲੋਕ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 118,767 ਹੈ ਅਤੇ 5,307 ਮਰੀਜ਼ ਇਲਾਜ ਅਧੀਨ ਹਨ। 117 ਅਜਿਹੇ ਮਰੀਜ਼ ਹਨ ਜਿਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਅਤੇ 27 ਮਰੀਜ਼ਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਹਨਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ। ਪੰਜਾਬ ਵਿੱਚ ਹੁਣ ਤੱਕ 4,029 ਮਰੀਜ਼ ਕੋਰੋਨਾ ਵਾਇਰਸ ਕਾਰਨ ਆਪਣਾ ਦਮ ਤੋੜ ਚੁੱਕੇ ਹਨ।

ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ 884 ਮਰੀਜ਼ਾਂ ਨੂੰ ਵੱਖ ਵੱਖ ਹਸਪਤਾਲਾਂ ਵਿਚੋਂ ਛੁੱਟੀ ਮਿਲ਼ ਗਈ। ਇਨ੍ਹਾਂ ਵਿੱਚ ਲੁਧਿਆਣੇ ਤੋਂ 107, ਪਟਿਆਲੇ 43, ਐੱਸ.ਏ.ਐੱਸ. 35, ਅੰਮ੍ਰਿਤਸਰ 87, ਗੁਰਦਾਸਪੁਰ 26, ਬਠਿੰਡਾ 60, ਹੁਸ਼ਿਆਰਪੁਰ 209, ਪਠਾਨਕੋਟ 52, ਸੰਗਰੂਰ 7, ਕਪੂਰਥਲਾ 29, ਫਰੀਦਕੋਟ 43, ਮੁਕਤਸਰ 20, ਫਾਜ਼ਿਲਕਾ 46, ਮੋਗਾ 13, ਰੋਪੜ 18, ਫਤਹਿਗੜ੍ਹ ਸਾਹਿਬ 5, ਬਰਨਾਲਾ 3, ਤਰਨਤਾਰਨ 29, ਸ਼ਹੀਦ ਭਗਤ ਸਿੰਘ ਨਗਰ 24 ਅਤੇ ਮਾਨਸਾ ਤੋਂ 28 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਆਏ।

ਅੱਜ ਆਈਆਂ ਰਿਪੋਰਟਾਂ ਦੇ ਅਧਾਰ ‘ਤੇ 17 ਮਰੀਜ਼ ਆਪਣਾ ਦਮ ਤੋੜ ਗਏ ਜਿਨ੍ਹਾਂ ਵਿੱਚ ਲੁਧਿਆਣਾ 1, ਅੰਮ੍ਰਿਤਸਰ 3, ਪਠਾਨਕੋਟ 2, ਪਟਿਆਲਾ 2, ਬਠਿੰਡਾ 1, ਗੁਰਦਾਸਪੁਰ 2, ਸ਼ਹੀਦ ਭਗਤ ਸਿੰਘ ਨਗਰ 3, ਐੱਸ.ਏ.ਐੱਸ. ਨਗਰ 2 ਅਤੇ ਫਿਰੋਜ਼ਪੁਰ ਤੋਂ 1 ਮਰੀਜ਼ ਸ਼ਾਮਿਲ ਹੈ। ਭਾਰਤ ਦੇ ਵਿੱਚ ਹੁਣ ਤੱਕ 7,555,776 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 6,667,565 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ ਪਰ 114,714 ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉੱਥੇ ਹੀ ਦੁਨੀਆਂ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 40,383,185 ਤੱਕ ਪੁਹੰਚ ਗਈ ਹੈ ਜਿਸ ਵਿੱਚੋਂ 30,169,752 ਲੋਕ ਠੀਕ ਹੋ ਗਏ ਹਨ ਅਤੇ 1,119,752 ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਸੰਸਾਰ ਵਿੱਚ ਕੋਰੋਨਾ ਦੇ 9,093,681 ਕੇਸ ਐਕਟਿਵ ਹਨ ਜਿਨ੍ਹਾਂ ਵਿਚੋਂ 72,067 ਮਰੀਜ਼ਾਂ ਦੀ ਹਾਲਤ ਜ਼ਿਆਦਾ ਗੰਭੀਰ ਹੈ।