BREAKING NEWS
Search

ਅਮਰੀਕਾ ਤੋਂ ਆਈ ਵੱਡੀ ਖਬਰ, ਰਾਸ਼ਟਰਪਤੀ ਜੋ ਬਾਇਡਨ ਨੇ ਜਤਾਈ ਇਹ ਚਿੰਤਾ

ਆਈ ਤਾਜ਼ਾ ਵੱਡੀ ਖਬਰ 

ਹਾਲੇ ਦੁਨੀਆ ਕੋਰੋਨਾ ਮਹਾਂਮਾਰੀ ਨੂੰ ਹਰਾ ਨਹੀ ਪਾਈ , ਇਹ ਮਹਾਂਮਾਰੀ ਹਾਲੇ ਵੀ ਆਪਣਾ ਕਰੋਪੀ ਰੂਪ ਵਖਾ ਕੇ ਕਈ ਕੀਮਤੀ ਜਾਨਾਂ ਲੈ ਰਹੀ ਹੈ । ਹਾਲੇ ਵੀ ਕਈ ਦੇਸ਼ਾਂ ਵਿੱਚ ਇਸ ਮਹਾਂਮਾਰੀ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ । ਪਰ ਦੂਜੇ ਪਾਸੇ ਦੁਨੀਆਂ ਵਿਚ ਫੈਲ ਰਹੀ ਇਕ ਨਵੀਂ ਕਿਸਮ ਦੀ ਬਿਮਾਰੀ ਮੰਕੀਪਾਕਸ ਦੇ ਮਾਮਲਿਆਂ ਨੇ ਹੁਣ ਸਰਕਾਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ । ਜਿਸ ਦੇ ਚੱਲਦਿਆਂ ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਇਸ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਹੈ ।

ਦਰਅਸਲ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਯੂਰੋਪ ਅਤੇ ਅਮਰੀਕਾ ਚ ਹਾਲ ਹੀ ਸਾਹਮਣੇ ਆਏ ਮੰਕੀਪਾਕਸ ਮਾਮਲਿਆਂ ਨੂੰ ‘ਚਿੰਤਤ ਹੋਣ ਦੀ ਲੋੜ ਹੈ।’’ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾੲੀਡੇਨ ਵੱਲੋਂ ਪਹਿਲੀ ਵਾਰ ਜਨਤਕ ਤੌਰ ਤੇ ਟਿੱਪਣੀ ਕਰਦਿਆਂ ਹੋਇਆਂ ਇਸ ਵਾਇਰਸ ਤੇ ਕਿਹਾ ਗਿਆ ਹੈ ਕਿ ਚਿੰਤਾ ਦੀ ਗੱਲ ਇਹ ਹੈ ਕਿ ਜੇ ਇਹ ਲਾਗ ਫੈਲਦੀ ਹੈ ਤਾਂ ਇਸ ਦੇ ਨਤੀਜੇ ਵੀ ਭੁਗਤਣੇ ਪੈਣਗੇ ।

ਬਾਈਡਨ ਵੱਲੋਂ ਦੱਖਣੀ ਕੋਰੀਆ ਦੇ ਹਵਾਈ ਅੱਡੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਗਿਆ , ਜਦ ਪੱਤਰਕਾਰਾਂ ਵੱਲੋਂ ਇਸ ਬਿਮਾਰੀ ਬਾਰੇ ਉਨ੍ਹਾਂ ਦੇ ਕੋਲੋਂ ਸੁਆਲ ਪੁੱਛਿਆ ਗਿਆ ਤੇ ਰਾਸ਼ਟਰਪਤੀ ਵਜੋਂ ਏਸ਼ੀਆ ਦੀਆਂ ਆਪਣੀ ਪਹਿਲੀ ਯਾਤਰਾ ਦੇ ਸਿਲਸਿਲੇ ਚ ਬਾਈ ਦਿਨ ਨੇ ਜਾਪਾਨ ਰਵਾਨਾ ਹੋਣ ਤੋਂ ਪਹਿਲਾਂ ਫ਼ੌਜੀਆਂ ਨਾਲ ਮੁਲਾਕਾਤ ਕੀਤੀ । ਜਿਸ ਦੌਰਾਨ ਬਾਈਡਨ ਨੇ ਕਿਹਾ ਅਜੇ ਮੈਨੂੰ ਇਸ ਬਿਮਾਰੀ ਦੀ ਲਾਗ ਦੇ ਪ੍ਰਸਾਰ ਬਾਰੇ ਨਹੀਂ ਦੱਸਿਆ ਗਿਆ, ਇਸ ਬਾਰੇ ਸਾਰਿਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ ।

ਉਨ੍ਹਾਂ ਕਿਹਾ ਇਹ ਪਹਿਲਾਂ ਪਤਾ ਲਗਾਉਣ ਦਾ ਕੰਮ ਚੱਲ ਰਿਹਾ ਹੈ ਕਿ ਕਿਹੜੀ ਵੈਕਸੀਨ ਇਸ ਵਾਇਰਸ ਨੂੰ ਰੋਕਣ ਲਈ ਅਸਰਦਾਰ ਸਾਬਤ ਹੋਵੇਗੀ । ਦੱਸਣਾ ਬਣਦਾ ਹੈ ਕਿ ਲੋਕ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਤੋਂ ਪਰੇਸ਼ਾਨ ਹਨ ਕਿ ਤਿੰਨ ਸਾਲ ਦਾ ਸਮਾਂ ਬੀਤ ਚੁੱਕਿਆ ਹੈ ਕਿ ਅਜੇ ਤੱਕ ਇਹ ਮਹਾਂਮਾਰੀ ਆਪਣਾ ਕਰੋਪੀ ਰੂਪ ਵਿਖਾਉਣਾ ਬੰਦ ਨਹੀਂ ਹੈ ਕਿ ਹੁਣ ਇਸੇ ਵਿਚਕਾਰ ਇਸ ਨਵੀਂ ਬੀਮਾਰੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਜੋ ਸਰਕਾਰਾਂ ਦੀਆਂ ਚਿੰਤਾਵਾਂ ਵਧਾ ਰਹੇ ਹਨ ।