BREAKING NEWS
Search

ਅੱਜ ਪੰਜਾਬ ਚ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਹੁਣੇ ਆਈ ਤਾਜਾ ਵੱਡੀ ਖਬਰ

ਚੀਨ ਦੇ ਸ਼ਹਿਰ ਵੁਹਾਨ ਤੋਂ ਸਾਲ 2019 ਦੇ ਅਖ਼ੀਰ ਵਿਚ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਤ ਕੀਤਾ ਹੈ। ਵਿਸ਼ਵ ਦਾ ਕੋਈ ਵੀ ਦੇਸ਼ ਇਸ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ। ਇਸ ਦੀ ਵੈਕਸੀਨ ਵੀ ਕਈ ਦੇਸਾਂ ਵਿੱਚ ਆ ਚੁੱਕੀ ਹੈ ਲੇਕਿਨ ਕਰੋਨਾ ਕੇਸਾਂ ਵਿਚ ਮੁੜ ਤੋਂ ਵੱਧ ਦੇਖਿਆ ਜਾ ਰਿਹਾ ਹੈ। ਜਿਸ ਨੇ ਹਜ਼ਾਰਾਂ ਲੋਕਾਂ ਨੂੰ ਕੁਝ ਦਿਨਾਂ ਦੇ ਵਿਚ ਹੀ ਆਪਣਾ ਮਰੀਜ਼ ਬਣਾ ਲਿਆ। ਹੁਣ ਇਸ ਬਿਮਾਰੀ ਦਾ ਦੂਜਾ ਵੱਡਾ ਹਮਲਾ ਇਸ ਵਿਸ਼ਵ ਉੱਪਰ ਕਹਿਰ ਬਣ ਕੇ ਬਰਸ ਰਿਹਾ ਹੈ।

ਇਸ ਦੇ ਸਭ ਤੋਂ ਵੱਧ ਮਾਮਲੇ ਯੂਰਪ ਅਤੇ ਅਫਰੀਕਾ ਦੇਸ਼ਾਂ ਦੇ ਵਿਚ ਸਾਹਮਣੇ ਆ ਰਹੇ ਹਨ। ਫਿਲਹਾਲ ਵੱਖ ਵੱਖ ਦੇਸ਼ਾਂ ਵੱਲੋਂ ਇਸ ਬਿਮਾਰੀ ਤੋਂ ਬਚਾਅ ਵਾਸਤੇ ਟੀਕਾਕਰਨ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ। ਸ਼ਾਇਦ ਇਸ ਦੇ ਫ-ਲ-ਸ-ਰੂ-ਪ ਹੀ ਕੁਝ ਦੇਸ਼ਾਂ ਦੇ ਵਿਚ ਇਸ ਲਾਗ ਦੀ ਬਿਮਾਰੀ ਦੀ ਰਫ਼ਤਾਰ ਘਟਣੀ ਸ਼ੁਰੂ ਹੋ ਗਈ ਹੈ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੇ ਵਿਚ ਗਿਰਾਵਟ ਦੇਖੀ ਗਈ ਸੀ । ਪਰ ਕੁਝ ਦਿਨਾਂ ਤੋਂ ਫਿਰ ਕਰੋਨਾ ਕੇਸਾਂ ਵਿੱਚ ਉਛਾਲ ਦੇਖਿਆ ਜਾ ਰਿਹਾ ਹੈ।

ਦੇਸ਼ ਦੇ ਸੂਬੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਨਵੇਂ ਆ ਰਹੇ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵਧ ਰਹੀ ਹੈ। ਜੋ ਕਿ ਸੂਬੇ ਲਈ ਇਕ ਵਾਰ ਫਿਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਅੱਜ ਦਿਨ ਐਤਵਾਰ ਨੂੰ ਪੰਜਾਬ ਦੇ ਅੰਦਰ ਕੁੱਲ 595 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਇਸ ਬਿਮਾਰੀ ਕਾਰਨ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਤੱਕ ਇਸ ਬਿਮਾਰੀ ਦੇ ਕਾਰਨ ਪੰਜਾਬ ਵਿਚ ਕੁੱਲ 181597 ਲੋਕ ਇਸ ਬਿਮਾਰੀ ਦੇ ਨਾਲ ਗ੍ਰ-ਸ-ਤ ਹੋ ਚੁੱਕੇ ਹਨ।

ਜਿਨ੍ਹਾਂ ਵਿੱਚੋਂ 171336 ਲੋਕ ਇਸ ਬਿਮਾਰੀ ਤੋਂ ਡਾਕਟਰੀ ਸਹਾਇਤਾ ਰਾਹੀਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਮੌਜੂਦਾ ਸਮੇਂ ਵਿੱਚ ਅਜੇ ਵੀ 4436 ਲੋਕ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਸੰ-ਕ-ਰ-ਮਿ-ਤ ਹਨ। ਪੰਜਾਬ ਸਰਕਾਰ ਵੱਲੋਂ ਆਪਣੇ ਸੂਬਾ ਵਾਸੀਆ ਦੀ ਸਿਹਤ ਸੁਰੱਖਿਆ ਨੂੰ ਬਣਾਈ ਰੱਖਣ ਦੇ ਲਈ ਕਈ ਤਰ੍ਹਾਂ ਦੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।