ਆਈ ਤਾਜਾ ਵੱਡੀ ਖਬਰ 

ਡਾਕਟਰ ਨੂੰ ਰੱਬ ਦਾ ਦੂਜਾ ਦਰਜਾ ਦਿੱਤਾ ਜਾਂਦਾ ਹੈ l ਇੱਕ ਡਾਕਟਰ ਕੋਲ ਕਿਸੇ ਇਨਸਾਨ ਦੀ ਜ਼ਿੰਦਗੀ ਬਚਾਉਣ ਦੀ ਤਾਕਤ ਹੁੰਦੀ ਹੈ l ਜਦੋਂ ਡਾਕਟਰ ਆਪਣੀ ਪੜ੍ਹਾਈ ਤੇ ਤਜਰਬੇ ਅਨੁਸਾਰ ਕਿਸੇ ਮਰੀਜ਼ ਦਾ ਇਲਾਜ ਕਰਦੇ ਹਨ ਤਾਂ, ਮਰੀਜ਼ ਦੀਆਂ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ। ਕਈ ਵਾਰ ਡਾਕਟਰਾਂ ਦੇ ਵੱਲੋਂ ਆਪਣੇ ਕਿੱਤੇ ਵਿੱਚ ਕੁਝ ਅਜਿਹੇ ਚਮਤਕਾਰ ਕੀਤੇ ਜਾਂਦੇ ਹਨ, ਜਿਹੜੇ ਸਭ ਨੂੰ ਹੈਰਾਨ ਕਰ ਜਾਂਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ 12 ਘੰਟੇ ਆਪਰੇਸ਼ਨ ਘਰ ਡੈਡ ਔਰਤ ਤੇ ਹੱਥ ਨਾਲ ਬੰਦੇ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ। ਇਹ ਮਾਮਲਾ ਨਵੀਂ ਦਿੱਲੀ ਦੇ ਗੰਗਾ ਰਾਮ ਹਸਪਤਾਲ ਤੋਂ ਸਾਹਮਣੇ ਆਇਆ ਜਿੱਥੇ ਡਾਕਟਰਾਂ ਨੇ 45 ਸਾਲਾ ਵਿਅਕਤੀ ਨੂੰ ਨਵੀਂ ਜ਼ਿੰਦਗੀ ਦਿੱਤੀ ।

ਬ੍ਰੇਨ ਡੈੱਡ ਔਰਤ ਨੇ ਇਕ ਬੰਦੇ ਦੇ ਹੱਥਾਂ ‘ਚ ਨਵੀਂ ਜਾਨ ਫੂਕ ਦਿੱਤੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਤਿੰਨ ਸਾਲ ਪਹਿਲਾਂ ਰੇਲ ਹਾਦਸੇ ‘ਚ ਇਸ 45 ਸਾਲਾ ਨੌਜਵਾਨ ਦੇ ਦੋਵੇਂ ਹੱਥ ਕੱਟੇ ਗਏ ਸਨ। ਜਿਸਤੋ ਬਾਅਦ ਗੰਗਾਰਾਮ ਹਸਪਤਾਲ ਦੇ ਡਾਕਟਰਾਂ ਨੇ ਬ੍ਰੇਨ ਡੈੱਡ ਔਰਤ ਦੇ ਦੋਵੇਂ ਹੱਥ ਕੱਟ ਕੇ ਨੌਜਵਾਨ ਨੂੰ ਟਰਾਂਸਪਲਾਂਟ ਕਰ ਦਿੱਤੇ ਤੇ ਹੱਥਾਂ ਦਾ ਇਹ ਟਰਾਂਸਪਲਾਂਟ ਪੂਰੀ ਤਰ੍ਹਾਂ ਸਫਲ ਰਿਹਾ। ਜਿਸ ਤੋਂ ਬਾਅਦ ਹੁਣ ਇਹ ਵਿਅਕਤੀ ਬਿਲਕੁਲ ਠੀਕ ਹੈ l ਇਸ ਨਵੇਂ ਜੀਵਨ ਕਰਨ ਤੋਂ ਬਾਅਦ ਇਸ ਵਿਅਕਤੀ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ l

ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਔਰਤ ਨੇ ਇਹ ਬ੍ਰੇਨ ਹੈਮਰੇਜ ਦੀ ਸ਼ਿਕਾਰ ਔਰਤ ਦੇ ਅੰਗ ਦਾਨ ਕਾਰਨ ਸੰਭਵ ਹੋਇਆ । ਔਰਤ ਨੇ ਲੀਵਰ, ਕਿਡਨੀ ਅਤੇ ਅੱਖਾਂ ਵੀ ਦਾਨ ਕੀਤੀਆਂ ਹਨ।

ਉਥੇ ਹੀ ਇਸ ਸਰਜਰੀ ਵਿਚ ਡਾਕਟਰਾਂ ਦੀ ਪੂਰੀ ਟੀਮ ਤਾਇਨਾਤ ਸੀ। ਡਾਕਟਰਾਂ ਦੀ ਨਿਗਰਾਨੀ ਹੇਠ ਇਹ ਸਾਰਾ ਕੰਮ ਕੀਤਾ ਗਿਆ, ਜਿਸ ਤੋਂ ਬਾਅਦ ਜਦੋਂ ਆਪਰੇਸ਼ਨ ਸਫਲ ਹੋਇਆ ਤਾਂ ਡਾਕਟਰਾਂ ਦੀ ਟੀਮ ਵੱਲੋਂ ਸਕੂਨ ਦਾ ਸਾਹ ਲਿਆ ਗਿਆ ਕਿਉਂਕਿ ਇਹ ਆਪਰੇਸ਼ਨ ਕਾਫੀ ਕਮਪਲੀਕੇਟਡ ਸੀ l ਪਰ ਹੁਣ ਮਰੀਜ਼ ਬਿਲਕੁਲ ਠੀਕ ਹੈ, ਤੇ ਨਵੇਂ ਜੀਵਨ ਨੂੰ ਹਾਸਲ ਕਰਨ ਤੋਂ ਬਾਅਦ ਉਸ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Home  ਤਾਜਾ ਖ਼ਬਰਾਂ  ਡਾਕਟਰਾਂ ਨੇ ਕੀਤਾ ਚਮਤਕਾਰ , 12 ਘੰਟੇ ਆਪ੍ਰੇਸ਼ਨ ਕਰ ਡੈੱਡ ਔਰਤ ਦੇ ਹੱਥਾਂ ਨਾਲ ਬੰਦੇ ਨੂੰ ਦਿੱਤੀ ਨਵੀਂ ਜ਼ਿੰਦਗੀ
                                                      
                              ਤਾਜਾ ਖ਼ਬਰਾਂ                               
                              ਡਾਕਟਰਾਂ ਨੇ ਕੀਤਾ ਚਮਤਕਾਰ , 12 ਘੰਟੇ ਆਪ੍ਰੇਸ਼ਨ ਕਰ ਡੈੱਡ ਔਰਤ ਦੇ ਹੱਥਾਂ ਨਾਲ ਬੰਦੇ ਨੂੰ ਦਿੱਤੀ ਨਵੀਂ ਜ਼ਿੰਦਗੀ
                                       
                            
                                                                   
                                    Previous Postਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਬਿਸਕੁਟ ਖਾਂਦੇ ਹੀ ਮਰ ਗਈ 25 ਸਾਲਾਂ ਮੁਟਿਆਰ
                                                                
                                
                                                                    
                                    Next Postਪਤੀ ਦੀ ਮੌਤ ਦਾ ਪਤਨੀ ਨਹੀਂ ਸਹਾਰ ਸਕੀ ਸਦਮਾ , 5 ਘੰਟੇ ਬਾਅਦ ਹੋਈ ਮੌਤ ਦੋਨੋ ਦਾ ਇਕੱਠਿਆਂ ਹੋਇਆ ਸੰਸਕਾਰ
                                                                
                            
               
                            
                                                                            
                                                                                                                                            
                                    
                                    
                                    



