BREAKING NEWS
Search

ਅੰਬਾਨੀਆਂ ਲਈ ਆਈ ਇਹ ਮਾੜੀ ਖਬਰ – ਇਥੇ ਹੋ ਗਿਆ ਅਜਿਹਾ ਕਾਂਡ, ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਭਾਰਤ ਦੇ ਲੋਕਾਂ ਵਿੱਚ ਕਿਸਾਨੀ ਸੰਘਰਸ਼ ਨੂੰ ਲੈ ਕੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਖੇਤੀ ਕਨੂੰਨਾਂ ਦੇ ਕਰਕੇ ਕਿਸਾਨਾਂ ਵੱਲੋਂ ਅੰਬਾਨੀ ਦੀਆਂ ਕੰਪਨੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਕਾਰਨ ਅੰਬਾਨੀ ਨੂੰ ਨੁ-ਕ-ਸਾ-ਨ ਦਾ ਸਾਹਮਣਾ ਕਰਨਾ ਪੈ ਰਿਹਾ। ਇਨ੍ਹਾਂ ਵਿਰੋਧਾਂ ਦੇ ਕਾਰਨ ਹੀ ਅੰਬਾਨੀ ਜਿੱਥੇ ਦੇਸ਼ ਦੇ ਅਮੀਰ ਵਿਅਕਤੀਆਂ ਦੀ ਸੂਚੀ ਵਿਚੋਂ ਬਾਹਰ ਹੋ ਗਏ ਹਨ ਉਥੇ ਹੀ ਹੁਣ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਵੀ ਨਹੀਂ ਰਹੇ। ਉਸ ਤੋਂ ਵੱਡਾ ਝਟਕਾ ਉਨ੍ਹਾਂ ਨੂੰ ਉਸ ਸਮੇਂ ਲੱਗਾ ਜਦੋਂ ਉਹ ਭਾਰਤ ਦੇ ਵਿੱਚ ਵੀ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿੱਚ ਤੀਸਰੇ ਸਥਾਨ ਤੇ ਆ ਗਏ ਹਨ।

ਆਏ ਦਿਨ ਹੀ ਅੰਬਾਨੀ ਨੂੰ ਇਕ ਤੋਂ ਬਾਅਦ ਇਕ ਝਟਕੇ ਲੱਗ ਰਹੇ ਹਨ। ਅੱਜ ਵਾਪਰੇ ਇੱਕ ਕਾਂਡ ਕਾਰਨ ਅੰਬਾਨੀ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਲੁਟੇਰਿਆਂ ਵੱਲੋਂ ਅੰਬਾਨੀ ਦੀ ਦਿੱਲੀ ਦੇ ਪ੍ਰੀਤਮਪੁਰਾ ਵਿੱਚ ਰਿਲਾਇੰਸ ਜਵੈਲਰੀ ਸ਼ੋਰੂਮ ਵਿੱਚ ਇੱਕ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਲੁੱਟ ਕਰੋੜਾਂ ਦੀ ਲੁਟ ਦੱਸੀ ਜਾ ਰਹੀ ਹੈ। ਲੁਟੇਰੇ ਇਸ ਲੁੱਟ ਵਿੱਚ ਕਰੋੜਾਂ ਰੁਪਏ ਦੇ ਗਹਿਣੇ ਲੁੱਟ ਕੇ ਲੈ ਗਏ ਹਨ। ਇਸ ਘਟਨਾ ਦੀ ਜਾਣਕਾਰੀ ਸ਼ੋਅਰੂਮ ਦੇ ਮੈਨੇਜਰ ਵੱਲੋਂ ਪੁਲਿਸ ਨੂੰ ਦਿੱਤੀ ਗਈ।

ਜਿੱਥੇ ਇਸ ਲੁੱਟ ਨੇ ਪੁਲਸ ਦੀ ਨੀਂਦ ਉਡਾ ਦਿਤੀ ਹੈ,ਉਥੇ ਹੀ ਪੁਲਿਸ ਇਸ ਮਾਮਲੇ ਵਿੱਚ ਕੁੱਝ ਵੀ ਖੁੱਲ੍ਹ ਕੇ ਨਹੀਂ ਦਸ ਰਹੀ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਤੜਕੇ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਮਿਲੀ ਸੀ ਸੀ ਟੀ ਵੀ ਫੁਟੇਜ਼ ਵਿਚ ਦੇਖਿਆ ਜਾ ਸਕਦਾ ਹੈ ਕਿ 7 ਤੋਂ 8 ਲੁਟੇਰੇ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਜਿਨ੍ਹਾਂ ਵੱਲੋਂ ਸ਼ੋਅਰੂਮ ਦੇ ਬਾਹਰ ਤਾਇਨਾਤ ਸੁਰੱਖਿਆ ਗਾਰਡਾਂ ਨੂੰ ਆਪਣੇ। ਹ-ਥਿ-ਆ-ਰਾਂ। ਨਾਲ ਡਰਾ ਕੇ ਕਾਬੂ ਕੀਤਾ ਗਿਆ। ਕੁਝ ਲੁਟੇਰਿਆਂ ਵੱਲੋਂ

ਸ਼ੋਰੂਮ ਦੇ ਅੰਦਰ ਦਾਖਲ ਹੋਇਆ ਜਾਂਦਾ ਹਨ। ਤੇ ਕੁਝ ਆਸ ਪਾਸ ਘੁੰਮਦੇ ਹਨ ਤਾਂ ਜੋ ਕਿਸੇ ਦੇ ਆਉਣ ਤੇ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਣ। ਪੁਲਿਸ ਵੱਲੋਂ ਕਰਮਚਾਰੀਆਂ ਅਤੇ ਮੇਵਾਤੀ ਗਿਰੋਹ ਉਪਰ ਵੀ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਜੋ ਦਿੱਲੀ ਦੇ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਸ ਮਸਲੇ ਨੂੰ ਹੱਲ ਕਰਨ ਲਈ ਪੁਲੀਸ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ, ਇਸ ਤੋਂ ਇਲਾਵਾ ਕ੍ਰਾਇਮ ਬਰਾਂਚ ਦੀ ਵੀ ਇੱਕ ਵੱਖਰੀ ਟੀਮ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ।