BREAKING NEWS
Search

ਅੰਤਰਾਸ਼ਟਰੀ ਫਲਾਈਟ ਬਾਰੇ ਆਈ ਇਹ ਵੱਡੀ ਖਬਰ – ਲੋਕਾਂ ਚ ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ

ਹਵਾਈ ਯਾਤਰਾ ਕਰਨਾ ਹਰ ਇੱਕ ਨੂੰ ਪਸੰਦ ਹੁੰਦਾ ਹੈ। ਇੱਕ ਤਾਂ ਇਸ ਯਾਤਰਾ ਨਾਲ ਸਮੇਂ ਦੀ ਬੱਚਤ ਹੋ ਜਾਂਦੀ ਹੈ ਅਤੇ ਦੂਜਾ ਇਸ ਨਾਲ ਲੰਬੀ ਦੂਰੀ ਨੂੰ ਆਸਾਨੀ ਨਾਲ ਤੈਅ ਕੀਤਾ ਜਾ ਸਕਦਾ ਹੈ। ਹਵਾਈ ਜਹਾਜ਼ ਵਿੱਚ ਇਕੌਨਮੀ, ਫਸਟ ਕਲਾਸ ਅਤੇ ਬਿਜ਼ਨੈੱਸ ਕਲਾਸ ਦੇ ਵੱਖ ਵੱਖ ਭਾਗ ਹੁੰਦੇ ਹਨ ਜਿਸ ਰਾਹੀਂ ਯਾਤਰੀ ਆਪਣੇ ਮਨਪਸੰਦ ਦੀ ਕਲਾਸ ਦੀ ਟਿਕਟ ਲੈ ਕੇ ਸਫ਼ਰ ਕਰ ਸਕਦੇ ਹਨ। ਪਰ ਹਵਾਈ ਯਾਤਰਾ ਵਿੱਚ ਇੱਕ ਚੀਜ਼ ਦੀ ਕਮੀ ਦਾ ਸਾਹਮਣਾ ਬਹੁਤ ਸਾਰੇ ਲੋਕਾਂ ਨੂੰ ਕਰਨਾ ਪੈਂਦਾ ਹੈ ਉਹ ਹੈ ਵਾਧੂ ਸਮਾਨ ਨੂੰ ਲਿਜਾਣ ਵਾਸਤੇ ਭਾਰੀ ਫੀਸ ਅਦਾ ਕਰਨਾ।

ਨਿਰਧਾਰਤ ਕੀਤੀ ਗਈ ਸੀਮਾਂ ਤੋਂ ਵੱਧ ਭਾਰ ਜੇਕਰ ਤੁਸੀਂ ਆਪਣੇ ਨਾਲ ਲੈ ਕੇ ਚੱਲੋਗੇ ਤਾਂ ਤੁਹਾਨੂੰ ਉਸ ਨੂੰ ਆਪਣੇ ਨਾਲ ਲਿਜਾਣ ਵਾਸਤੇ ਕੁਝ ਪੈਸੇ ਦੇਣੇ ਪੈਣਗੇ। ਪਰ ਹੁਣ ਬ੍ਰਿਟਿਸ਼ ਏਅਰਵੇਜ਼ ਆਪਣੇ ਭਾਰਤ-ਯੂ ਕੇ ਦੇ ਯਾਤਰੀਆਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ। ਜਿਸ ਦੇ ਤਹਿਤ ਹੁਣ ਇਹ ਯਾਤਰੀ ਬਿਨਾਂ ਕੋਈ ਵਾਧੂ ਖਰਚਾ ਦਿੱਤੇ ਆਪਣੇ ਵਾਧੂ ਭਾਰ ਨੂੰ ਹਵਾਈ ਯਾਤਰਾ ਰਾਹੀਂ ਮੁਫ਼ਤ ਲਿਜਾ ਸਕਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟਿਸ਼ ਏਅਰਵੇਜ਼ ਨੇ ਇਸ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਸਾਂਝੀ ਕਰਦੇ ਹੋਏ ਕਿਹਾ ਕਿ ਹੁਣ ਇਕੋਨਾਮੀ ਕਲਾਸ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਪਹਿਲਾਂ ਨਾਲੋਂ ਵੱਧ ਸਮਾਨ ਲਿਜਾ ਸਕਣਗੇ। ਹੁਣ ਤੱਕ ਇਹ ਯਾਤਰੀ ਸਿਰਫ਼ 23 ਕਿਲੋ ਦੇ ਵਜ਼ਨ ਨਾਲ ਇੱਕ ਹੈਂਡ ਬੈਗ ਲਿਜਾ ਸਕਦੇ ਸਨ। ਪਰ ਹੁਣ ਇਸ ਖੁਸ਼ਖਬਰੀ ਅਨੁਸਾਰ ਯਾਤਰੀ 23 ਕਿੱਲੋ ਦੇ ਇੱਕ ਬੈਗ ਦੀ ਬਜਾਏ ਦੋ ਚੈੱਕ-ਇੰਨ ਬੈਗ ਲਿਜਾ ਸਕਣਗੇ।

ਇਹ ਸਹੂਲਤ ਇਸ ਏਅਰਲਾਈਨ ਵੱਲੋਂ ਸਰਦੀਆਂ ਦੇ ਮੌਸਮ ਦੌਰਾਨ ਸਾਰੀਆਂ ਉਡਾਣਾਂ ਲਈ ਇਕੋਨਾਮੀ ਕਲਾਸ ਦੇ ਸਾਰੇ ਯਾਤਰੀਆਂ ਨੂੰ ਦਿੱਤੀ ਗਈ ਹੈ। ਇਹ ਖ਼ਬਰ ਉਹਨਾਂ ਯਾਤਰੀਆਂ ਲਈ ਬਹੁਤ ਰਾਹਤ ਭਰੀ ਹੈ ਜੋ ਭਾਰਤ-ਯੂਕੇ ਦੇ ਸਫਰ ਦੌਰਾਨ ਭਾਰੀ ਮਾਤਰਾ ਵਿੱਚ ਸਾਮਾਨ ਲਿਜਾਣ ਦੇ ਸ਼ੌਕੀਨ ਹਨ। ਬਹੁਤ ਸਾਰੇ ਵਪਾਰੀ ਅਤੇ ਵਿਦਿਆਰਥੀ ਬੈਗੇਜ਼ ਰੂਲ ਕਾਰਨ ਬਹੁਤ ਘੱਟ ਸਮਾਨ ਲਿਜਾ ਸਕਦੇ ਸਨ। ਪਰ ਹੁਣ ਬ੍ਰਿਟਿਸ਼ ਏਅਰਵੇਜ਼ ਵੱਲੋਂ ਦਿੱਤੀ ਗਈ ਇਸ ਖੁਸ਼ਖਬਰੀ ਕਾਰਨ ਭਾਰਤ-ਯੂ ਕੇ ਸਫ਼ਰ ਦੌਰਾਨ ਵੱਧ ਭਾਰ ਲਿਆ-ਲਿਜਾ ਸਕਣਗੇ।