ਆਈ ਤਾਜਾ ਵੱਡੀ ਖਬਰ 

ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮਰਨ ਤੋਂ ਬਾਅਦ ਵੀ ਯਾਦ ਕੀਤਾ ਜਾਂਦਾ ਹੈ। ਅਕਸਰ ਹੀ ਕਈ ਸੜਕੀ ਹਾਦਸੇ ਵਾਪਰਦੇ ਹਨ ਜਿਸ ਵਿਚ ਕਈ ਭਿਆਨਕ ਦ੍ਰਿਸ਼ ਸਾਨੂੰ ਵੇਖਣ ਨੂੰ ਮਿਲਦੇ ਹਨ। ਪਰ ਕਈ ਵਾਰ ਡਰਾਈਵਰ ਦੀ ਸਮਝਦਾਰੀ ਨਾਲ ਵੱਡੇ ਹਾਦਸੇ ਹੋਣੋਂ ਟੱਲ ਵੀ ਜਾਂਦੇ ਹਨ। ਇਕ ਹੋਰ ਭਿਆਨਕ ਸੜਕੀ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ,ਕਿਉਂਕਿ ਡਰਾਈਵਰ ਵਲੋਂ ਸਮਝਦਾਰੀ ਦਿਖਾਈ ਗਈ ਅਤੇ ਕਈ ਲੋਕਾਂ ਦੀ ਜਾਨ ਬਚਾਅ ਲਈ ਗਈ। ਡਰਾਈਵਰ ਦੇ ਇਸ ਕੰਮ ਦੀ ਹੁਣ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

ਦਰਅਸਲ ਤਾਮਿਲਨਾਡੂ ਵਿਚ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ। ਇੱਥੇ ਤਾਮਿਲਨਾਡੂ ਸਟੇਟ ਟਰਾਂਸਪੋਰਟ ਕਾਰਪੋ ਰੇਸ਼ਨ ਦੇ ਇਕ ਬਸ ਡਰਾਈਵਰ ਨੇ ਆਪਣੀ ਸਮਝਦਾਰੀ ਨਾਲ ਘਟੋ ਘੱਟ 30 ਲੋਕਾਂ ਦੀ ਜਾਨ ਬਚਾਅ ਲਈ। ਜਿਕਰਯੋਗ ਹੈ ਕਿ ਜਿਵੇਂ ਹੀ ਅਰੁਮੁਗਮ ਨੂੰ ਛਾਤੀ ਵਿਚ ਦਰਦ ਹੋਇਆ ਤਾਂ ਉਹ ਬਸ ਨੂੰ ਸੜਕ ਦੇ ਇਕ ਕਿਨਾਰੇ ਉੱਤੇ ਲੈਕੇ ਚਲਾ ਗਿਆ ਅਤੇ ਬੱਸ ਨੂੰ ਉੱਥੇ ਖੜਾ ਕਰ ਦਿੱਤਾ। ਉਸ ਦੀ ਇਸ ਸਮਝਦਾਰੀ ਨਾਲ ਬੱਸ ਵਿਚ ਸਵਾਰ ਸਵਾਰੀਆਂ ਦਾ ਬਚਾਅ ਹੋ ਗਿਆ।

ਜਿਕਰਯੋਗ ਹੈ ਕਿ ਅਰੂਮੁਗਮ ਨੇ ਕੰਡਕਟਰ ਨੂੰ ਛਾਤੀ ਵਿਚ ਦਰਦ ਹੋਣ ਦੇ ਨਾਲ ਹੀ ਦੱਸ ਦਿੱਤਾ ਸੀ ਕਿ ਉਸ ਨੂੰ ਤੇਜ਼ ਦਰਦ ਛਾਤੀ ਵਿਚ ਉਠਿਆ ਹੈ ਜਿਸ ਤੋਂ ਬਾਅਦ ਵਾਹਨ ਨੂੰ ਸੜਕ ਦੇ ਇਕ ਕਿਨਾਰੇ ਉਤੇ ਖੜਾ ਕਰਕੇ ਸਵਾਰੀਆਂ ਨੂੰ ਵੱਡਾ ਹਾਦਸਾ ਹੋਣ ਤੋਂ ਬਚਾਅ ਲਿਆ ਗਿਆ।

ਉੱਥੇ ਹੀ ਜਲਦ ਹੀ ਸਾਰੀ ਜਾਣਕਾਰੀ ਐਂਬੂਲੈਂਸ ਨੂੰ ਦਿੱਤੀ ਗਈ ਪਰ ਜਦੋਂ ਤੱਕ ਐਂਬੂਲੈਂਸ ਪਹੁੰਚੀ ਡਰਾਈਵਰ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਸਾਰਿਆਂ ਵਲੋਂ ਡਰਾਈਵਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਉੱਥੇ ਹੀ ਪੁਲਿਸ ਵਲੋਂ ਵੀ ਇਸ ਘਟਨਾ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਰਿਵਾਰ ਨੂੰ ਵੀ ਇਸ ਖਬਰ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ।


                                       
                            
                                                                   
                                    Previous Postਖੁਸ਼ੀਆਂ ਚ ਵਸਦੇ ਪ੍ਰੀਵਾਰ ਤੇ ਟੁਟਿਆ ਦੁਖਾਂ ਦਾ ਪਹਾੜ – ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ
                                                                
                                
                                                                    
                                    Next Postਅਚਾਨਕ ਕ੍ਰਿਕਟ ਸਟੇਡੀਅਮ ਚ ਆ ਗਿਆ ਇਹ ਵੱਡਾ ਜਾਨਵਰ ਮਚੀ ਤਬਾਹੀ ਹੋਈਆਂ ਮੌਤਾਂ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



